15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਚੰਡੀਗੜ੍ਹ ਯੂਨੀਵਰਸਿਟੀ ਘੜੰੂਆਂ ਵਿਖੇ ਮਨਾਇਆ 'ਕੌਮੀ ਵਿਗਿਆਨ ਦਿਵਸ' <br/>

ਅਜੀਤ ਡੈਸਕ 01-03-2026
ਐੱਸ. ਏ. ਐੱਸ. ਨਗਰ, 28 ਫਰਵਰੀ (ਪ੍ਰੋ. ਅਵਤਾਰ ਸਿੰਘ)-ਅੱਜ ਭਾਰਤ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਸਟਾਰਟਅੱਪ ਕਲਚਰ ਸਿੱਖਿਆ ਦੇ ਖੇਤਰ ਨੂੰ ਨਵਾਂ ਅਕਾਰ ਦੇ ਰਿਹਾ ਹੈ | ਜੇਕਰ ਮੁੱਠੀ ਭਰ ਵਿਦਿਆਰਥੀ ਵੀ ਇਸ ਸੋਚ ਨੂੰ ਅਪਨਾਉਣ ਕਿ ਅਸੀਂ ਨੌਕਰੀ ਲੱਭਣ ਵਾਲਾ ਨਹੀਂ, ਨੌਕਰੀ ਦੇਣ ਵਾਲਾ ਬਣਨਾ ਹੈ ਤਾਂ ਇਹ ਸੋਚ ਦੇਸ਼ ਦੇ ਅਰਥਚਾਰੇ ਨੂੰ ਬਦਲ ਸਕਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟਿਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਨੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆਂ ਕੈਂਪਸ ਵਿਖੇ 'ਕੌਮੀ ਵਿਗਿਆਨ ਦਿਵਸ' ਮੌਕੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | 'ਵਿਗਿਆਨ 'ਚ ਔਰਤਾਂ : ਵਿਕਸਿਤ ਭਾਰਤ ਦੀਆਂ ਉਤਪ੍ਰੇਰਕ' ਵਿਸ਼ੇ ਅਧੀਨ ਕਰਵਾਏ ਗਏ ਇਸ ਸਮਾਗਮ 'ਚ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਵੀਰਾਜਾ ਐਨ ਸੀਤਾਰਾਮ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਤੇ ਕਾਰਜਕਾਰੀ ਨਿਰਦੇਸ਼ਕ (ਸਾਇੰਸਿਜ਼) ਦਵਿੰਦਰ ਸਿੰਘ ਸਿੱਧੂ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਸਮਾਗਮ 'ਚ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਕਈ ਖੇਤਰਾਂ ਦੇ ਫੈਕਲਟੀ ਮੈਂਬਰਾਂ, ਖੋਜ ਵਿਦਵਾਨ ਅਤੇ ਵਿਦਿਆਰਥੀਆਂ ਨੇ ਪੂਰੇ ਜੋਸ਼ ਦੇ ਨਾਲ ਹਿੱਸਾ ਲਿਆ | ਇਸ ਮੌਕੇ ਵਿਗਿਆਨ ਦੇ ਖੇਤਰ 'ਚ ਔਰਤਾਂ ਦੀ ਘੱਟ ਸ਼ਮੂਲੀਅਤ ਬਾਰੇ ਚਿੰਤਾ ਪ੍ਰਗਟ ਕਰਦਿਆਂ ਪ੍ਰੋ. ਦੁਲਾਲ ਪਾਂਡਾ ਨੇ ਕਿਹਾ ਕਿ ਵਿਗਿਆਨ ਦੇ ਖੇਤਰ 'ਚ ਔਰਤਾਂ ਦੀ ਘੱਟ ਗਿਣਤੀ ਦਾ ਕਾਰਨ ਉਨ੍ਹਾਂ 'ਚਕਾਬਲੀਅਤ ਦੀ ਕਮੀ ਨਹੀਂ, ਸਗੋਂ ਸਾਡੇ ਸਮਾਜਿਕ ਢਾਂਚੇ ਦੀਆਂ ਪਾਬੰਦੀਆਂ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਹੁਨਰ ਦਾ ਕੋਈ ਲਿੰਗ ਨਹੀਂ ਹੁੰਦਾ ਅਤੇ ਜੇਕਰ ਹੁਨਰ ਸਾਂਝਾ ਹੈ ਤਾਂ ਮੌਕੇ ਵੀ ਬਰਾਬਰ ਹੋਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਵਿਗਿਆਨਕ ਖੇਤਰ 'ਚ ਕੰਮ ਕਰ ਰਹੀਆਂ ਔਰਤਾਂ ਦੀ ਇਕ ਵੱਡੀ ਸਮੱਸਿਆ 'ਟੂ-ਬਾਡੀ ਪ੍ਰੋਬਲਮ' ਵੀ ਹੈ, ਜਿਥੇ ਪੜ੍ਹੇ-ਲਿਖੇ ਜੋੜਿਆਂ ਨੂੰ ਇੱਕੋ ਸ਼ਹਿਰ ਜਾਂ ਸੰਸਥਾ 'ਚ ਰੁਜ਼ਗਾਰ ਦੇ ਮੌਕੇ ਨਹੀਂ ਮਿਲਦੇ, ਜਿਸ ਦਾ ਖ਼ਮਿਆਜ਼ਾ ਅਕਸਰ ਔਰਤਾਂ ਨੂੰ ਆਪਣਾ ਕਰੀਅਰ ਕੁਰਬਾਨ ਕਰਕੇ ਭੁਗਤਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਵਿਸ਼ਵ ਦੀ ਕੁੱਲ ਆਬਾਦੀ ਦਾ ਪੰਜਵਾਂ ਹਿੱਸਾ ਭਾਰਤ 'ਚ ਰਹਿੰਦਾ ਹੈ, ਇਸ ਲਈ ਸਾਡੀਆਂ ਖੋਜਾਂ ਦਾ ਮੁੱਖ ਮਕਸਦ ਕੌਮੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੋਣਾ ਚਾਹੀਦਾ ਹੈ | ਇਸ ਮੌਕੇ ਵਿਦਿਆਰਥੀਆਂ ਵਲੋਂ ਵਿਗਿਆਨ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ 'ਚ ਉਨ੍ਹਾਂ ਆਪਣੀ ਮਿਹਨਤ ਨਾਲ ਤਿਆਰ ਕੀਤੇ ਨਿਵੇਕਲੇ ਪ੍ਰਾਜੈਕਟ ਅਤੇ ਮਾਡਲ ਪ੍ਰਦਰਸ਼ਿਤ ਕੀਤੇ | ਪ੍ਰਦਰਸ਼ਨੀ 'ਚ ਲਗਾਈਆਂ ਗਈਆਂ ਸਟਾਲਾਂ 'ਤੇ ਕਾਰਜਸ਼ੀਲ ਮਾਡਲ, ਖੋਜ ਪੋਸਟਰ ਅਤੇ ਸਟਾਰਟਅੱਪ ਆਈਡੀਆਜ਼ ਰਾਹੀਂ ਉਨ੍ਹਾਂ ਸਮੱਸਿਆਵਾਂ ਦੇ ਹੱਲ ਦਿਖਾਏ ਗਏ ਸਨ, ਜੋ ਕਿ ਦੇਸ਼ ਦੇ ਮੁੱਖ ਮੁੱਦਿਆਂ ਨਾਲ ਮੇਲ ਖਾਂਦੇ ਹਨ | ਇਸ ਮੌਕੇ ਵਿਦਿਅਰਥੀਆਂ ਵਲੋਂ 'ਨੁੱਕੜ ਨਾਟਕ' ਦੀ ਪੇਸ਼ਕਾਰੀ ਵੀ ਦਿੱਤੀ ਗਈ | ਇਸੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵਲੋਂ 20 ਮਹਿਲਾ ਫੈਕਲਟੀ ਮੈਂਬਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਅਕਾਦਮਿਕ ਅਤੇ ਵਿਗਿਆਨਕ ਯੋਗਦਾਨ ਲਈ 'ਵੂਮੈਨ ਐਚੀਵਰਜ਼ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਐਵਾਰਡ ਹਾਸਿਲ ਕਰਨ ਵਾਲੀਆਂ ਮਹਿਲਾ ਫੈਕਲਟੀ ਮੈਂਬਰਾਂ 'ਚ ਡਾ. ਨਵਜੋਤ ਸੰਧੂ, ਡਾ. ਸ਼ਿਲਪੀ ਜਿੰਦਲ, ਡਾ. ਅਰਚਨਾ ਠਾਕੁਰ, ਡਾ. ਮੋਨਿਕਾ ਵਰਮਾ, ਡਾ. ਨਿਸ਼ੀ ਗੁਪਤਾ, ਜਸ਼ਨਪ੍ਰੀਤ ਕੌਰ, ਡਾ. ਨਿਸ਼ਠਾ, ਡਾ. ਅਨੀਤਾ ਰਾਣਾ, ਡਾ. ਸਵਾਤੀ ਸ਼ਰਮਾ, ਡਾ. ਅਦਿਤੀ, ਪ੍ਰੋ. (ਡਾ.) ਜੋਤੀ ਰਾਣੀ, ਅਨਾਮਿਕਾ ਚੱਕਰਵਰਤੀ, ਪਿ੍ਆ ਸ਼ਰਮਾ, ਅਲਪਨਾ ਕੁਮਾਰੀ, ਪੱਲਵੀ ਸ਼ਰਮਾ, ਡਾ. ਚਾਰੁਲ ਰਾਠੌਰ, ਡਾ. ਰਾਜਵੰਤ ਕੌਰ, ਨੀਲਮ ਪੂਨੀਆ, ਨੇਹਾ ਕੁਮਾਰੀ ਅਤੇ ਡਾ. ਨੀਰਜ ਬੰਸਲ ਸ਼ਾਮਿਲ ਸਨ | ਇਸ ਮੌਕੇ ਬਿਹਤਰੀਨ ਪ੍ਰਾਜੈਕਟਾਂ ਦੀ ਸ਼੍ਰੇਣੀ 'ਚ ਵਿਜੇ ਕੁਮਾਰ ਨੇ ਪਹਿਲਾ, ਕਾਸਾਂਗ ਤਾਮਾਂਗ ਨੇ ਦੂਜਾ ਅਤੇ ਪਿ੍ੰਸ ਸਰਕਾਰ ਨੇ ਤੀਜਾ ਸਥਾਨ ਹਾਸਿਲ ਕੀਤਾ, ਜਦਕਿ ਕੁਇਜ਼ ਮੁਕਾਬਲੇ 'ਚ ਸਮਾਇਰਾ ਨੇ ਪਹਿਲਾ, ਰੀਤਿਕਾ ਨੇ ਦੂਜਾ ਤੇ ਆਕਾਸ਼ ਨੇ ਤੀਜਾ, ਪੋਸਟਰ ਮੇਕਿੰਗ ਮੁਕਾਬਲੇ 'ਚ ਹਿਮਾਨੀ ਕਚਰੂ ਨੇ ਪਹਿਲਾ, ਪੂਜਾ ਨੇ ਦੂਜਾ ਤੇ ਚੇਤਨਾ ਸ਼ਰਮਾ ਨੇ ਤੀਜਾ ਅਤੇ ਸਟੈਟਿਕ ਮੁਕਾਬਲਿਆਂ 'ਚ ਰੂਹੀ ਅਰੀਸ਼ਾ ਨੇ ਪਹਿਲਾ, ਮੁਸਕਾਨਪ੍ਰੀਤ ਕੌਰ ਨੇ ਦੂਜਾ ਤੇ ਆਰਚੀ ਗੁਪਤਾ ਨੇ ਤੀਜਾ ਸਥਾਨ ਹਾਸਿਲ ਕੀਤਾ |

ਪਿਛਲੀ ਖ਼ਬਰ ਬਹੁਜਨ ਸਮਾਜ ਪਾਰਟੀ ਮਰਹੂਮ ਕਾਂਸੀ ਰਾਮ ਦੇ ਜਨਮ ਦਿਨ ਉੱਤੇ 15 ਨੂੰ ਬਹਿਰਾਮ ਵਿਖੇ ਰੈਲੀ ਕਰ ਕੇ ਵਜਾਏਗੀ ਚੋਣ ਬਿਗਲ-ਕਰੀਮ... ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਘੜੰੂਆਂ ਵਿਖੇ ਮਨਾਇਆ 'ਕੌਮੀ ਵਿਗਿਆਨ ਦਿਵਸ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।