ਸੰਗਰੂਰ, 28 ਫਰਵਰੀ (ਅਮਨਦੀਪ ਸਿੰਘ ਬਿੱਟਾ) - ਲੋਕ ਸਭਾ ਹਲਕਾ ਸੰਗਰੂਰ ਨਾਲ ਸੰਬੰਧਿਤ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦੀ ਮੀਟਿੰਗ ਸਥਾਨਕ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਵਿਖੇ ਪਾਰਟੀ ਦੇ ਕੇਂਦਰੀ ਇੰਚਾਰਜ ਪ੍ਰਤਾਪ ਸਿੰਘ, ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਿ 15 ਮਾਰਚ ਨੂੰ ਬਸਪਾ ਦੇ ਬਾਨੀ ਸ੍ਰੀ ਕਾਂਸੀ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਬੰਗਾ ਬਹਿਰਾਮ ਵਿਖੇ ਪਾਰਟੀ ਸੱਤਾ ਪ੍ਰਾਪਤੀ ਰੈਲੀ ਕਰ ਕੇ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਬਿਗੁਲ ਵਜਾ ਦੇਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਉਪਰੰਤ ਪੰਜਾਬ ਵਿੱਚ ਕਾਂਗਰਸ, ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਇਸ ਰਾਜ ਨੂੰ ਬਰਬਾਦ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬਸਪਾ ਇੱਕ ਸਾਲ ਤੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਨਸ਼ਿਆਂ ਦੇ ਸੌਦਾਗਰ, ਪੁਲਿਸ ਅਤੇ ਰਾਜਨੀਤਿਕ ਲੋਕਾਂ ਦੇ ਨਪਾਕ ਗੱਠਜੋੜ ਤੋੜਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਬਸਪਾ ਨੂੰ 2027 ਵਿੱਚ ਅਜ਼ਮਾ ਦੇ ਦੇਖੋ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਦੇ ਜਰੀਏ ਵਿਦੇਸ਼ਾਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਮਸੇਫ਼, ਡੀ.ਐਸ. ਫੋਰ ਅਤੇ ਬਸਪਾ ਦੇ ਬਾਨੀ ਸ੍ਰੀ ਕਾਸੀ ਰਾਮ ਦੇ ਜਨਮ ਦਿਨ ਮੌਕੇ 15 ਮਾਰਚ ਨੂੰ ਬੰਗਾ ਬਹਿਰਾਮ ਵਿਖੇ ਸੱਤਾ ਪ੍ਰਾਪਤੀ ਰੈਲੀ ਕਰ ਕੇ ਪੰਜਾਬ ਵਿੱਚ ਸਰਕਾਰ ਲਈ ਬਿਗੁਲ ਵਜਾਇਆ ਜਾਵੇਗਾ। ਇਸ ਮੌਕੇ ਲੈਕਚਰਾਰ ਅਮਰਜੀਤ ਸਿੰਘ ਜਲੂਰ, ਚਮਕੌਰ ਸਿੰਘ ਵੀਰ ਸੂਬਾ ਜਨਰਲ ਸਕੱਤਰ, ਸਤਿਗੁਰ ਸਿੰਘ ਕੌਹਰੀਆ ਜ਼ਿਲ੍ਹਾ ਪ੍ਰਧਾਨ, ਡਾਕਟਰ ਸਰਬਜੀਤ ਸਿੰਘ ਖੇੜੀ ਜ਼ਿਲ੍ਹਾ ਪ੍ਰਧਾਨ ਬਰਨਾਲਾ, ਜਗਤਾਰ ਸਿੰਘ ਨਾਰੀਕੇ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਡਾਕਟਰ ਸਰੂਪ ਸਿੰਘ ਪੰਜਗਰਾਈਆ, ਸਮਸ਼ਾਦ ਅੰਸਾਰੀ, ਓਮ ਪ੍ਰਕਾਸ਼, ਹਰਪਾਲ ਸਿੰਘ ਇਮਾਮਗੜ੍ਹ, ਅਮਰੀਕ ਸਿੰਘ ਕੈਂਥ, ਗੁਰਬਖਸ਼ ਸਿੰਘ, ਨਿੱਕਾ ਗੁਲਾਬ ਛਾਛੀਆ, ਹਸ਼ਨਪੁਰ, ਹਰੀ ਸਿੰਘ, ਪਵਿੱਤਰ ਸਿੰਘ, ਡਾਕਟਰ ਰਾਜ ਕੁਮਾਰ ਲਹਿਰਾ, ਗੁਰਦੇਵ ਸਿੰਘ, ਗੁਰਮੇਲ ਸਿੰਘ ਰੰਗੀਲਾ, ਮਿੱਠਾ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ ਢੋਲੂ, ਡਾਕਟਰ ਮਿੱਠੂ ਸਿੰਘ ਖੇਤਲਾ, ਹਾਕਮ ਸਿੰਘ ਆਦਿ ਮੌਜੂਦ ਸਨ।
ਬਹੁਜਨ ਸਮਾਜ ਪਾਰਟੀ ਮਰਹੂਮ ਕਾਂਸੀ ਰਾਮ ਦੇ ਜਨਮ ਦਿਨ ਉੱਤੇ 15 ਨੂੰ ਬਹਿਰਾਮ ਵਿਖੇ ਰੈਲੀ ਕਰ ਕੇ ਵਜਾਏਗੀ ਚੋਣ ਬਿਗਲ-ਕਰੀਮਪੁਰੀ
ਅਜੀਤ ਡੈਸਕ
01-03-2026