ਸੰਗਰੂਰ, 28 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਚ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿਚ ਬਜ਼ੁਰਗਾਂ ਦੇ ਸਤਿਕਾਰ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਕਰਨੈਲ ਸਿੰਘ ਸੇਖੋੰ, ਡਾ. ਮਨਮੋਹਨ ਸਿੰਘ, ਕਿਸ਼ੋਰੀ ਲਾਲ, ਮੁੱਖ ਸਲਾਹਕਾਰ ਆਰਐਲ ਪਾਂਧੀ, ਬਾਪੂ ਰਾਮ ਸਰੂਪ ਅਲੀਸ਼ੇਰ, ਉੱਘੇ ਸਮਾਜ ਸੇਵੀ ਅਤੇ ਦਾਨੀ ਸ਼ਖ਼ਸੀਅਤ ਵਿਜੈ ਸਿੰਗਲਾ (ਸੁਪਰਡੈਂਟ), ਜਨਰਲ ਸਕੱਤਰ ਕਮਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਮੀਤ ਪ੍ਰਧਾਨ ਰਜਿੰਦਰ ਸਿੰਘ ਚੰਗਾਲ, ਜਨਕ ਰਾਜ ਜੋਸ਼ੀ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਆਰਗੇਨਾਈਜ਼ੇਸ਼ਨ ਸਕੱਤਰ ਰਾਜ ਕੁਮਾਰ ਬਾਂਸਲ, ਸਕੱਤਰ ਅਸ਼ੋਕ ਡੱਲਾ, ਮਾਸਟਰ ਨਰਿੰਦਰ ਕੌਸ਼ਲ ਅਤੇ ਕਨੈਡਾ ਤੋ ਆਏ ਮੈਡਮ ਸੈਲਜਾ ਕੌਸ਼ਲ ਆਦਿ ਹਾਜ਼ਰ ਸਨ। ਸਮਾਗਮ ਤੋ ਪਹਿਲਾਂ ਪੈਨਸ਼ਨਰ ਆਗੂ ਪੀਪੀ ਸ਼ਰਮਾ ਅਤੇ ਗੁਰਦਿੱਤ ਸਿੰਘ ਰਾਏ ਦੇ ਪਿਛਲੇ ਦਿਨੀਂ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਜਸਵੀਰ ਸਿੰਘ ਖ਼ਾਲਸਾ ਅਤੇ ਨੈਸ਼ਨਲ ਐਵਾਰਡੀ ਮਾਸਟਰ ਸੱਤਦੇਵ ਸ਼ਰਮਾ ਵੱਲੋ ਕੀਤੇ ਗਏ ਮੰਚ ਸੰਚਾਲਨ ਦੌਰਾਨ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਬਜ਼ੁਰਗ ਸਾਡੀ ਆਨ ਸ਼ਾਨ ਹਨ ਅਤੇ ਉਹ ਤਜਰਬੇ ਦਾ ਭੰਡਾਰ ਹਨ। ਉਨ੍ਹਾਂ ਦੀ ਸਿੱਖਿਆ ਅਤੇ ਅਸ਼ੀਰਵਾਦ ਲੈ ਕੇ ਆਪਣਾ ਜੀਵਨ ਸਫਲਾ ਬਣਾਉਣਾ ਚਾਹੀਦਾ ਹੈ। ਚੇਅਰਮੈਨ ਰਵਿੰਦਰ ਸਿੰਘ ਗੁੱਡੂ ਨੇ ਸਿਹਤ ਅਤੇ ਸਿੱਖਿਆ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਹਤ ਸਭ ਤੋ ਅਨਮੋਲ ਖ਼ਜ਼ਾਨਾ ਹੈ ਅਤੇ ਸਾਰਿਆਂ ਨੂੰ ਤੰਦਰੁਸਤ ਰਹਿਣ ਦੇ ਲਈ ਯੋਗਾ ਅਤੇ ਸਮੇਂ-ਸਮੇਂ 'ਤੇ ਸਿਹਤ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਕੈਨੇਡਾ ਤੋਂ ਮਾਸਟਰ ਨਰਿੰਦਰ ਕੌਸ਼ਲ ਜਿਨ੍ਹਾਂ ਦਾ ਬੇਟਾ ਮਨਦੀਪ ਕੌਸ਼ਲ ਜੋ ਜ਼ਿਲ੍ਹਾ ਖੇਡ ਅਫ਼ਸਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨਿਯੁਕਤ ਹੋਏ ਹਨ, ਨੂੰ ਮੁਬਾਰਕਬਾਦ ਦਿੱਤੀ ਗਈ। ਮਾਸਟਰ ਨਰਿੰਦਰ ਕੌਸ਼ਲ ਦੀ ਬੇਟੀ ਮੈਡਮ ਸ਼ੈਲਜਾ ਕੌਸ਼ਲ ਨੇ ਕਿਹਾ ਕਿ ਉਨ੍ਹਾਂ ਦਾ ਇਸ ਸਮਾਗਮ ਵਿਚ ਸ਼ਾਮਲ ਹੋਣਾ ਇੱਕ ਚੰਗਾ ਸੁਭਾਗ ਹੈ। ਮਸ਼ਹੂਰ ਅਦਾਕਾਰ ਅਤੇ ਉੱਘੇ ਕਲਾਕਾਰ ਸ੍ਰੀ ਪੰਡਤ ਸ਼ਿਵ ਚਰਨ ਅੰਬਾਲਵੀ ਵੱਲੋਂ ਧਾਰਮਿਕ ਗੀਤ ਪੇਸ਼ ਕਰਕੇ ਸਭਨਾਂ ਦਾ ਮਨੋਰੰਜਨ ਕੀਤਾ। ਮਹੇਸ਼ ਜੌਹਰ, ਕੁਲਵੰਤ ਰਕਾਏ ਬਾਂਸਲ, ਸੁਰਿੰਦਰ ਪਾਲ ਗਰਗ, ਆਰਐਲ ਪਾਂਧੀ, ਹਰਚਰਨ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਵਾਸਦੇਵ ਸ਼ਰਮਾ, ਵਿਜੈ ਕੁਮਾਰ ਸਿੰਗਲਾ, ਵਿਪਨ ਮਲਿਕ, ਸੁਰਿੰਦਰਪਾਲ ਸਿੱਦਕੀ, ਮੰਗਤ ਰਾਜ ਸਖੀਜਾ, ਕੈਪਟਨ ਅਨਿਲ ਗੋਇਲ, ਮੈਡਮ ਹਰਵਿੰਦਰ ਕੌਰ, ਡਾ. ਸੁਰਿੰਦਰ ਸ਼ੌਰੀ, ਬਲਦੇਵ ਰਾਜ ਮਦਾਨ (ਡੀਸੀ ਦਫਤਰ), ਬਲਦੇਵ ਗੁਪਤਾ, ਜਗਦੀਸ਼ ਵਾਲੀਆ, ਮਦਨ ਗੋਪਾਲ ਸਿੰਗਲਾ, ਜਗਦੀਸ਼ ਰਾਏ ਸਿੰਗਲਾ, ਸੁਰਿੰਦਰਪਾਲ ਅਸ਼ਟਾ ਸੁਪਰਜੰਟ ਵੱਲੋ ਬਜ਼ੁਰਗਾਂ ਦੀ ਨਰੋਈ ਸਿਹਤ ਅਤੇ ਲੰਮੀ ਜਿੰਦਗੀ ਦੀ ਕਾਮਨਾ ਕੀਤੀ ਗਈ । ਬਜ਼ੁਰਗ ਪੈਨਸ਼ਨਰਾਂ ਵਿਚ ਸ੍ਰੀ ਰਾਮ ਕੁਮਾਰ, ਮਾਸਟਰ ਨਰਿੰਦਰ ਕੌਸ਼ਲ, ਸੁਰਿੰਦਰ ਸਿੰਘ ਸੋਢੀ, ਭੈਣ ਲਾਜਵੰਤੀ, ਸੁਭਾਸ਼ ਅਰੋੜਾ, ਸੱਤਪਾਲ ਸਿੰਗਲਾ, ਵਿਜੈ ਕੁਮਾਰ ਅਤੇ ਪ੍ਰਹਿਲਾਦ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਸਤਿਕਾਰ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਰਤਨ, ਦਰਸ਼ਨ ਸਿੰਘ ਬਲਿੰਗ, ਨਰੇਸ਼ ਭੱਲਾ, ਗਿਰਧਾਰੀ ਲਾਲ, ਰਾਮ ਕੁਮਾਰ, ਮੁਕੇਸ਼ ਕੁਮਾਰ, ਕੈਪਟਨ ਅਨਿਲ ਗੋਇਲ, ਸੂਬੇਦਾਰ ਨਛੱਤਰ ਸਿੰਘ, ਵਿਜੈ ਕੁਮਾਰ, ਅਮ੍ਰਿਤ ਸਿੰਘ, ਜੀਵਨ ਮਿੱਤਲ, ਮਹਿੰਦਰ ਸਿੰਘ ਢੀਡਸਾ, ਕ੍ਰਿਸ਼ਨ ਵੋਹਰਾ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਸੀਨੀਅਰ ਸਿਟੀਜਨ ਅਤੇ ਪੈਨਸ਼ਨਰ ਮੌਜੂਦ ਸਨ।
ਬਜ਼ੁਰਗਾਂ ਦੇ ਸਤਿਕਾਰ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ
ਅਜੀਤ ਡੈਸਕ
01-03-2026