03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੁਸਤਕ 'ਬਾਲ-ਕਾਵਿ ਕਿਆਰੀ' ਹੋਈ ਲੋਕ ਅਰਪਣ

ਅਜੀਤ ਡੈਸਕ 02-03-2026
ਚੰਡੀਗੜ੍ਹ, 1 ਮਾਰਚ (ਅਜਾਇਬ ਸਿੰਘ ਔਜਲਾ) –'ਨਵਾਂ ਪੰਥ ਨਵੀਂ ਸੋਚ' ਸੰਸਥਾ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਅੱਜ ਕਮਿਊਨਿਟੀ ਸੈਂਟਰ ਸੈਕਟਰ-43 ਚੰਡੀਗੜ੍ਹ ਵਿਖੇ ਬਾਲ ਕਵੀਆਂ ਨੂੰ ਉਤਸ਼ਾਹਿਤ ਕਰਨ ਲਈ ਸਾਹਿਤਕ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪਿ੍ੰ. ਬਹਾਦਰ ਸਿੰਘ ਗੋਸਲ ਦੀ ਸੰਪਾਦਿਤ ਅਤੇ ਸਹਿ-ਸੰਪਾਦਕ ਬਲਜਿੰਦਰ ਕੌਰ ਸ਼ੇਰਗਿੱਲ ਦੀ ਪੁਸਤਕ ''ਬਾਲ-ਕਾਵਿ ਕਿਆਰੀ'' ਲੋਕ ਅਰਪਣ ਕੀਤੀ ਗਈ | ਇਸ ਵਿਚ ਡਾ. ਹਨਵੰਤ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨਾਂ ਵਿਚ ਪ੍ਰੇਮ ਲਤਾ ਕੌਂਸਲਰ, ਪ੍ਰੇਮ ਵਿਜ ਪ੍ਰਸਿੱਧ ਸਾਹਿਤਕਾਰ, ਮਲਕੀਤ ਸਿੰਘ ਸੈਣੀ ਡਾਇਰੈਕਟਰ ਐਨਰਜੀ ਪ੍ਰਾਈਵੇਟ ਲਿਮਟਿਡ, ਲੇਖਕ ਸੁਰਜੀਤ ਸਿੰਘ ਧੀਰ ਸ਼ਾਮਿਲ ਸਨ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਕੇ.ਕੇ. ਸ਼ਾਰਦਾ ਸਮਾਜ ਸੇਵੀ ਵਲੋਂ ਕੀਤੀ ਗਈ | ਪ੍ਰਧਾਨਗੀ ਮੰਡਲ 'ਚ ਪਿ੍ੰ. ਬਹਾਦਰ ਸਿੰਘ ਗੋਸਲ, ਬਲਜਿੰਦਰ ਕੌਰ ਸ਼ੇਰਗਿੱਲ ਤੇ ਰਾਜੇਸ਼ ਰਾਏ, ਡਾ. ਰਵਿੰਦਰ ਸਿੰਘ ਅਤੇ ਹਰਦੀਪ ਵਿਰਕ ਨੇ ਵੀ ਸ਼ਮੂਲੀਅਤ ਕੀਤੀ | ਸੁਰਜੀਤ ਸਿੰਘ ਧੀਰ ਵਲੋਂ ਧਾਰਮਿਕ ਸ਼ਬਦ ਨਾਲ ਸਮਾਰੋਹ ਦਾ ਆਗਾਜ਼ ਕੀਤਾ ਗਿਆ | ਉਪਰੰਤ ਪਿ੍ੰਸੀਪਲ ਬਹਾਦਰ ਸਿੰਘ ਗੋਸਲ ਨੇ ਹਾਜ਼ਰ ਕਵੀਆਂ ਨੂੰ ਜੀ-ਆਇਆਂ ਆਖਿਆ | ਇਹ ਸਮਾਗਮ ਪੁਸਤਕ ਵਿਚਲੇ 60 ਬਾਲ ਕਵੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਸਨਮਾਨ ਕਰਨ ਲਈ ਉਲੀਕਿਆ ਗਿਆ ਹੈ | ਅੱਜ ਪੰਜਾਬ ਦੇ ਛੇ ਜ਼ਿਲਿ੍ਹਆਂ ਤੋਂ ਬਾਲ ਕਵੀਆਂ ਅਤੇ ਅਧਿਆਪਕਾਂ ਨੇ ਆਪਣੀ ਹਾਜ਼ਰੀ ਭਰੀ | ਇਸ ਪੁਸਤਕ ਦਾ ਪਰਚਾ ਪ੍ਰਸਿੱਧ ਸਾਹਿਤਕਾਰ ਭੁਪਿੰਦਰ ਭਾਗੋਮਾਜਰੀਆ ਵਲੋਂ ਪੜਿ੍ਹਆ ਗਿਆ ਅਤੇ ਉਨ੍ਹਾਂ ਨੇ ਬੱਚਿਆਂ ਦੀਆਂ ਰਚਨਾਵਾਂ ਦੀ ਭਰਪੂਰ ਪ੍ਰਸੰਸਾ ਕੀਤੀ | ਦੂਜੇ ਪੜਾਅ 'ਚ ਜਗਤਾਰ ਸਿੰਘ ਜੋਗ ਨੇ ਪਿ੍ੰ. ਗੋਸਲ ਰਚਿਤ ਧਾਰਮਿਕ ਗੀਤ ''ਦੱਸ, ਨੀ ਕੰਧ ਸਰਹੰਦ ਦੀਏ'' ਗਾ ਕੇ ਮਾਹੌਲ ਨੂੰ ਧਾਰਮਿਕ ਰੰਗਤ ਦੇ ਦਿੱਤੀ | ਉਸ ਉਪਰੰਤ ਪੁਸਤਕ ਵਿਚਲੇ ਬਾਲ ਕਵੀਆਂ ਨੇ ਆਪਣੀਆਂ ਰਚਨਾਵਾ ਸੁਣਾ ਕੇ ਖੂਬ ਵਾਹ ਵਾਹ ਖੱਟੀ | ਇਨ੍ਹਾਂ ਬੱਚਿਆਂ 'ਚ ਲਾਡੋ ਗੁਪਤਾ ਚੰਡੀਗੜ੍ਹ, ਕੁਲਵਿੰਦਰ ਸਿੰਘ ਨਾੜੂ ਸੰਗਰੂਰ, ਹੰਸਿਕਾ ਮੇਹਰਾ ਮੋਹਾਲੀ, ਮਨਪ੍ਰੀਤ ਕੌਰ ਮੋਹਾਲੀ, ਇਸ਼ਪ੍ਰੀਤ ਕੌਰ, ਸੁਹਾਨਾ ਡੇਰਾਬੱਸੀ, ਜਸਜੀਤ ਸਿੰਘ ਚੰਡੀਗੜ੍ਹ, ਅਧਿਆਪਕ ਪ੍ਰਗਟ ਸਿੰਘ ਸੰਗਰੂਰ, ਅਨਹਦ ਪ੍ਰੀਤ ਕੌਰ, ਖੁਸ਼ਬੂ ਕੁਮਾਰੀ, ਸੋਨੀਆ, ਨਿਸ਼ਾ (ਸਾਰੇ ਚੰਡੀਗੜ੍ਹ), ਅਧਿਆਪਕ ਸਮਸੀਲ ਸੋਢੀ, ਸੁਨੈਨਾ, ਜਗਜੀਤ ਸਿੰਘ ਮੋਹਾਲੀ, ਮਨਜੀਤ ਕੌਰ ਗਿੱਲ ਜੰਡਾ ਅਧਿਆਪਕ ਹੁਸ਼ਿਆਰਪੁਰ, ਰਜਨੀ ਚੰਡੀਗੜ੍ਹ, ਜਸਜੀਤ ਚੰਡੀਗੜ੍ਹ, ਮਨਜੀਤ ਪਾਲ ਸਿੰਘ ਆਪਣੀਆਂ ਰਚਨਾਵਾਂ ਲੈ ਕੇ ਪੇਸ਼ ਹੋਏ | ਪੰਜਾਬ ਤੋਂ ਆਏ ਅਧਿਆਪਕਾਂ ਨੇ ਪੁਸਤਕ ਬਾਰੇ ਆਪਣੇ ਵਿਚਾਰਾਂ ਵਿਚ ਪੁਸਤਕ ਨੂੰ ਪੰਜਾਬੀ ਲਈ ਨਿਵੇਕਲਾ ਕਾਰਜ ਦੱਸਿਆ | ਇਨ੍ਹਾਂ 'ਚ ਡਾ. ਰਾਵਿੰਦਰ ਸਿੰਘ ਲੁਬਾਣਾ, ਪਰਮਜੀਤ ਕੌਰ ਪਰਮ, ਸੂਧਾ ਜੈਨ, ਸ਼ਸ਼ੀ ਪ੍ਰਭਾ, ਕੁਲਵਿੰਦਰ ਸਿੰਘ ਨਾੜੂ ਸੰਗਰੂਰ, ਜਗਜੀਤ ਸਿੰਘ, ਕਰਮ ਜੋਗ ਸਿੰਘ, ਜਸਵੀਰ ਸਿੰਘ ਸ਼ਾਮਿਲ ਸਨ | ਆਪਣੇ ਭਾਸ਼ਨ ਵਿਚ ਮੈਡਮ ਪ੍ਰੇਮ ਲਤਾ ਨੇ ਬੱਚਿਆਂ ਨੂੰ ਹੋਰ ਸਾਰਥਿਕ ਕਾਰਜ ਕਰਨ ਦੀ ਸਲਾਹ ਦਿੱਤੀ | ਮੁੱਖ ਮਹਿਮਾਨ ਡਾ. ਹਨਵੰਤ ਸਿੰਘ ਨੇ ਪੁਸਤਕ ਨੂੰ ਕਾਵਿ ਗੁਲਦਸਤਾ ਦੱਸਦੇ ਹੋਏ ਸਾਰੇ ਬਾਲ ਕਵੀਆਂ ਨੂੰ ਹੋਰ ਚੰਗੇਰਾ ਕਰਨ ਦੀ ਪ੍ਰੇਰਣਾ ਦਿੱਤੀ | ਸ੍ਰੀ ਕੇ.ਕੇ. ਸ਼ਾਰਦਾ ਨੇ ਬੱਚਿਆਂ 'ਚ ਨਵੀਂ ਪਿਰਤ ਪਾਉਣ ਲਈ ਪਿ੍ੰ. ਬਹਾਦਰ ਸਿੰਘ ਗੋਸਲ ਅਤੇ ਬਲਜਿੰਦਰ ਕੌਰ ਸ਼ੇਰਗਿੱਲ ਨੂੰ ਵਧਾਈ ਦਿੱਤੀ | ਇਸ ਮੌਕੇ ਪ੍ਰੇਮ ਵਿਜ, ਮਲਕੀਤ ਸਿੰਘ ਸੈਣੀ, ਸੁਰਜੀਤ ਸਿੰਘ, ਰਾਜੇਸ਼ ਰਾਏ ਅਤੇ ਹਰਦੀਪ ਕੌਰ ਵਿਰਕ ਨੇ ਅਜਿਹੇ ਹੋਰ ਸਮਾਗਮ ਕਰਨ ਲਈ ਪ੍ਰਬੰਧਕਾਂ ਅਤੇ ਅਧਿਆਪਕਾਂ ਨੂੰ ਪ੍ਰੇਰਿਆ | ਸੰਸਥਾ ਵਲੋਂ ਸਾਰੇ ਬਾਲ ਕਵੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਦੋਂ ਕਿ ਅਧਿਆਪਕਾਂ ਨੂੰ ਸ਼ਾਲ ਅਤੇ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ | ਡਾ. ਹਨਵੰਤ ਸਿੰਘ, ਕੇ.ਕੇ. ਸ਼ਾਰਦਾ, ਪ੍ਰੇਮ ਲਤਾ, ਰਾਜੇਸ਼ ਰਾਏ, ਬਹਾਦਰ ਸਿੰਘ ਗੋਸਲ ਨੂੰ ਵੀ ਮਾਣ ਸਨਮਾਨ ਦੇ ਕੇ ਨਿਵਾਜਿਆ ਗਿਆ | ਬਲਵਿੰਦਰ ਸਿੰਘ, ਪਿਆਰਾ ਸਿੰਘ ਰਾਹੀ, ਬਾਬਾ ਬਲਬੀਰ ਸਿੰਘ, ਡਾ. ਰਾਵਿੰਦਰ ਸਿੰਘ ਲੁਬਾਣਾ, ਸ਼ਾਇਰ ਭੱਟੀ, ਬਾਬੂ ਰਾਮ ਦੀਵਾਨਾ, ਰਾਜਵਿੰਦਰ ਸਿੰਘ ਗੱਡੂ, ਦਰਸ਼ਨ ਸਿੰਘ ਸਿੱਧੂ, ਭੁਪਿੰਦਰ ਭਾਗੋਮਾਰੀਆ, ਪਰਮਜੀਤ ਕੌਰ, ਸੂਧਾ, ਪ੍ਰਤਾਪ ਪਾਰਸ ਗੁਰਦਾਸਪੁਰੀ, ਹਰਦੀਪ ਕੌਰ ਵਿਰਕ ਨੂੰ ਸੰਸਥਾਵਾਂ ਨੇ ਮਾਣ ਸਨਮਾਨ ਦਿੱਤਾ | ਲੇਖਕ ਡਾ. ਪੰਨਾ ਲਾਲ ਮੁਸਤਫਾਬਾਦੀ, ਗੁਰਦਰਸ਼ਨ ਸਿੰਘ ਮਾਵੀ, ਦਵਿੰਦਰ ਕੌਰ ਢਿੱਲੋਂ, ਨੀਲਮ ਨਾਰੰਗ, ਮਨਜੀਤ ਕੌਰ, ਕਿ੍ਸਨ ਰਾਹੀ, ਚਰਨਜੀਤ ਕੌਰ ਬਾਠ, ਮਨਜੀਤ ਪਾਲ ਸਿੰਘ, ਰਾਜ ਕੁਮਾਰ ਸਾਹੋਵਾਲੀਆ, ਅਮਰਜੀਤ ਸਿੰਘ ਬਠਲਾਣਾ, ਜਸਜੀਤ ਸਿੰਘ, ਸਿਮਰਜੀਤ ਕੌਰ , ਆਦਿਸ਼ ਰਾਣਾ, ਤਰਲੋਚਨ ਸਿੰਘ, ਡਾ. ਸੰਗੀਤਾ ਸ਼ਰਮਾ ਕੁੰਦਰਾ ਆਦਿ ਨੇ ਵੀ ਸ਼ਿਰਕਤ ਕੀਤੀ | ਸਟੇਜ ਦੀ ਭੂਮਿਕਾ ਪ੍ਰਸਿੱਧ ਟੀ.ਵੀ. ਐਂਕਰ ਹਰਦੀਪ ਵਿਰਕ ਵਲੋਂ ਬਾਖੂਬੀ ਨਿਭਾਈ ਗਈ | ਆਖੀਰ ਵਿਚ ਬਲਜਿੰਦਰ ਸ਼ੇਰਗਿੱਲ ਵਲੋਂ ਰਸਮੀ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਭਾਜਪਾ ਨੇਤਾ ਸੰਜੇ ਟੰਡਨ ਤੇ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਮੁਫ਼ਤ ਮੈਡੀਕਲ ਕੈਂਪ 'ਚ ਪੁੱਜੇ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਤਰਸਿੱਕਾ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।