07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪਿੰਡ ਮੁੰਧੋਂ ਸੰਗਤੀਆਂ ਸਕੂਲ ਦੇ ਮੈਗਜ਼ੀਨ 'ਚਾਨਣ ਮੁਨਾਰਾ' ਦਾ ਚੌਥਾ ਅੰਕ ਰਿਲੀਜ਼ <br/>

ਪਿੰਡ ਮੁੰਧੋਂ ਸੰਗਤੀਆਂ ਦੇ ਸਕੂਲ ਦੇ ਮੈਗਜ਼ੀਨ 'ਚਾਨਣ ਮੁਨਾਰਾ' ਦਾ ਚੌਥਾ ਅੰਕ ਰਿਲੀਜ਼ ਕਰਦੇ ਹੋਏ ਵੱਖ-ਵੱਖ ਸਕੂਲਾਂ ਦੇ ਪਿ੍ੰ. ਅਤੇ ਹੋਰ ਪਤਵੰਤੇ | ਅਜੀਤ ਤਸਵੀਰ <br/> 03-03-2026
ਮਾਜਰੀ, 2 ਮਾਰਚ (ਕੁਲਵੰਤ ਸਿੰਘ ਧੀਮਾਨ)-ਪਿੰਡ ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਕਰਵਾਏ ਗਏ ਸਮਾਗਮ ਦੌਰਾਨ ਸਕੂਲ ਦੇ ਸਾਲਾਨਾ ਮੈਗਜ਼ੀਨ 'ਚਾਨਣ ਮੁਨਾਰਾ' ਦਾ ਚੌਥਾ ਅੰਕ ਅਤੇ ਕੈਲੰਡਰ ਰਿਲੀਜ਼ ਕੀਤਾ ਗਿਆ | ਸਕੂਲ ਪਿ੍ੰ. ਬੰਦਨਾ ਪੁਰੀ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਪਿ੍ੰ. ਸੁਮਨ ਲਤਾ ਸਿੰਘਪੁਰਾ ਸਕੂਲ, ਪਿ੍ੰ. ਹਰਭੁਪਿੰਦਰ ਕੌਰ ਤਿਊੜ ਸਕੂਲ, ਮੋਹਨਜੀਤ ਸਿੰਘ ਇੰਚਾਰਜ ਖਿਜ਼ਰਾਬਾਦ ਸਕੂਲ ਅਤੇ ਆਂਚਲ ਜਿੰਦਲ ਮੁੱਖ ਅਧਿਆਪਕਾ ਫਾਂਟਵਾਂ ਸਕੂਲ ਨੇ ਮੈਗਜ਼ੀਨ ਅਤੇ ਕੈਲੰਡਰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ | ਇਸ ਮੌਕੇ ਮੈਗਜ਼ੀਨ ਦੇ ਸੰਪਾਦਕ ਤੇ ਪੰਜਾਬੀ ਮਾਸਟਰ ਮਨਪ੍ਰੀਤ ਸਿੰਘ ਨੇ ਸਕੂਲ ਮੈਗਜ਼ੀਨ 'ਚਾਨਣਾ ਮੁਨਾਰਾ' ਦੇ ਚਾਰ ਸਾਲਾਂ ਦੇ ਸਫ਼ਰ ਸੰਬੰਧੀ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਸ 'ਚ ਸ਼ਾਮਿਲ ਰਚਨਾਵਾਂ 'ਤੇ ਚਾਨਣਾ ਪਾਇਆ | ਉਨ੍ਹਾਂ ਦੱਸਿਆ ਪਹਿਲੀ ਵਾਰ ਸਕੂਲ ਦਾ ਕੈਲੰਡਰ ਜਾਰੀ ਕਰਕੇ ਨਵੀਂ ਪਿਰਤ ਪਾਈ ਗਈ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਮੈਗਜ਼ੀਨ ਦੇ ਨਿਰੰਤਰ ਅੰਕ ਜਾਰੀ ਕੀਤੇ ਜਾ ਰਹੇ ਹਨ | ਇਸ ਦੌਰਾਨ ਸਕੂਲ ਪਿ੍ੰ. ਬੰਦਨਾ ਪੁਰੀ ਨੇ ਮੈਗਜ਼ੀਨ ਤੇ ਕੈਲੰਡਰ ਜਾਰੀ ਕਰਨ ਦੌਰਾਨ ਸਹਿਯੋਗ ਦੇਣ ਬਦਲੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਭਨਾਂ ਦੇ ਸਹਿਯੋਗ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ | ਉਨ੍ਹਾਂ ਨੌਜਵਾਨ ਵਰਗ ਨੂੰ ਵਿਦਿਆਰਥੀ ਜੀਵਨ ਤੋਂ ਹੀ ਸਾਹਿਤ ਨਾਲ ਜੋੜੇ ਜਾਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਅਜੋਕੇ ਸਮੇਂ ਦੀ ਵੱਡੀ ਲੋੜ ਹੈ | ਇਸ ਮੌਕੇ ਬਲਾਕ ਕੁਰਾਲੀ ਅਧੀਨ ਪੈਂਦੇ ਸਮੂਹ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਮੁੰਧੋਂ ਸਕੂਲ ਦਾ ਸਮੁੱਚਾ ਸਟਾਫ਼ ਵੀ ਹਾਜ਼ਰ ਸੀ |

ਪਿਛਲੀ ਖ਼ਬਰ ਧਾਲੀਵਾਲ ਭਰਾਵਾਂ ਨੇ ਚੌਥਾ ਵਿਰਾਸਤੀ ਸੱਭਿਆਚਾਰਕ ਮੇਲਾ ਕਰਵਾਇਆ ਪਿੰਡ ਦੀ ਮਿੱਟੀ ਨਾਲ ਜੁੜੇ ਰਹਿਣ ਦਾ ਲਿਆ ਅਹਿਦ <br/... ਅਗਲੀ ਖ਼ਬਰ ਡੇਰਾਬੱਸੀ ਵਿਖੇ ਨਹੀਂ ਰੁਕ ਰਿਹਾ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।