07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਧਾਲੀਵਾਲ ਭਰਾਵਾਂ ਨੇ ਚੌਥਾ ਵਿਰਾਸਤੀ ਸੱਭਿਆਚਾਰਕ ਮੇਲਾ ਕਰਵਾਇਆ ਪਿੰਡ ਦੀ ਮਿੱਟੀ ਨਾਲ ਜੁੜੇ ਰਹਿਣ ਦਾ ਲਿਆ ਅਹਿਦ <br/>

ਅਜੀਤ ਡੈਸਕ 03-03-2026
ਮੁੱਲਾਂਪੁਰ ਗਰੀਬਦਾਸ, 2 ਮਾਰਚ (ਦਿਲਬਰ ਸਿੰਘ ਖੈਰਪੁਰ)-ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਦੇ ਐੱਨ. ਆਰ. ਆਈ. ਭਰਾਵਾਂ ਵਲੋਂ ਚੌਥਾ ਵਿਰਾਸਤੀ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਕਿਸਾਨੀ ਪਰਿਵਾਰ ਨਾਲ ਸੰਬੰਧਿਤ ਐੱਨ. ਆਰ. ਆਈ. ਸੱਜਣ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਛੋਟੇ ਭਰਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਲਕੀਤ ਸਿੰਘ ਧਾਲੀਵਾਲ ਦੀ ਅਗਵਾਈ 'ਚ ਕਰਵਾਏ ਗਏ ਇਸ ਮੇਲੇ 'ਚ ਜਿੱਥੇ ਵੱਖ-ਵੱਖ ਕਲਾਕਾਰਾਂ ਨੇ ਭਾਗ ਲਿਆ, ਉੱਥੇ ਵੱਡੀ ਗਿਣਤੀ ਸ੍ਰੋਤਿਆਂ ਨੇ ਮੇਲੇ ਦਾ ਅਨੰਦ ਮਾਣਿਆ | ਇਸ ਮੌਕੇ ਨਿਊਜ਼ੀਲੈਂਡ ਤੋਂ ਸੂਫ਼ੀ ਗਾਇਕਾ ਮਿਸ ਅੰਮਿ੍ਤਾ ਕੌਰ ਨੇ ਸੂਫ਼ੀ ਗਜ਼ਲਾਂ, ਪੁਰਾਣੇ ਸੱਭਿਆਚਾਰਕ ਗੀਤ ਤੇ ਪੰਜਾਬੀ ਬੋਲੀਆਂ ਨਾਲ ਖ਼ੂਬ ਰੰਗ ਬੰਨਿ੍ਹਆ | ਇਸ ਮੌਕੇ ਮੁੱਖ ਪ੍ਰਬੰਧਕ ਸੱਜਣ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ 'ਚ ਐੱਨ. ਆਰ. ਆਈ. ਭਰਾਵਾਂ ਨੂੰ ਅਪੀਲ ਕੀਤੀ ਕਿ ਸੱਭਿਆਚਾਰਕ ਮੇਲਿਆਂ ਜਾਂ ਖੇਡਾਂ ਜ਼ਰੀਏ ਆਪਣੇ ਸੱਭਿਆਚਾਰ, ਵਿਰਾਸਤ ਤੇ ਲੋਕਾਂ ਨਾਲ ਜੁੜਿਆ ਜਾਵੇ | ਇਸ ਮੌਕੇ ਚੇਅਰਮੈਨ ਅਰਵਿੰਦਪੁਰੀ, ਡੀ. ਐੱਸ. ਪੀ. ਗੱਬਰ ਸਿੰਘ, ਕਬੱਡੀ ਖਿਡਾਰੀ ਅੰਗਰੇਜ਼ ਭਿੰਡਰਾਂ, ਕਰਨੈਲ ਸਿੰਘ, ਹਰਪ੍ਰੀਤ ਸਿੰਘ, ਕਰਨਲ ਜਗਦੀਪ ਸਿੰਘ, ਮਨਮੋਹਣ ਸਿੰਘ, ਐਕਸੀਅਨ ਅਜੇ ਕੁਮਾਰ, ਬਲਵਿੰਦਰ ਸਿੰਘ ਭਿੰਦਾ, ਹਰਜੀਤ ਸਿੰਘ, ਸੰਦੀਪ ਸ਼ਰਮਾ, ਚਰਨਜੀਤ ਸਿੰਘ, ਪਰਮਿੰਦਰ ਸਿੰਘ ਬਾਜਵਾ, ਅਵਤਾਰ ਸਿੰਘ ਪੰਚ ਤੇ ਮਨਜੀਤ ਸਿੰਘ ਸੰਧੂ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਇੰਟਰ ਟੈਕਨਾਲੋਜੀ ਯੂਨੀਵਰਸਿਟੀ ਵਲੋਂ ਖੇਡ ਟੂਰਨਾਮੈਂਟ <br/> ਅਗਲੀ ਖ਼ਬਰ ਪਿੰਡ ਮੁੰਧੋਂ ਸੰਗਤੀਆਂ ਸਕੂਲ ਦੇ ਮੈਗਜ਼ੀਨ 'ਚਾਨਣ ਮੁਨਾਰਾ' ਦਾ ਚੌਥਾ ਅੰਕ ਰਿਲੀਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।