07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਚੰਡੀਗੜ੍ਹ 'ਚ ਗੀਤ-ਸੰਗੀਤ ਨਾਚ ਪੇਸ਼ਕਾਰੀਆਂ ਦੇ ਸੁਮੇਲ 'ਚ ਫੁੱਲਾਂ ਨਾਲ ਖੇਡੀ ਹੋਲੀ

ਅਜੀਤ ਡੈਸਕ 04-03-2026
ਚੰਡੀਗੜ੍ਹ, 3 ਮਾਰਚ (ਅਜਾਇਬ ਸਿੰਘ ਔਜਲਾ)- ਹਰ ਵਰੇ੍ਹ ਦੀ ਤਰ੍ਹਾਂ ਇਸ ਵਾਰੀ ਵੀ ਚੰਡੀਗੜ੍ਹ ਦੇ ਲੇਡੀਜ਼ ਦੀਵਾਜ਼ ਕਲੱਬ ਵਲੋਂ ਸੈਕਟਰ-7 ਚੰਡੀਗੜ੍ਹ ਵਿਖੇ ਫੁੱਲਾਂ ਦੀ ਹੋਲੀ ਖੇਡ ਕੇ ਖੂਬ ਰੌਣਕਾਂ ਲਗਾਈਆਂ | 'ਰੰਗ ਬਰਸੇ' ਨਾਮੀ ਪ੍ਰੋਗਰਾਮ 'ਚ ਗੀਤ ਸੰਗੀਤ ਨਾਚ ਪੇਸ਼ਕਾਰੀਆਂ ਦੇ ਸੁਮੇਲ 'ਚ 100 ਦੇ ਕਰੀਬ ਮਹਿਲਾਵਾਂ ਤੇ ਮੁਟਿਆਰਾਂ ਨੇ ਕਲੱਬ ਦੀ ਨਿਰਦੇਸ਼ਕਾਂ ਬੀਨੂੰ ਬਿੰਦਲਿਸ਼ ਦੀ ਅਗਵਾਈ ਹੇਠ ਆਪਣੀ-ਆਪਣੀ ਕਲਾਂ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਖ਼ੂਬ ਪ੍ਰਭਾਵਿਤ ਕੀਤਾ | ਪ੍ਰਸਿੱਧ ਅਭਿਨੇਤਾ ਅਮਿਤਾਭ ਬਚਨ ਦੀ ਫ਼ਿਲਮ ਦੇ ਗੀਤ 'ਰੰਗ ਬਰਸੇ ਭੀਗੇ ਚੁੰਨਰ ਵਾਲੀ....' ਦੌਰਾਨ ਮਨੀਸ਼ਾ, ਦੀਕਸ਼ਾ, ਰਮਨ, ਡੌਲੀ, ਕਾਵੇਰੀ, ਪੂਨਮ, ਕਵਿਤਾ, ਸ਼ਿਖਾ ਅਤੇ ਮੁਸਕਾਨ ਨੇ ਆਪਣੀ ਕਲਾਂ ਨਾਲ ਦਰਸ਼ਕਾਂ ਦੇ ਦਿਲ ਜਿੱਤੇ | ਇਸੇ ਤਰ੍ਹਾਂ ਢੁਕਵੀਆਂ ਸੰਗੀਤਕ ਧੁੰਨਾਂ 'ਚ ਆਪਣੀਆਂ ਨਾਚ ਪੇਸ਼ਕਾਰੀਆਂ ਦੌਰਾਨ ਹਰਮੀਤ, ਏਕਤਾ, ਸ਼ਿਖਾ, ਦੀਪਕਾ, ਰਵੀਨਾ, ਮੰਜੂ, ਦੀਪਕਾ, ਰਿਮਾਂ , ਪਲਕ, ਰੇਨੂੰ ਨੇ ਵੀ ਖ਼ੂਬ ਰੰਗ ਬੰਨਿ੍ਹਆਂ | ਪੰਜਾਬੀ ਅਤੇ ਹਿੰਦੀ ਗੀਤਾਂ ਦੀਆਂ ਕੋਰੀਓਗ੍ਰਾਫ਼ੀ ਪੇਸ਼ਕਾਰੀਆਂ 'ਚ ਸ਼ੈਲੀ, ਗਗਨ, ਮਨੀਸ਼ਾ, ਪ੍ਰੀਤ ਕਸੂਰੀ, ਪਿ੍ਅੰਕਾ, ਨੀਨਾ ਭੰਡਾਰੀ, ਨਿਸ਼ਾ, ਨੀਤੀ, ਰੀਟਾ , ਪ੍ਰੇਰਨਾ, ਰੇਨੂੰ ਚੋਪੜਾ, ਨਿਸ਼ਾ ਜੈਨ ਦੇ ਨਾਲ-ਨਾਲ ਪੂਨਮ ਸੂਦ, ਅੰਜਨੀ, ਸ਼ਰੂਤੀ, ਰਿਤੂ,
ਕਸੁਮ ਅਤੇ ਅਨੁਰਾਧਾ ਦੀ ਕਲਾਂ ਨੂੰ ਵੀ ਸਲਾਹਿਆ ਗਿਆ | ਪੰਜਾਬੀ ਅਤੇ ਬਾਲੀਵੁੱਡ ਗੀਤਾਂ ਦੀਆਂ ਢੁਕਵੀਆਂ ਪੇਸ਼ਕਾਰੀਆਂ 'ਚ ਪਰੀ, ਅੰਜੂ, ਰਿਆ , ਗਾਇਤਰੀ, ਕੋਮਲ, ਜੀਨਤ, ਨੇਹਾ ਮਿੱਤਲ, ਚਾਂਦਨੀ, ਦੀਪਾਲੀ, ਡਿੰਪਲ, ਟੀਨਾ ਅਤੇ ਅਸ਼ੀਤਾ ਆਦਿ ਵਲੋਂ ਵੀ '' ਹੋਲੀ ਕੇ ਦਿਨ ਦਿਲ ਮਿਲ ਜਾਤੇ ਹੈ', ਬਾਲਮ ਆਦਿ 'ਤੇ ਪੇਸ਼ਕਾਰੀ ਦੇ ਕੇ ਦਰਸ਼ਕਾਂ ਦਾ ਚੰਗਾ ਧਿਆਨ ਖਿੱਚਿਆ | ਨਿ੍ਤ ਪੇਸ਼ਕਾਰੀ 'ਚ ਮੁਸਕਾਨ ਨੇ ਰਾਧਾ ਦੇ ਕਿਰਦਾਰ 'ਚ ਅਤੇ ਸ਼ਿਖਾ ਸ਼ਰਮਾ ਨੇ ਕ੍ਰਿਸ਼ਨਾ ਦੀ ਭੂਮਿਕਾ 'ਚ ਚੰਗੀ ਵਾਹਵਾ ਖੱਟੀ | ਗਾਇਕ ਜਗਜੀਤ ਬਡਾਲੀ ਵਲੋਂ ਆਪਣੇ ਗੀਤਾਂ ਨਾਲ ਚੰਗਾ ਹਾਜ਼ਰੀ ਲਗਾਈ | ਇਸ ਮੌਕੇ ਦੀਵਾਜ਼ ਕਲੱਬ ਦੀ ਫਾਉਡਰ ਬਿੰਨੂ ਬਿੰਦਲਿਸ਼ ਨੇ ਕਿਹਾ ਕਿ ਉਨ੍ਹਾਂ ਵਲੋਂ ਸਮੇਂ-ਸਮੇਂ ਸੱਭਿਆਚਾਰ ਪੇਸ਼ਕਾਰੀਆਂ ਦੇ ਨਾਲ-ਨਾਲ ਸਾਡੇ ਰੀਤੀ ਰਿਵਾਜ਼ ਤੇ ਤਿਉਹਾਰਾਂ ਨਾਲ ਸਬੰਧਿਤ ਮੇਲੇ ਨੁਮਾ ਪ੍ਰੋਗਰਾਮ ਕਰਵਾਉਂਦੇ ਆ ਰਹੇ ਹਨ |
ਪਿਛਲੀ ਖ਼ਬਰ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੇ ਹੋਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਚਾਚੇ ਦਾ ਕਤਲ ਕਰਨ ਉਪਰੰਤ ਹਸਪਤਾਲ 'ਚ ਦਾਖਲ ਕਰਵਾਉਣ ਦਾ ਕੀਤਾ ਡਰਾਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।