07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੰਧਵਾਂ ਵਲੋਂ ਸਾਬਕਾ ਚੀਫ਼ ਜਸਟਿਸ ਵਿਜੇਂਦਰ ਜੈਨ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਵਾ

ਅਜੀਤ ਡੈਸਕ 04-03-2026

ਚੰਡੀਗੜ੍ਹ, 3 ਮਾਰਚ (ਅਜੀਤ ਬਿਊਰੋ)- ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਚੀਫ਼ ਜਸਟਿਸ ਵਿਜੇਂਦਰ ਜੈਨ ਦੇ ਦਿਹਾਂਤ 'ਤੇ ਦੁੱਖ ਦਾ ਇਜ਼ਹਾਰ ਕੀਤਾ | ਸੰਧਵਾਂ ਨੇ ਕਿਹਾ ਕਿ ਨਿਆਂਪਾਲਿਕਾ ਪ੍ਰਤੀ ਉਨ੍ਹਾਂ ਦਾ ਅਟੁੱਟ ਸਮਰਪਣ ਸਾਨੂੰ ਹਮੇਸ਼ਾ ਯਾਦ ਰਹੇਗਾ ਅਤੇ ਸਾਡੇ ਲਈ ਪ੍ਰੇਰਣਾ ਸਰੋਤ ਬਣੇਗਾ | ਸਪੀਕਰ ਸੰਧਵਾਂ ਨੇ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ 'ਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਉਨ੍ਹਾਂ ਨੇ ਵਿਛੜੀ ਰੂਹ ਨੂੰ ਸ਼ਾਂਤੀ ਦੇਣ ਲਈ ਅਤੇ ਇਸ ਔਖੀ ਘੜੀ ਵਿਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ |

ਪਿਛਲੀ ਖ਼ਬਰ ਸੋਨਾਲੀਕਾ ਨੇ ਫਰਵਰੀ ਮਹੀਨੇ 'ਚ ਸਭ ਤੋਂ ਵੱਧ 12,890 ਟ੍ਰੈਕਟਰਾਂ ਦੀ ਵਿਕਰੀ ਦਰਜ ਕੀਤੀ <br/> ਅਗਲੀ ਖ਼ਬਰ ਐਪਲ ਆਈ ਸਮਾਰਟ ਪ੍ਰੀ-ਸਕੂਲ ਰਾਮਗੜ੍ਹ ਬੁੱਢਾ ਰੋਡ 'ਤੇ ਸਾਲਾਨਾ ਤਿਉਹਾਰ 2025-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।