07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੋਨਾਲੀਕਾ ਨੇ ਫਰਵਰੀ ਮਹੀਨੇ 'ਚ ਸਭ ਤੋਂ ਵੱਧ 12,890 ਟ੍ਰੈਕਟਰਾਂ ਦੀ ਵਿਕਰੀ ਦਰਜ ਕੀਤੀ <br/>

ਅਜੀਤ ਡੈਸਕ 04-03-2026
ਚੰਡੀਗੜ੍ਹ, 3 ਮਾਰਚ (ਅ.ਬ)- ਸੋਨਾਲੀਕਾ ਟ੍ਰੈਕਟਰਜ਼ ਨੇ ਵਿੱਤੀ ਵਰ੍ਹੇ '26 ਦੇ ਫਰਵਰੀ ਮਹੀਨੇ 'ਚ ਹੁਣ ਤੱਕ ਦੀ ਸਭ ਤੋਂ ਵੱਧ 12,890 ਟ੍ਰੈਕਟਰਾਂ ਦੀ ਕੁੱਲ ਵਿਕਰੀ ਦਰਜ ਕੀਤੀ ਹੈ | ਇਹ ਇਤਿਹਾਸਕ ਉਪਲਬਧੀ ਕੰਪਨੀ ਦੀ ਮਜ਼ਬੂਤ ਕਾਰਜ ਨੀਤੀ ਅਤੇ ਉਸਦੇ ਮੁੱਖ ਵਿਸ਼ਵਾਸ 'ਜਿੱਤਣ ਦਾ ਦਮ' ਦਾ ਪ੍ਰਮਾਣ ਹੈ | ਸੋਨਾਲੀਕਾ ਨੇ ਹਮੇਸ਼ਾ ਗਲੋਬਲ ਪੱਧਰ ਦੀ ਇੰਜੀਨੀਅਰਿੰਗ ਨੂੰ ਅਪਣਾਉਂਦੇ ਹੋਏ ਭਵਿੱਖ ਲਈ ਤਿਆਰ ਟ੍ਰੈਕਟਰ ਵਿਕਸਿਤ ਕੀਤੇ ਹਨ | ਹਾਲ ਹੀ 'ਚ ਲਾਂਚ ਕੀਤੀ ਗਈ ਸੋਨਾਲੀਕਾ ਗੋਲਡ ਸੀਰੀਜ਼ ਵੀ ਇਸ ਦੀ ਸਪੱਸ਼ਟ ਉਦਾਹਰਨ ਹੈ, ਜੋ ਕਿਸਾਨਾਂ ਦੀ ਜ਼ਮੀਨੀ ਖੇਤੀਬਾੜੀ ਦੀਆਂ ਲੋੜਾਂ ਮੁਤਾਬਿਕ ਤਿਆਰ ਕੀਤੀ ਗਈ ਹੈ ਅਤੇ ਸੋਨੇ ਵਾਂਗ ਸੁਰੱਖਿਅਤ ਤੇ ਲੰਬੇ ਸਮੇਂ ਤੱਕ ਮੁੱਲ ਪ੍ਰਦਾਨ ਕਰਦੀ ਹੈ | ਇਸ ਉਪਲਬਧੀ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇੰਟਰਨੈਸ਼ਨਲ ਟ੍ਰੈਕਟਰਜ਼ ਲਿਮਿਟਡ ਦੇ ਜੌਇੰਟ ਮੈਨੇਜਿੰਗ ਡਾਇਰੈਕਟਰ ਰਮਨ ਮਿੱਤਲ ਨੇ ਕਿਹਾ, '30ਵੇਂ ਵਰ੍ਹੇ ਦੇ ਫਰਵਰੀ ਮਹੀਨੇ 'ਚ 12,890 ਟ੍ਰੈਕਟਰਾਂ ਦੀ ਰਿਕਾਰਡ ਵਿਕਰੀ ਸਾਡੇ ਲਈ ਬਹੁਤ ਹੀ ਵਿਸ਼ੇਸ਼ ਮੌਕਾ ਹੈ |

ਪਿਛਲੀ ਖ਼ਬਰ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੀ ਮੀਟਿੰਗ 7 ਨੂੰ ਅਗਲੀ ਖ਼ਬਰ ਸੰਧਵਾਂ ਵਲੋਂ ਸਾਬਕਾ ਚੀਫ਼ ਜਸਟਿਸ ਵਿਜੇਂਦਰ ਜੈਨ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।