13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਰੈਪਿਡੋ ਚਾਲਕ ਨਾਲ ਲੁੱਟ-ਖੋਹ ਕਰਨ ਦੇ ਮਾਮਲੇ 'ਚ 4 ਮੁਲਜ਼ਮ ਕਾਬੂ <br/>

ਅਜੀਤ ਡੈਸਕ 04-03-2026
ਐੱਸ. ਏ. ਐੱਸ. ਨਗਰ, 3 ਮਾਰਚ (ਕਪਿਲ ਵਧਵਾ)-ਥਾਣਾ ਬਲੌਂਗੀ ਦੀ ਪੁਲਿਸ ਨੇ ਇਕ ਰੈਪੀਡੋ ਚਾਲਕ ਨੂੰ ਚਾਕੂ ਦੀ ਨੋਕ 'ਤੇ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟਿਆ ਗਿਆ ਮੋਬਾਈਲ ਫ਼ੋਨ ਅਤੇ 2400 ਰੁ. ਦੀ ਨਕਦੀ ਸਮੇਤ ਹੋਰ ਸਾਮਾਨ ਵੀ ਬਰਾਮਦ ਕਰ ਲਿਆ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਿਲਬਾਗ ਸਿੰਘ, ਜੋ ਕਿ ਮੂਲ ਰੂਪ 'ਚ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਪਿੰਡ ਮਟੌਰ ਸੈਕਟਰ-70 ਵਿਖੇ ਰਹਿੰਦਾ ਹੈ, ਰੈਪੀਡੋ ਰਾਹੀਂ ਸਵਾਰੀਆਂ ਛੱਡਣ ਦਾ ਕੰਮ ਕਰਦਾ ਹੈ | 27-28 ਫਰਵਰੀ ਦੀ ਦਰਮਿਆਨੀ ਰਾਤ ਨੂੰ ਉਹ ਚੰਡੀਗੜ੍ਹ ਤੋਂ ਸਵਾਰੀ ਚੁੱਕ ਕੇ ਨੂੰ ਪਿੰਡ ਝਾਂਮਪੁਰ ਵਿਖੇ ਛੱਡਣ ਲਈ ਗਿਆ ਸੀ | ਵਾਪਸੀ ਦੌਰਾਨ ਜਦੋਂ ਉਹ ਏ. ਕੇ. ਫਾਰਮ ਦੇ ਨੇੜੇ ਪੁੱਜਿਆ ਤਾਂ ਦੋ ਮੋਟਰਸਾਈਕਲਾਂ 'ਤੇ ਸਵਾਰ 4 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ | ਮੁਲਜ਼ਮਾਂ ਨੇ ਚਾਕੂ ਦੀ ਨੋਕ 'ਤੇ ਉਸ ਦਾ ਮੋਬਾਈਲ ਫ਼ੋਨ ਅਤੇ 2400 ਰੁ. ਦੀ ਰਾਸ਼ੀ ਲੁੱਟ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਸ਼ਿਕਾਇਤ ਮਿਲਣ ਉਪਰੰਤ ਥਾਣਾ ਬਲੌਂਗੀ ਦੇ ਇੰਚਾਰਜ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਤਕਨੀਕੀ ਅਤੇ ਗੁਪਤ ਜਾਣਕਾਰੀ ਦੇ ਆਧਾਰ 'ਤੇ ਚਾਰਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ | ਮੁਲਜ਼ਮਾਂ ਦੀ ਪਛਾਣ ਪਿ੍ੰਸ ਯਾਦਵ, ਪੁਸ਼ਪਿੰਦਰ, ਹੈਪੀ ਕੁਮਾਰ ਅਤੇ ਅੰਸ਼ ਕੁਮਾਰ ਵਜੋਂ ਹੋਈ ਹੈ, ਜੋ ਕਿ ਬਲੌਂਗੀ ਇਲਾਕੇ ਦੇ ਹੀ ਰਹਿਣ ਵਾਲੇ ਹਨ | ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟਿਆ ਗਿਆ ਮੋਬਾਈਲ ਫ਼ੋਨ ਅਤੇ 2400 ਰੁ. ਦੀ ਨਕਦੀ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਕੁੱਲ 15 ਮੋਬਾਈਲ ਫ਼ੋਨ, ਵਾਰਦਾਤ ਦੌਰਾਨ ਵਰਤੇ ਗਏ 2 ਮੋਟਰਸਾਈਕਲ, ਇਕ ਹੋਰ ਮੋਟਰਸਾਈਕਲ, ਇਕ ਜੂਪੀਟਰ ਸਕੂਟਰ, 2 ਚਾਕੂ ਅਤੇ ਇਕ ਦਾਤਰ ਵੀ ਕਬਜ਼ੇ 'ਚ ਲਿਆ ਹੈ | ਪੁਲਿਸ ਨੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਉਪਰੰਤ ਜ਼ਿਲ੍ਹਾ ਅਦਾਲਤ ਵਿਖੇ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ |

ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਸਰਬੱਤ ਦੇ ਭਲੇ ਲਈ ਭੋਗ ਪਾਏ ਅਗਲੀ ਖ਼ਬਰ ਬੀ.ਏ/ਬੀ.ਕਾਮ ਐਲ.ਐਲ.ਬੀ ਪ੍ਰਵੇਸ਼ ਪ੍ਰੀਖਿਆ 26 ਅਪ੍ਰੈਲ ਨੂੰ ਹੋਵੇਗੀ ਵਿਦਿਆਰਥੀ 9 ਅਪ੍ਰੈਲ ਤੱਕ ਜਮ੍ਹਾਂ ਕਰਾਉਣ ਫਾਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।