25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਾਬਕਾ ਸਰਪੰਚ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ <br/>

ਅਜੀਤ ਡੈਸਕ 29-03-2026
ਡੇਰਾਬੱਸੀ, 28 ਮਾਰਚ (ਗੁਰਮੀਤ ਸਿੰਘ)-ਪਿੰਡ ਕੂੜਾਂਵਾਲਾ ਦੇ ਸਾਬਕਾ ਸਰਪੰਚ ਨੂੰ ਰਾਹ 'ਚ ਘੇਰ ਕੇ ਉਸ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਪੁਲਿਸ ਨੇ 5 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ | ਹਮਲਾਵਰਾਂ ਦੀ ਭਾਲ 'ਚ ਪੁਲਿਸ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲ ਰਹੀ ਹੈ, ਪਰ ਦਰਜਨਾਂ ਥਾਵਾਂ 'ਤੇ ਫੁਟੇਜ਼ ਖੰਗਾਲਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਅਜੇ ਤੱਕ ਕੋਈ ਸੁਰਾਗ਼ ਨਹੀਂ ਲੱਗਿਆ | ਹੁਣ ਪੁਲਿਸ ਹਮਲੇ ਵਾਲੀ ਥਾਂ ਦੇ ਨੇੜਲੇ ਖੇਤਰ ਦਾ ਮੋਬਾਈਲ ਡਾਟਾ ਡੰਪ ਚੁੱਕ ਕੇ ਹਮਲਾਵਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗੀ | ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਿਸ ਟੀਮ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਕਈ ਥਾਵਾਂ 'ਤੇ ਗਈ ਸੀ | ਪੁਲਿਸ ਦੀ ਭੱਜ-ਦੌੜ ਵੇਖ ਪਿੰਡ ਵਾਸੀਆਂ ਨੇ ਕਿਹਾ ਕਿ ਜਲਦ ਹੀ ਹਮਲਾਵਰ ਪੁਲਿਸ ਦੀ ਗਿ੍ਫ਼ਤ 'ਚ ਹੋਣਗੇ | ਦੂਜੇ ਪਾਸੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਸਾਬਕਾ ਸਰਪੰਚ ਰਾਜਿੰਦਰ ਕੁਮਾਰ ਦੀ ਲੱਤ ਦਾ ਆਪ੍ਰੇਸ਼ਨ ਕਰਕੇ ਰਾਡ ਪਾਈ ਗਈ ਹੈ | ਉਨ੍ਹਾਂ ਦੱਸਿਆ ਕਿ ਹਮਲਾਵਰ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲਾ ਕਰਨ ਲਈ ਆਏ ਸਨ ਕਿਉਂਕਿ ਜਦੋਂ ਉਨ੍ਹਾਂ ਨੂੰ ਘੇਰਿਆ ਗਿਆ ਸੀ ਤਾਂ ਹਮਲਾਵਰ ਲੋਕਲ ਭਾਸ਼ਾ 'ਚ ਗੱਲ ਕਰ ਰਹੇ ਸਨ, ਹਾਲਾਂਕਿ ਹਮਲਾਵਰਾਂ ਨੇ ਮੂੰਹ ਢੱਕੇ ਹੋਏ ਸਨ | ਜਦੋਂ ਹਮਲਾਵਰ ਉਸ ਦੀ ਲੱਤਾਂ ਤੋੜ ਰਹੇ ਸਨ ਤਾਂ ਇਕ ਹਮਲਾਵਰ ਨੇ ਕਿਹਾ ਕਿ ਇਹ ਲੱਤ ਅਜੇ ਨਹੀਂ ਟੁੱਟੀ ਅਤੇ ਫ਼ਿਰ ਇਕ ਹਮਲਾਵਰ ਨੇ ਹੱਥ 'ਚ ਲੱਤ ਫੜ੍ਹੀ ਅਤੇ ਹੋਰਨਾਂ ਨੇ ਰਾਡ ਮਾਰ ਕੇ ਜਾਣ ਬੁੱਝ ਕੇ ਉਸ ਦੀ ਲੱਤ ਤੋੜੀ, ਜੋ ਕਿ ਜਬਰਦਸਤ ਹਮਲੇ ਕਾਰਨ ਤਿੰਨ ਥਾਵਾਂ ਤੋਂ ਟੁੱਟ ਗਈ | ਉਧਰ ਥਾਣਾ ਡੇਰਾਬੱਸੀ ਦੇ ਮੁਖੀ ਸੁਮੀਤ ਮੋਰ ਨੇ ਕਿਹਾ ਕਿ ਹਮਲੇ 'ਚ ਵਰਤੀ ਗਈ ਸਵਿਫ਼ਟ ਕਾਰ ਰਾਹੀਂ ਹਮਲਵਾਰ ਜਲਦ ਕਾਬੂ ਕਰ ਲਏ ਜਾਣਗੇ | ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਐਸ. ਪੀ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸਪੈਸ਼ਲ ਟੀਮ ਗਠਿਤ ਕੀਤੀ ਗਈ ਹੈ |

ਪਿਛਲੀ ਖ਼ਬਰ ਐਕਸਾਈਜ਼ ਡਿਊਟੀ 'ਤੇ ਵਾਹ-ਵਾਹੀ ਲੱੁਟ ਰਹੀ ਭਾਜਪਾ ਜਾਖੜ ਦੱਸਣ ਕਿ ਕਿਹੜੇ ਪੰਪ 'ਤੇ ਮਿਲ ਰਿਹਾ ਸਸਤਾ ਤੇਲ- ਧਾਲੀਵਾਲ ਅਗਲੀ ਖ਼ਬਰ ਬੱਚਿਆਂ ਦੇ ਪੋਸ਼ਣ ਤੇ ਫ਼ੌਜ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ– ਵਿਧਾਇਕ ਅਸ਼ਵਨੀ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।