25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਡੇਰਾਬੱਸੀ ਦੇ ਵਾ. ਨੰ. 4 ਵਿਖੇ ਨੀਵੀਂਆਂ ਲਟਕਦੀਆਂ ਤਾਰਾਂ ਕਾਰਨ ਵਾਪਰ ਸਕਦੈ ਹਾਦਸਾ ਗਲੀਆਂ 'ਚ ਲੱਗੇ ਮੀਟਰਾਂ ਵਾਲੇ ਬਕਸਿਆਂ ਨੂੰ ਅਕਸਰ ਲੱਗਦੀ ਰਹਿੰਦੀ ਅੱਗ <br/>

ਡੇਰਾਬੱਸੀ ਦੇ ਵਾ. ਨੰ. 4 ਇਕ ਗਲੀ 'ਚ ਲੱਗੇ ਮੀਟਰਾਂ ਵਾਲੇ ਬਕਸੇ ਕੋਲ ਬਣੇ ਤਾਰਾਂ ਵਾਲੇ ਗੁੱਛੇ ਦਿਖਾ ਕੇ ਜਾਣਕਾਰੀ ਦਿੰਦੇ ਹੋਏ ਸਥਾਨਕ ਵਸਨੀਕ | (ਸੱਜੇ) ਪਿੰਡ ਮੀਰਪੁਰ ਵਿਖੇ ਇਕ ਗਲੀ 'ਚ ਲੱਗੇ ਮੀਟਰ ਵਾਲੇ ਬਕਸੇ ਨੂੰ ਲੱਗੀ ਅੱਗ | ਤਸਵੀਰਾਂ : ਗੁਰਮੀਤ ਸਿੰਘ <br/> 29-03-2026
ਡੇਰਾਬੱਸੀ, 28 ਮਾਰਚ (ਗੁਰਮੀਤ ਸਿੰਘ)-ਡੇਰਾਬੱਸੀ ਨਗਰ ਕੌਂਸਲ ਦੇ ਵਾ. ਨੰ. 4 ਅਧੀਨ ਪੈਂਦੇ ਪਿੰਡ ਮੀਰਪੁਰ 'ਚ ਥਾਂ-ਥਾਂ 'ਤੇ ਨੀਵੀਆਂ ਲਟਕਦੀਆਂ ਬਿਜਲੀ ਦੀਆਂ ਤਾਰਾਂ ਕਰਕੇ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ | ਵਾਰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਤਾਰਾਂ ਕਰਕੇ ਬੱਚਿਆਂ ਅਤੇ ਪਸ਼ੂਆਂ ਨੂੰ ਜ਼ਿਆਦਾ ਖ਼ਤਰਾ ਹੈ | ਗਲੀਆਂ 'ਚ ਲੱਗੇ ਮੀਟਰਾਂ ਵਾਲੇ ਬਕਸਿਆਂ 'ਚ ਅਕਸਰ ਅੱਗ ਲੱਗ ਜਾਂਦੀ ਹੈ ਅਤੇ ਨੰਗੇ ਜੋੜ ਘਰਾਂ ਨਾਲ ਲੱਗੇ ਰਹਿੰਦੇ ਹਨ | ਬੀਤੇ ਦਿਨੀਂ ਵੀ ਗਲੀ 'ਚ ਲੱਗੇ ਇਕ ਮੀਟਰਾਂ ਵਾਲੇ ਬਕਸੇ 'ਚ ਅੱਗ ਲੱਗਣ ਕਰਕੇ ਕਈ ਮੀਟਰ ਸੜ ਗਏ | ਅਜਿਹੇ 'ਚ ਜਾਨੀ ਨੁਕਸਾਨ ਹੋਣ ਦਾ ਡਰ ਵਧ ਜਾਂਦਾ ਹੈ | ਵਾਰਡ ਵਾਸੀ ਗੁਰਚਰਨ ਸਿੰਘ, ਹਰਪ੍ਰੀਤ ਕੌਰ, ਕਾਰਤਿਕ, ਮਨਿੰਦਰ, ਕਿ੍ਸ਼ਨ ਕੁਮਾਰ, ਸੰਨੀ ਲਾਲ, ਰੀਨਾ, ਬਲਵਿੰਦਰ ਸਿੰਘ ਤੇ ਮਲਕੀਤ ਸਿੰਘ ਸਮੇਤ ਹੋਰਨਾਂ ਵਸਨੀਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਵਾਰਡ ਦੀ ਆਬਾਦੀ ਲਗਭਗ 1500 ਦੇ ਕਰੀਬ ਹੈ | ਉਨ•ਾਂ ਕਿਹਾ ਕਿ ਬਿਜਲੀ ਵਿਭਾਗ ਨੂੰ ਦਰਜਨਾਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ | ਉਨ•ਾਂ ਕਿਹਾ ਕਿ ਹੇਠ ਲਮਕਦੀ ਬਿਜਲੀ ਦੀਆਂ ਤਾਰਾਂ ਅਤੇ ਖੁੱਲ੍ਹੇ ਜੋੜਾਂ ਕਰਕੇ ਹਰ ਸਮੇਂ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਬਾਰਿਸ਼ ਦੇ ਦਿਨਾਂ 'ਚ ਘਰਾਂ 'ਚ ਕਰੰਟ ਆਉਣ ਦਾ ਖ਼ਤਰਾ ਰਹਿੰਦਾ ਹੈ ਅਤੇ ਨੀਵੀਆਂ ਤਾਰਾਂ ਦੀ ਲਪੇਟ 'ਚ ਕਿਸੇ ਸਮੇਂ ਵੀ ਬੱਚੇ ਅਤੇ ਪਸ਼ੂ ਆ ਸਕਦੇ ਹਨ |

ਪਿਛਲੀ ਖ਼ਬਰ ਚੰਡੀਗੜ੍ਹ ਅੰਡਰ-20 ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਲਈ ਟਰਾਇਲ 3 ਤੋਂ <br/> ਅਗਲੀ ਖ਼ਬਰ ਹਰਜਿੰਦਰ ਸਿੰਘ ਦਿਲਗੀਰ ਦੀ ਅਗਵਾਈ 'ਚ ਕਰਵਾਏ ਸਾਹਿਤਕ ਸਮਾਰੋਹ 'ਚ ਖ਼ੋਜੀ ਕਾਫ਼ਰ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।