19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹਰਪਾਲ ਸਿੰਘ ਸੋਖੀ ਨੇ ਚੰਡੀਗੜ੍ਹ 'ਚ ਆਪਣੇ ਹੁਨਰ ਨਾਲ ਦਰਸ਼ਕਾਂ ਦਾ ਲਿਆ ਭਰਵਾਂ ਹੁੰਗਾਰਾ <br/>

ਅਜੀਤ ਡੈਸਕ 04-04-2026
ਚੰਡੀਗੜ੍ਹ, 3 ਅਪ੍ਰੈਲ (ਅਜਾਇਬ ਸਿੰਘ ਔਜਲਾ)-ਪ੍ਰਸਿੱਧ ਸੇਲਿਬਿ੍ਟੀ ਸੈਫ਼ ਹਰਪਾਲ ਸਿੰਘ ਸੋਖੀ ਨੇ ਸੈਕਟਰ-26 ਚੰਡੀਗੜ੍ਹ ਵਿਚ ਆਪਣਾ 12ਵਾਂ 'ਕਾਰੀਗਰੀ' ਹੁਨਰ ਨੂੰ ਲਾਂਚ ਕਰਨ ਦੇ ਸਿਲਸਿਲੇ 'ਚ ਪੁੱਜੇ | ਪੰਜਾਬੀ ਸੱਭਿਆਚਾਰ ਅਤੇ ਭੋਜਨ ਦੇ ਡੂੰਘੇ ਸੰਬੰਧ ਨੂੰ ਸਮਝਦੇ ਹੋਏ, ਉਸਨੇ ਇਸ ਵਿਚ ਕਈ ਵਿਲੱਖਣ ਸੰਕਲਪਾਂ ਨੂੰ ਸ਼ਾਮਿਲ ਕੀਤਾ ਹੈ | ਸੈਫ਼ ਸੋਖੀ ਦਾ ਮੰਨਣਾ ਹੈ ਕਿ ਪੰਜਾਬ ਵਿਚ ਭੋਜਨ ਦਾ ਵਿਸ਼ੇਸ਼ ਮਹੱਤਵ ਹੈ | ਉਸ ਨੇ ਕਿਹਾ, 'ਲੋਕ ਸਵੇਰੇ ਉੱਠਦੇ ਹੀ ਭੋਜਨ ਬਾਰੇ ਸੋਚਦੇ ਹਨ, ਅਤੇ ਇੱਕ ਭੋਜਨ ਤੋਂ ਬਾਅਦ, ਅਗਲੇ ਭੋਜਨ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ | ਇਹ ਪੰਜਾਬ ਦੀ ਪਛਾਣ ਹੈ, ਅਤੇ ਇਸੇ ਲਈ ਇਹ ਖੇਤਰ ਸਾਡੇ ਲਈ ਹਮੇਸ਼ਾ ਦਿਲਚਸਪ ਰਹੇਗਾ |' ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ 'ਚ ਇਸ ਦੀ ਖ਼ਾਸੀਅਤ ਹੈ ਕਿ ਇਸਦਾ 'ਵਿਹੜਾ ਸੰਕਲਪ' ਹੈ | ਉਨ੍ਹਾਂ ਨੇ ਕਿਹਾ ਕਿ ਸਾਨੂੰ ਇਕ ਸੁੰਦਰ ਅਤੇ ਰਵਾਇਤੀ ਡਿਜ਼ਾਈਨ ਪੇਸ਼ ਕਰਨ ਦੀ ਇਜਾਜ਼ਤ ਮਿਲੀ | ਸੈਫ਼ ਸੋਖੀ ਨੇ ਕਿਹਾ ਕਿ ''ਮੇਰੀਆਂ ਯਾਤਰਾਵਾਂ, ਟੀਵੀ ਸ਼ੋਅ, ਮੇਰੀ ਮਾਂ ਦੀ ਰਸੋਈ, ਮੇਰੇ ਪਿਤਾ ਦੇ ਮਨਪਸੰਦ ਪਕਵਾਨ, ਮੇਰੀ ਸੱਸ ਅਤੇ ਮੇਰੀ ਪਤਨੀ ਦੀਆਂ ਪਕਵਾਨਾਂ-ਇਹ ਸਭ ਇਕ ਅਜਿਹਾ ਅਨੁਭਵ ਬਣਾਉਣ ਲਈ ਇਕੱਠੇ ਹੁੰਦੇ ਹਨ ਜਿਸ ਨਾਲ ਲੋਕ ਭਾਵਨਾਤਮਕ ਤੌਰ 'ਤੇ ਜੁੜਦੇ ਹਨ'' | ਇਸੇ ਮੌਕੇ ਪੰਜਾਬੀ ਦੇ ਪ੍ਰਸਿੱਧ ਗਾਇਕ ਤੇ ਲੋਕ ਗਾਇਕ ਮੰਚ ਚੰਡੀਗੜ੍ਹ ਦੇ ਚੇਅਰਮੈਨ ਹਰਦੀਪ ਨੇ ਕਿਹਾ ਕਿ ਹਰਪਾਲ ਸਿੰਘ ਸੋਖੀ ਲੋਕਾਂ ਦੇ ਦਿਲਾਂ 'ਚ ਸੱਭਿਆਚਾਰਕ ਅਨੁਭਵਾਂ ਨੂੰ ਲੈ ਕੇ ਸਿਰਜਦਾ ਹੈ | ਇਸ ਮੌਕੇ ਗਾਇਕ ਪੰਮੀ ਬਾਈ, ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਅਤੇ ਅਦਾਕਾਰ ਤੇ ਨਿਰਮਾਤਾ ਦਰਸ਼ਨ ਔਲਖ ਤੇ ਹੋਰ ਫ਼ਨਕਾਰਾਂ ਨੇ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਲੋਕ ਸਭਾ 'ਚ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਹਾਊਸਿੰਗ ਆਰਡਰ ਸੰਬੰਧੀ ਮੁੱਦੇ ਚੁੱਕੇ ਅਗਲੀ ਖ਼ਬਰ ਜੇਕਰ ਦਰਿਆ ਉੱਚੇ ਅਤੇ ਪਿੰਡ ਨੀਵੇਂ ਰਹਿ ਜਾਣ ਤਾਂ ਹੜ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ– ਸਰਬਜੋਤ ਸਿੰਘ ਸਾਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।