15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੋਲੀਓ ਦਾ ਗਲੋਬਲ ਪੱਧਰ 'ਤੇ ਖ਼ਾਤਮਾ ਰੋਟਰੀ ਇੰਟਰਨੈਸ਼ਨਲ ਦੇ ਕਾਰਜਾਂ 'ਚ ਸ਼ਾਮਿਲ-ਓਲੇਇੰਕਾ ਹਕੀਮ ਬਾਬਾਲੋਲਾ <br/>

ਅਜੀਤ ਡੈਸਕ 04-04-2026
ਜ਼ੀਰਕਪੁਰ, 3 ਅਪ੍ਰੈਲ (ਹੈਪੀ ਪੰਡਵਾਲਾ)- ਅਗਲੇ 5 ਸਾਲਾਂ 'ਚ ਪੋਲੀਓ ਨੂੰ ਖ਼ਤਮ ਕਰਨ ਦਾ ਗਲੋਬਲ ਮਿਸ਼ਨ ਰੋਟਰੀ ਇੰਟਰਨੈਸ਼ਨਲ ਦੇ ਮੁੱਖ ਕਾਰਜਾਂ 'ਚ ਸ਼ਾਮਿਲ ਹੈ | ਇਸ ਦੇ ਨਾਲ ਹੀ ਦੁਨੀਆ ਭਰ 'ਚ 1.25 ਮਿਲੀਅਨ ਮੈਂਬਰਾਂ ਤੱਕ ਮੈਂਬਰਸ਼ਿਪ ਦਾ ਵਿਸਥਾਰ, ਵਾਤਾਵਰਨ , ਬੁਨਿਆਦੀ ਸਿੱਖਿਆ, ਸਾਖਰਤਾ, ਬਿਮਾਰੀਆਂ ਦੀ ਰੋਕਥਾਮ ਤੇ ਇਲਾਜ 'ਤੇ ਕੇਂਦਰਿਤ ਗਲੋਬਲ ਗ੍ਰਾਂਟ ਭਾਈਵਾਲੀ ਨੂੰ ਮਜ਼ਬੂਤ ਕਰਨਾ ਵੀ ਰੋਟਰੀ ਦੇ ਕਾਰਜਾਂ 'ਚ ਸ਼ਾਮਿਲ ਹੈ | ਇਹ ਵਿਚਾਰ ਅੱਜ ਇਥੇ ਰੋਟਰੀ ਇੰਟਰਨੈਸ਼ਨਲ ਦੇ ਪ੍ਰਧਾਨ ਇਲੈਕਟ ਓਲੇਇੰਕਾ ਹਕੀਮ ਬਾਬਾਲੋਲਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ | ਇਸ ਮੌਕੇ ਉਨ੍ਹਾਂ ਨਾਲ ਹਾਜ਼ਰ ਕੇ. ਪੀ. ਨਾਗੇਸ਼ ਆਰ. ਆਈ. ਡਾਇਰੈਕਟਰ ਬੰਗਲੁਰੂ ਤੇ ਡਿਸਟਿ੍ਕਟ ਗਵਰਨਰ ਇਲੈਕਟ ਰੋਟੇਰੀਅਨ ਡਾ. ਰੀਟਾ ਕਾਲਰਾ ਨੇ ਵੀ ਵਿਚਾਰ ਸਾਂਝੇ ਕੀਤੇ | ਇਸ ਮੌਕੇ ਹਕੀਮ ਬਾਬਾਲੋਲਾ ਨੇ ਦੱਸਿਆ ਕਿ ਉਹ 1984 ਤੋਂ ਰੋਟਰੈਕਟਰ ਤੇ 1994 ਤੋਂ ਰੋਟੇਰੀਅਨ ਹਨ | ਉਨ੍ਹਾਂ ਆਖਿਆ ਕਿ ਟ੍ਰਾਈਸਿਟੀ ਦੇ ਨੌਜਵਾਨਾਂ ਨੂੰ ਡਿਜ਼ੀਟਲ ਤੇ ਏ. ਆਈ. ਹੁਨਰਾਂ ਨਾਲ ਲੈਸ ਕਰਨ ਲਈ ਏ. ਆਈ. ਫੰਕਸ਼ਨਲ ਲਿਟਰੇਸੀ ਫਾਰ ਯੂਥ ਪ੍ਰਾਜੈਕਟ ਦੀ ਯੋਜਨਾ ਬਣਾਈ ਜਾ ਰਹੀ ਹੈ | ਇਸ ਦੇ ਨਾਲ ਹੀ ਟ੍ਰਾਈਸਿਟੀ ਲਈ ਐਲਾਨੇ ਗਏ ਹੋਰ ਅਗਾਂਹਵਧੂ ਪ੍ਰਾਜੈਕਟਾਂ 'ਚ ਡਿਜ਼ੀਟਲ ਸੁਰੱਖਿਆ, ਕਿੱਤਾਮੁਖੀ ਹੁਨਰ, ਮਹਿਲਾ ਸਸ਼ਕਤੀਕਰਨ ਅਤੇ ਵਿੱਦਿਅਕ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਹੈਪੀ ਸਕੂਲਜ਼ ਇਨੀਸ਼ੀਏਟਿਵ ਪਹਿਲਕਦਮੀਆਂ ਸ਼ਾਮਿਲ ਹਨ | ਇਸ ਮੌਕੇ ਕੇ. ਪੀ. ਨਾਗੇਸ਼ ਤੇ ਰੋਟੇਰੀਅਨ ਡਾ. ਰੀਟਾ ਕਾਲਰਾ ਨੇ ਕਿਹਾ ਕਿ ਸੈਮੀਨਾਰ ਲਗਾ ਕੇ ਟੀ. ਬੀ. ਦੇ ਖ਼ਾਤਮੇ, ਸਰਵਾਈਕਲ ਕੈਂਸਰ ਜਾਗਰੂਕਤਾ, ਮੋਬਾਈਲ ਸਕ੍ਰੀਨਿੰਗ, ਰਹਿੰਦ-ਖੂੰਹਦ ਪ੍ਰਬੰਧਨ ਤੇ ਵਾਤਾਵਰਨ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਰੋਟਰੀ ਨਰਸਰੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ | ਇਸ ਮੌਕੇ ਰੋਟਰੀ ਇੰਟਰਨੈਸ਼ਨਲ ਦੇ ਡਾਇਰੈਕਟਰ ਇਲੈਕਟ ਰੋਟੇਰੀਅਨ ਗੁਰਜੀਤ ਸੇਖੋਂ, ਸਾਬਕਾ ਡਿਸਟਿ੍ਕਟ ਗਵਰਨਰ ਰੋਟੇਰੀਅਨ ਸ਼ਜੂ ਪੀਟਰ, ਰੀਜ਼ਨਲ ਰੋਟਰੀ ਮੈਂਬਰਸ਼ਿਪ ਕੋਆਰਡੀਨੇਟਰ ਰੋਟੇਰੀਅਨ ਡਾ. ਦੁਸ਼ਯੰਤ ਚੌਧਰੀ, ਰੀਜ਼ਨਲ ਰੋਟਰੀ ਫਾਊਾਡੇਸ਼ਨ ਕੋਆਰਡੀਨੇਟਰ ਰੋਟੇਰੀਅਨ ਡਾ. ਪ੍ਰਮੋਦ ਕੁਮਾਰ, ਰੀਜ਼ਨਲ ਵੈੱਬ ਮਾਸਟਰ ਰੋਟੇਰੀਅਨ ਨਰਿੰਦਰ ਰਾਓ ਤੇ ਰੋਟੇਰੀਅਨ ਦਮਨ ਬਾਵੇਗਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਖਰੜ ਦੇ ਅਹੁਦੇਦਾਰਾਂ ਦੀ ਚੋਣ <br/> ਅਗਲੀ ਖ਼ਬਰ ਨਿਊ ਚੰਡੀਗੜ੍ਹ ਖੇਤਰ 'ਚ ਰੋਜ਼ਾਨਾ ਵਾਪਰ ਰਹੀਆਂ ਨੇ ਫਿਰੌਤੀ ਲਈ ਗੋਲੀਬਾਰੀ ਦੀਆਂ ਘਟਨਾਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।