15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਖਰੜ ਦੇ ਅਹੁਦੇਦਾਰਾਂ ਦੀ ਚੋਣ <br/>

ਅਜੀਤ ਡੈਸਕ 04-04-2026
ਖਰੜ, 3 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਖਰੜ ਦੀ ਇਕ ਮੀਟਿੰਗ ਨਵ ਨਿਯੁਕਤ ਪ੍ਰਧਾਨ ਵਿਸ਼ਵ ਬੰਧੂ ਆਰਿਆ ਦੀ ਰਹਿਨੁਮਾਈ ਹੇਠ ਹੋਈ, ਜਿਸ 'ਚ ਸ਼ਾਖਾ ਦੀ ਚੋਣ ਕੀਤੀ ਗਈ, ਜਿਸ ਲਈ ਅਰਵਿੰਦ ਕੰਠਵਾਲ ਸੀਨੀਅਰ ਉਪ ਪ੍ਰਧਾਨ, ਰਾਜਿੰਦਰ ਅਰੋੜਾ ਉਪ ਪਧਾਨ, ਮਹੇਸ਼ ਵਰਮਾ ਸਕੱਤਰ, ਕੁਲਭੂਸ਼ਣ ਅਰੋੜਾ ਖਜ਼ਾਨਚੀ, ਹਰੀਸ਼ ਸਿਧਾਨਾ ਜੁਆਇੰਟ ਸਕੱਤਰ, ਰੋਹਿਤ ਮਿਸ਼ਰਾ ਪ੍ਰੈਸ ਸਕੱਤਰ, ਇੰਦੂ ਰਾਣਾ ਮਹਿਲ ਪ੍ਰਮੁੱਖ, ਪੂਨਮ ਸਿੰਗਲਾ ਪ੍ਰਾਂਤ ਪ੍ਰਤੀਨਿਧੀ ਵਜੋਂ ਚੁਣੇ ਗਏ ਹਨ | ਇਸੇ ਤਰ੍ਹਾਂ ਕਾਰਜਕਾਰਨੀ ਮੈਂਬਰਾਂ ਵਿਚ ਪਿ੍ਥਵੀ, ਵਿਜੈ ਧਵਨ, ਐਮ. ਪੀ. ਅਰੋੜਾ, ਪ੍ਰੇਮ ਗੋਇਲ, ਵਿਜੈ ਅਗਰਵਾਲ, ਵਿਕਾਸ ਗਰਗ ਨੂੰ ਸ਼ਾਮਿਲ ਕੀਤਾ ਗਿਆ | ਉਕਤ ਮੀਟਿੰਗ ਵਿਚ ਪ੍ਰੀਸ਼ਦ ਦੇ ਸੇਵਾ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਵਿਸਤਿ੍ਤ ਬਣਾਉਣ ਸੰਬੰਧੀ ਚਰਚਾ ਕੀਤੀ ਗਈ | ਇਸ ਤੋਂ ਇਲਾਵਾ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਨ, ਲੋੜਵੰਦ ਵਰਗ ਦੀ ਮਦਦ ਕਰਨਾ ਅਤੇ ਨੌਜਵਾਨਾਂ ਨੂੰ ਪ੍ਰੀਸ਼ਦ ਨਾਲ ਜੋੜਨ 'ਤੇ ਖਾਸ ਜੋਰ ਦਿੱਤਾ ਗਿਆ |

ਪਿਛਲੀ ਖ਼ਬਰ ਸਿਹਤ ਮੰਤਰੀ ਨੇ 'ਵਿਸ਼ਵ ਆਟੀਜ਼ਮ ਦਿਵਸ' ਮੌਕੇ ਮੁਹਾਲੀ ਸਥਿਤ ਸੈਂਟਰ ਆਫ਼ ਐਕਸੀਲੈਂਸ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਪੋਲੀਓ ਦਾ ਗਲੋਬਲ ਪੱਧਰ 'ਤੇ ਖ਼ਾਤਮਾ ਰੋਟਰੀ ਇੰਟਰਨੈਸ਼ਨਲ ਦੇ ਕਾਰਜਾਂ 'ਚ ਸ਼ਾਮਿਲ-ਓਲੇਇੰਕਾ ਹਕੀਮ ਬਾਬਾਲੋਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।