14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਡੋਪ ਟੈਸਟ ਪਾਜ਼ੀਟਿਵ ਆਉਣ 'ਤੇ ਦੋ ਨੌਜਵਾਨ ਲੜਕੀਆਂ ਵਿਰੁੱਧ ਮਾਮਲਾ ਦਰਜ <br/>

ਅਜੀਤ ਡੈਸਕ 04-04-2026
ਜ਼ੀਰਕਪੁਰ, 3 ਅਪ੍ਰੈਲ (ਮਨਿੰਦਰ ਸਿੰਘ)-ਬਲਟਾਣਾ ਪੁਲਿਸ ਨੇ ਅੰਬਾਲਾ ਰੋਡ 'ਤੇ ਸਥਿਤ ਇਕ ਸ਼ੋਅਰੂਮ ਦੇ ਸਾਹਮਣਿਓਾ ਸ਼ੱਕੀ ਹਾਲਾਤਾਂ 'ਚ ਦੋ ਨੌਜਵਾਨ ਲੜਕੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਹੈ | ਲੜਕੀਆਂ ਦੀ ਪਛਾਣ ਜ਼ੀਰਕਪੁਰ ਤੇ ਡੇਰਾਬੱਸੀ ਦੀਆਂ ਵਸਨੀਕਾਂ ਵਜੋਂ ਹੋਈ ਹੈ | ਦੋਵਾਂ ਲੜਕੀਆਂ ਦਾ ਜਦੋਂ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਡੋਪ ਟੈਸਟ ਕਰਵਾਇਆ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੀਟਿਵ ਆਉਣ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਲੜਕੀਆਂ ਨਸ਼ਾ ਕਰਨ ਦੀਆਂ ਆਦੀ ਹਨ ਅਤੇ ਅੰਬਾਲਾ ਰੋਡ 'ਤੇ ਸਥਿਤ ਇਕ ਸ਼ੋਅਰੂਮ ਦੇ ਬਾਹਰ ਮੌਜੂਦ ਹਨ | ਇਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਕੋਈ ਸ਼ੱਕੀ ਜਾਂ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ | ਸ਼ੱਕ ਦੇ ਆਧਾਰ 'ਤੇ ਪੁਲਿਸ ਤੁਰੰਤ ਉਨ੍ਹਾਂ ਨੂੰ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਲੈ ਗਈ, ਜਿਥੇ ਕਿ ਉਨ੍ਹਾਂ ਦਾ ਡੋਪ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ |

ਪਿਛਲੀ ਖ਼ਬਰ ਪੀ.ਆਈ-ਰਾਹੀ ਅਤੇ ਈਕੋ ਵਾਤਾਵਰਨ ਸਮੂਹ ਵਿਚਕਾਰ ਸਮਝੌਤੇ 'ਤੇ ਕੀਤੇ ਦਸਤਖ਼ਤ ਅਗਲੀ ਖ਼ਬਰ ਗਰਭਵਤੀ ਔਰਤਾਂ ਮਾਹਿਰ ਡਾਕਟਰਾਂ ਕੋਲੋਂ ਹੀ ਜਾਂਚ ਕਰਵਾਉਣ-ਡਾ. ਸੰਗੀਤਾ ਜੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।