21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਦਸਵੀਂ ਦੇ ਨਤੀਜੇ 'ਚ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਅਜੀਤ ਡੈਸਕ 16-04-2026
ਚੰਡੀਗੜ੍ਹ, 15 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਹੈ, ਜਿਸ ਵਿਚ ਚੰਡੀਗੜ੍ਹ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ ਹਨ | ਭਾਵੇਂ ਕਿ ਕੇਂਦਰੀ ਬੋਰਡ ਵੱਲੋਂ ਦਸਵੀਂ ਦੇ ਨਤੀਜਿਆਂ ਸੰਬੰਧੀ ਕੋਈ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਗਈ, ਪਰ ਸਿਖਰਲੇ ਪੱਧਰ 'ਤੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੇ ਨਾਂਅ ਜ਼ਰੂਰ ਨਸ਼ਰ ਕੀਤੇ ਗਏ ਹਨ | ਚੰਡੀਗੜ੍ਹ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ (ਨਿੱਜੀ) ਸਕੂਲਾਂ ਦੇ ਵਿਦਿਆਰਥੀਆਂ ਨੇ ਦਸਵੀਂ ਦੇ ਨਤੀਜਿਆਂ ਵਿਚ ਜਿੱਥੇ 99 ਫ਼ੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ, ਉੱਥੇ ਹੀ ਵਿਦਿਆਰਥੀਆਂ ਦੀ ਪਾਸ ਕਰਨ ਦੀ ਦਰ ਵਿਚ ਵਾਧਾ ਦਰਜ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਬੋਰਡ ਵੱਲੋਂ ਜਾਰੀ ਦਸਵੀਂ ਦੀ ਆਮ ਪ੍ਰੀਖਿਆ ਵਿਚ ਦਿੱਲੀ ਪਬਲਿਕ ਸਕੂਲ ਸੈਕਟਰ 40 ਸੀ ਦੀਆਂ ਵਿਦਿਆਰਥਣਾਂ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੀਆਂ ਦੋ ਵਿਦਿਆਰਥਣਾਂ ਨੇ 500 ਵਿਚੋਂ 499 ਅੰਕ ਹਾਸਲ ਕੀਤੇ ਹਨ | ਸਕੂਲ ਅਨੁਸਾਰ ਵਿਦਿਆਰਥਣ ਅਨਾਇਆ ਨੂਸਰਤ ਜਰਆਲ ਅਤੇ ਪਿ੍ਸ਼ਾ ਸ਼ਰਮਾ ਨੇ 99. 8 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ, ਜਦੋਂ ਕਿ 498 ਅੰਕਾਂ ਦੇ ਨਾਲ ਪਿ੍ਸ਼ਾ, ਪਿ੍ਕਸ਼ਤ ਨਾਰੰਗ, ਤੰਨੂਜ ਕੇਸ਼ਵ ਅਤੇ ਹਰਸ਼ਿਤਾ ਸ੍ਰੀਕ੍ਰਿਸ਼ਨਾ ਨੇ 99.6 ਫੀਸਦ ਅੰਕ ਪ੍ਰਾਪਤ ਕੀਤੇ ਹਨ | ਇਸੇ ਤਰ੍ਹਾਂ ਸਨਿਗਧਾ ਥਮਸਨ ਅਤੇ ਆਰਿਆ ਸਿੰਘ ਨੇ 497 ਅੰਕਾਂ ਨਾਲ 99.4 ਫੀਸਦ ਦਰ ਹਾਸਲ ਕੀਤੀ ਹੈ | ਦਿੱਲੀ ਪਬਲਿਕ ਸਕੂਲ ਦੀ ਉੱਭਰਦੀ ਗੋਲਫ਼ ਖਿਡਾਰਨ ਗੁਣਤਾਸ ਕੌਰ ਸੰਧੂ ਨੇ 93.2 ਫ਼ੀਸਦੀ ਅੰਕ ਲੈ ਕੇ ਸਕੂਲ ਦੀਆਂ ਖੁਸ਼ੀਆਂ ਵਿਚ ਵਾਧਾ ਕੀਤਾ ਹੈ | ਦੱਸਣਯੋਗ ਹੈ ਕਿ ਜਿਸ ਦਿਨ ਗੁਣਤਾਸ ਕੌਰ ਨੇ ਹਿਸਾਬ ਦਾ ਪੇਪਰ ਦਿੱਤਾ ਸੀ, ਉਸ ਦਿਨ ਉਹ ਨਿਊਜ਼ੀਲੈਂਡ ਵਿਚ ਗੋਲਫ਼ ਟੂਰਨਾਮੈਂਟ ਖੇਡ ਕੇ ਵਾਪਸ ਆਈ ਸੀ | ਦਿੱਲੀ ਪਬਲਿਕ ਸਕੂਲ ਦੀ ਨਿਰਦੇਸ਼ਕਾ ਰੀਮਾ ਦਿਵਾਨ ਨੇ ਕਿਹਾ ਕਿ ਸਾਨੂੰ ਅਨਾਇਆ, ਪਿ੍ਸ਼ਾ ਅਤੇ ਗੁਣਤਾਸ ਕੌਰ ਸੰਧੂ ਸਮੇਤ ਸਾਰੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਬਹੁਤ ਮਾਣ ਹੈ |
ਇਸੇ ਤਰ੍ਹਾਂ ਹੋਰਨਾਂ ਸਕੂਲਾਂ ਵਿਚੋਂ ਸ਼ਿਸੂ ਨਿਕੇਤਨ ਸੈਕਟਰ 22 ਦੀ ਵਿਦਿਆਰਥਣ ਪਲਛਿਨ ਨੇ 99.6 ਅੰਕ ਅਤੇ ਸੰਤ ਕਬੀਰ ਪਬਲਿਕ ਸਕੂਲ ਸੈਕਟਰ 26 ਦੇ ਵਿਦਿਆਰਥੀ ਅਵਿਕ ਬਾਂਸਲ ਨੇ 99 ਫ਼ੀਸਦੀ ਅੰਕ ਹਾਸਲ ਕਰਦੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ ਜਦੋਂ ਕਿ ਸੇਂਟ ਐਨੀਜ਼ ਕੰਨਵਰਟ ਸਕੂਲ ਦੇ ਵਿਦਿਆਰਥੀ ਨੈਤਿਕ ਨਗਰਕੋਟੀ ਨੇ 97.6 ਫੀਸਦ ਅੰਕ ਪ੍ਰਾਪਤ ਕੀਤੇ ਹਨ | ਨੈਤਿਕ ਨਗਰਕੋਟੀ ਸਾਬਕਾ ਪੱਤਰਕਾਰ ਰਾਜਿੰਦਰ ਸਿੰਘ ਨਗਰਕੋਟੀ ਦੇ ਪੁਤਰ ਹਨ ਅਤੇ ਉਹ ਕੌਮੀ ਪੱਧਰ ਦਾ ਫੁੱਟਬਾਲ ਖਿਡਾਰੀ ਹੈ | ਨਗਰ ਨਿਗਮ ਚੰਡੀਗੜ੍ਹ ਦੇ ਸਾਬਕਾ ਡਿਪਟੀ ਮੇਅਰ ਅਤੇ ਕੌਂਸਲਰ ਤਰੁਣਾ ਮਹਿਤਾ ਦੀ ਬੇਟੀ ਨਿਤਿਆ ਮਹਿਤਾ ਨੇ ਦਸਵੀ ਜਮਾਤ ਵਿਚੋਂ 97.2 ਅੰਕ ਫ਼ੀਸਦੀ ਅੰਕ ਹਾਸਲ ਕੀਤੇ ਹਨ, ਜੋ ਕਿ ਮਾਨਵ ਮੰਗਲ ਸਕੂਲ ਸੈਕਟਰ 21 ਦੀ ਵਿਦਿਆਰਥਣ ਹੈ | ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ 26 ਦੀ ਵਿਦਿਆਰਥਣ ਧਰਿਤੀ ਪਰੂਥੀ ਨੇ 95 ਫ਼ੀਸਦੀ ਰਿਹਾ | ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 45 ਸੀ ਦਾ ਨਤੀਜਾ 100 ਪਾਸ ਰਿਹਾ | ਸਕੂਲ ਦੇ ਪਿ੍ੰਸੀਪਲ ਅਮਰਬੀਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸੁਚਿਤਰਾ ਰੌਤ ਪੁੱਤਰੀ ਪ੍ਰਸ਼ਾਂਤ ਕੁਮਾਰ ਰੌਤ ਨੇ 90.6 ਫੀਸਦ ਅੰਕ ਪ੍ਰਾਪਤ ਕੀਤੇ ਹਨ ਅਤੇ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ |
ਪਿਛਲੀ ਖ਼ਬਰ ਵਿੱਦਿਆ ਵੈਲੀ ਸਕੂਲ ਖਰੜ ਵਿਖੇ ਮਨਾਇਆ ਵਿਸਾਖੀ ਦਾ ਤਿਉਹਾਰ <br/> ਅਗਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 17,774 ਮੀਟਿ੍ਕ ਟਨ ਕਣਕ ਦੀ ਹੋਈ ਖ਼ਰੀਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।