12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸ਼ਹਿਰ ਦੇ ਵਿਕਾਸ ਨੂੰ ਲੈ ਕੇ ਜਨ-ਹਿੱਤ ਵਿਕਾਸ ਮੰਚ ਨੇ 6 ਮਈ ਤੋਂ ਧਰਨਾ ਲਗਾਉਣ ਦਾ ਕੀਤਾ ਐਲਾਨ <br/>

ਅਜੀਤ ਡੈਸਕ 18-04-2026
ਖਰੜ, 17 ਅਪ੍ਰੈਲ (ਜੰਡਪੁਰੀ)-ਅੱਜ ਜਨ-ਹਿੱਤ ਵਿਕਾਸ ਮੰਚ ਦੇ ਪ੍ਰਧਾਨ ਰਣਜੀਤ ਸਿੰਘ ਹੰਸ ਨੇ ਖਰੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਨਗਰ ਕੌਂਸਲ ਦੇ ਦਫ਼ਤਰ ਵਿਖੇ 6 ਮਈ ਤੋਂ ਧਰਨਾ ਦੇਣ ਦਾ ਐਲਾਨ ਕੀਤਾ ਹੈ | ਇਸ ਮੌਕੇ ਉਨ੍ਹਾਂ ਨਗਰ ਕੌਂਸਲ ਦੇ ਕਾਰਜ ਅਫ਼ਸਰ ਨੂੰ ਇਕ ਮੰਗ-ਪੱਤਰ ਵੀ ਸੌਂਪਿਆ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਹੰਸ ਨੇ ਦੱਸਿਆ ਕਿ ਮੰਚ ਵਲੋਂ ਪੱਤਰ ਨੰ. 170 ਮਿਤੀ 4. 2. 2019 ਅਤੇ ਪੱਤਰ ਨੰ. 1024 ਮਿਤੀ 15. 4. 2024 ਰਾਹੀਂ ਦਿੱਤੀਆਂ ਗਈਆਂ ਪਰਸੀਡਿੰਗਾਂ ਅਨੁਸਾਰ ਹੋਏ ਫ਼ੈਸਲੇ ਕੌਂਸਲ ਲਾਗੂ ਨਹੀਂ ਕਰ ਰਹੀ ਅਤੇ ਨਾ ਹੀ ਕੌਂਸਲ ਦਫ਼ਤਰ ਨੂੰ ਦਿੱਤੇ ਪੱਤਰ ਨੰ. 159-160 'ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ਹਿਰ 'ਚ ਐਨੀਮਲ ਸੈਂਚੁਰੀ ਨਹੀਂ ਬਣਾਈ ਜਾ ਰਹੀ, ਡੰਪਿੰਗ ਗਰਾਊਾਡ ਨੂੰ ਹਟਾਉਣ ਜਾਂ ਸੈਗਰੀਗੇਸ਼ਨ ਦਾ ਕੰਮ ਸਹੀ ਸਪੀਡ 'ਚ ਨਹੀਂ ਹੋ ਰਹੀ, ਥਾਂ-ਥਾਂ ਸੀਵਰੇਜ ਓਵਰਫਲੋ ਹੋ ਰਿਹਾ ਹੈ, ਬੱਸ ਸਟੈਂਡ ਨਹੀਂ ਬਣਾਇਆ ਜਾ ਰਿਹਾ, ਸੜਕਾਂ ਦੀ ਮਾੜੀ ਹਾਲਤ ਹੈ, ਖਾਲੀ ਪਲਾਟਾਂ ਦੀ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਤੇ ਸੜਕਾਂ ਤੋਂ ਨਾਜਾਇਜ਼ ਕਬਜ਼ੇ ਨਹੀਂ ਹਟਾਏ ਜਾ ਰਹੇ | ਇਸੇ ਤਰ•ਾਂ ਵਾਰਡ ਨੰ. 11 'ਚ ਮੈਗਾ ਹਾਊਸਿੰਗ ਪ੍ਰਾਜੈਕਟ 142 ਏਕੜ ਸੈਕਟਰ-125 ਅਤੇ ਬੁਧਾ ਪਾਰਕ ਵਾ. ਨੰ. 8 ਦੀਆਂ ਕਾਲੋਨੀਆਂ ਨੂੰ ਨਗਰ ਕੌਂਸਲ ਆਪਣੇ ਅਧੀਨ ਨਹੀਂ ਲੈ ਰਹੀ | ਉਨ੍ਹਾਂ ਕਿਹਾ ਕਿ ਇਸ ਅਣਦੇਖੀ ਦੇ ਚਲਦਿਆਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਮੰਚ ਵਲੋਂ 6 ਮਈ ਨੂੰ ਨਗਰ ਕੌਂਸਲ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਨਾਇਬ ਸਿੰਘ, ਮਾਸਟਰ ਅਜੈਬ ਸਿੰਘ, ਗਿਆਨ ਸਿੰਘ ਬਾਜਵਾ, ਗੁਰਪ੍ਰੀਤ ਸਿੰਘ, ਪਲਵਿੰਦਰ ਕੌਰ ਚਾਹਲ, ਮਨਜੀਤ ਕੌਰ ਸੋਨੰੂ, ਰਣਜੀਤ ਕੌਰ, ਸਵਰਨਜੀਤ ਕੌਰ, ਸਤਵੰਤ ਕੌਰ, ਸੇਵਾ ਸਿੰਘ, ਰਾਮ ਕਿ੍ਸ਼ਨ ਕਟਾਰੀਆ, ਹਰਬੰਸ ਸਿੰਘ ਸਿੱਧੂ, ਕੇਸਰ ਸਿੰਘ ਨੰਬਰਦਾਰ, ਦਿਲਬਾਗ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ, ਸ਼ੋਕਿੰਦਰ ਸਿੰਘ ਕੋਰਾ, ਜੀਤ ਸਿੰਘ ਸੋਮਲ, ਮਲਕੀਤ ਸਿੰਘ ਮੱਲ, ਪਰਮਪ੍ਰੀਤ ਸਿੰਘ, ਬਲਜੀਤ ਸਿੰਘ, ਸਤਵੰਤ ਸਿੰਘ ਤੇ ਬਲਦੇਵ ਸਿੰਘ ਲਾਡੀ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਸਰਕਾਰ 'ਤੇ ਵੋਟਾਂ ਦੀ ਹੇਰਾ-ਫੇਰੀ ਦੇ ਗੰਭੀਰ ਦੋਸ਼ ਲਗਾਏ <br/> ਅਗਲੀ ਖ਼ਬਰ ਕੌਂਸਲ ਮੀਟਿੰਗ ਲਾਵਾਰਸ ਕੁੱਤਿਆਂ ਦੀ ਸਾਂਭ-ਸੰਭਾਲ ਦੇ ਮੁੱਦੇ 'ਤੇ ਚਰਚਾ ਕਾਰਨ ਹੋਈ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।