12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਆਈ. ਪੀ. ਐਲ. ਮੈਚ 'ਤੇ ਸੱਟਾ ਲਗਾਉਂਦੇ ਸਮੇਂ 16 ਮੁਲਜ਼ਮ ਕਾਬੂ, 27 ਮੋਬਾਈਲ ਤੇ ਨਕਦੀ ਬਰਾਮਦ

ਅਜੀਤ ਡੈਸਕ 18-04-2026

ਐੱਸ. ਏ. ਐੱਸ. ਨਗਰ, 17 ਅਪ੍ਰੈਲ (ਕਪਿਲ ਵਧਵਾ)-ਆਈ. ਪੀ. ਐਲ. ਮੈਚਾਂ 'ਤੇ ਗ਼ੈਰਕਾਨੂੰਨੀ ਸੱਟੇਬਾਜ਼ੀ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਬਲੌਂਗੀ ਦੀ ਪੁਲਿਸ ਨੇ ਆਪਣੇ ਅਧੀਨ ਪੈਂਦੇ ਖੇਤਰ ਵਿਚਲੇ ਇਕ ਹੋਟਲ 'ਤੇ ਛਾਪੇਮਾਰੀ ਕਰਕੇ 16 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 27 ਮੋਬਾਈਲ ਫ਼ੋਨ ਤੇ 16,600 ਰੁ. ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਥਾਣਾ ਬਲੌਂਗੀ ਦੇ ਐੱਸ. ਐੱਚ. ਓ. ਪੈਰੀਵਿੰਕਲ ਗਰੇਵਾਲ ਦੀ ਨਿਗਰਾਨੀ ਹੇਠ ਪੁਲਿਸ ਟੀਮ ਗੰਦੇ ਨਾਲੇ ਦੇ ਨੇੜੇ ਨਾਕਾਬੰਦੀ 'ਤੇ ਮੌਜੂਦ ਸੀ | ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਨੇੜਲੇ ਇਕ ਹੋਟਲ ਵਿਚ ਕੁਝ ਵਿਅਕਤੀ ਇਕੱਠੇ ਹੋ ਕੇ ਆਈ. ਪੀ. ਐਲ. ਮੈਚਾਂ 'ਤੇ ਸੱਟਾ ਲਗਾ ਰਹੇ ਹਨ | ਸੂਚਨਾ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਹੋਟਲ ਦੇ ਕਮਰੇ 'ਚ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ | ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਸੱਟੇਬਾਜ਼ੀ ਲਈ ਵਰਤੇ ਜਾ ਰਹੇ 27 ਮੋਬਾਈਲ ਫ਼ੋਨ ਅਤੇ 16,600 ਰੁ. ਦੀ ਨਕਦੀ ਬਰਾਮਦ ਕੀਤੀ ਗਈ ਹੈ | ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਲੁਧਿਆਣਾ ਦੇ ਪਰਮਿੰਦਰ ਸਿੰਘ, ਸਿਮਰਨਜੀਤ ਸਿੰਘ, ਮਨਿੰਦਰਜੀਤ ਸਿੰਘ, ਸੰਜੀਵ ਕੁਮਾਰ, ਕੁਲਦੀਪ ਸਿੰਘ, ਰਣਜੀਤ ਸਿੰਘ, ਪਰਮਿੰਦਰ ਸਿੰਘ, ਪ੍ਰਦੀਪ, ਤੇਲੰਗਾਨਾ ਦੇ ਹਬੀਬ, ਮੁਹੰਮਦ ਮੁਸਤਫਾ, ਮਹਾਰਾਸ਼ਟਰ ਦੇ ਸੁਭਾਸ਼, ਕਾਨਪੁਰ ਦੇ ਸਤੰਤਰ, ਛਤੀਸ਼ਗੜ੍ਹ ਦੇ ਅਰਵਿੰਦ ਅਤੇ ਮਣੀਪੁਰ ਦੇ ਨਾਰੋਲਮ ਔਲੀਵਰ ਵਜੋਂ ਹੋਈ ਹੈ | ਪੁਲਿਸ ਵਲੋਂ ਮੁਲਜ਼ਮਾਂ ਖ਼ਿਲਾਫ਼ ਸੱਟੇਬਾਜ਼ੀ ਸੰਬੰਧੀ ਬਣਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਸੰਤੁਸ਼ਟੀ ਦੀ ਡਾਈਟ ਇਨਸਾਈਟ ਅਕੈਡਮੀ ਦਾ 2026 ਦਾ ਕਾਨਵੋਕੇਸ਼ਨ ਸਮਾਰੋਹ ਸਮਾਪਤ <br/> ਅਗਲੀ ਖ਼ਬਰ ਲੋਕ ਸਭਾ 'ਚ ਨਾਰੀ ਸ਼ਕਤੀ ਬਿੱਲ 'ਤੇ ਘਮਸਾਨ, ਵਿਰੋਧੀ ਪਾਰਟੀਆਂ ਦੀ ਨੀਅਤ 'ਤੇ ਸਵਾਲ-ਅਸ਼ਵਨੀ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।