11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸੰਤੁਸ਼ਟੀ ਦੀ ਡਾਈਟ ਇਨਸਾਈਟ ਅਕੈਡਮੀ ਦਾ 2026 ਦਾ ਕਾਨਵੋਕੇਸ਼ਨ ਸਮਾਰੋਹ ਸਮਾਪਤ <br/>

ਅਜੀਤ ਡੈਸਕ 18-04-2026
ਚੰਡੀਗੜ੍ਹ, 17 ਅਪ੍ਰੈਲ (ਅ.ਬ.)-ਡਾਈਟ ਇਨਸਾਈਟ ਅਕੈਡਮੀ, ਜੋ ਸੰਤੁਸ਼ਟੀ ਹੋਲਿਸਟਿਕ ਹੈਲਥ ਦੀ ਇਕ ਪਹਿਲ ਹੈ, ਨੇ ਆਪਣੇ ਕਾਨਵੋਕੇਸ਼ਨ 2026 ਨੂੰ ਕਾਮਯਾਬੀ ਨਾਲ ਸੰਪੰਨ ਕੀਤਾ | ਇਸ ਪ੍ਰੋਗਰਾਮ ਵਿਚ ਹੋਲਿਸਟਿਕ ਨਿਊਟਿਸ਼ਨ ਮਾਸਟਰੀ (ਐੱਚ.ਐੱਨ.ਐੱਮ.) ਅਤੇ ਹੋਲਿਸਟਿਕ ਡਿਜ਼ੀਜ਼ ਮੈਨੇਜਮੈਂਟ (ਐੱਚ.ਡੀ.ਐੱਮ.) ਦੇ ਵਿਦਿਆਰਥੀ ਇੱਕੋ ਸੋਚ ਅਤੇ ਮਕਸਦ ਨਾਲ ਇਕੱਠੇ ਹੋਏ | ਇਹ ਕਾਨਵੋਕੇਸ਼ਨ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ | ਇਹ ਸਿਰਫ ਕੋਰਸ ਦੇ ਖਤਮ ਹੋਣ ਦਾ ਜਸ਼ਨ ਨਹੀਂ ਸੀ, ਸਗੋਂ ਉਸ ਬਦਲਾਅ ਦਾ ਵੀ ਜਸ਼ਨ ਸੀ, ਜੋ ਹਿੱਸੇਦਾਰਾਂ ਦੇ ਸਿਹਤ ਨੂੰ ਸਮਝਣ ਅਤੇ ਉਸ ਨੂੰ ਆਪਣੇ ਨਿੱਜੀ ਅਤੇ ਪੇਸ਼ੇਵਰ ਜੀਵਨ ਵਿਚ ਲਾਗੂ ਕਰਨ ਦੇ ਢੰਗ ਵਿਚ ਆਇਆ ਹੈ | ਇਸ ਅਕੈਡਮੀ ਦਾ ਮਕਸਦ ਸਿਰਫ ਸਿਧਾਂਤਕ ਜਾਣਕਾਰੀ ਤੱਕ ਸੀਮਿਤ ਨਹੀਂ, ਬਲਕਿ ਲੋਕਾਂ ਨੂੰ ਆਪਣੀ ਸਿਹਤ ਦੀ ਜ਼ਿੰਮੇਵਾਰੀ ਖੁਦ ਸੰਭਾਲਣ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰਨਾ ਹੈ | ਇਕ ਦਹਾਕੇ ਤੋਂ ਵੱਧ ਦੇ ਤਜਰਬੇ ਨਾਲ ਅਤੇ 75,000 ਤੋਂ ਵੱਧ ਗ੍ਰਾਹਕਾਂ 'ਤੇ ਪ੍ਰਭਾਵ ਦੇ ਨਾਲ, ਸੰਤੁਸ਼ਟੀ ਪੋਸ਼ਣ, ਜੀਵਨਸ਼ੈਲੀ ਸੁਧਾਰ, ਮਾਨਸਿਕ ਸਿਹਤ ਅਤੇ ਰਵਾਇਤੀ ਤਰੀਕਿਆਂ ਨੂੰ ਇਕੱਠੇ ਕਰਕੇ ਇਕ ਸਮਗ੍ਰ ਸਿਹਤ ਦਿ੍ਸ਼ਟੀਕੋਣ ਨੂੰ ਅੱਗੇ ਵਧਾ ਰਹੀ ਹੈ | ਇਸ ਪ੍ਰੋਗਰਾਮ ਦੌਰਾਨ ਗੱਲ ਕਰਦਿਆਂ ਸੰਤੁਸ਼ਟੀ ਹੋਲਿਸਟਿਕ ਹੈਲਥ ਦੀ ਸੰਸਥਾਪਕ ਲਵਲੀਨ ਕੌਰ ਨੇ ਕਿਹਾ ਕਿ ਇਸ ਅਕੈਡਮੀ ਦੀ ਸ਼ੁਰੂਆਤ ਇਕ ਸਾਧਾਰਨ ਪਰ ਮਹੱਤਵਪੂਰਨ ਸੋਚ ਨਾਲ ਕੀਤੀ ਗਈ ਸੀ | ਉਨ੍ਹਾਂ ਮੁਤਾਬਿਕ ਬਹੁਤ ਵੱਡੀ ਗਿਣਤੀ ਵਿਚ ਲੋਕ ਆਪਣੀ ਸਿਹਤ ਨਾਲ ਕੱਟੇ ਹੋਏ ਹਨ ਤੇ ਜਾਗਰੂਕ ਨਹੀਂ ਹਨ | ਅਸੀਂ ਅਜਿਹਾ ਮੰਚ ਬਣਾਉਣਾ ਚਾਹੁੰਦੇ ਸੀ, ਜਿੱਥੇ ਪੋਸ਼ਣ ਆਸਾਨ ਤੇ ਵਰਤੋਂਯੋਗ ਬਣੇ, ਤਾਂ ਜੋ ਲੋਕ ਅਜਿਹੀਆਂ ਆਦਤਾਂ ਵਿਕਸਿਤ ਕਰ ਸਕਣ ਜੋ ਸਾਰੀ ਉਮਰ ਨਾਲ ਨਿਭਣ |

ਪਿਛਲੀ ਖ਼ਬਰ ਫੋਰਐਵਰਮਾਰਕ ਡਾਇਮੰਡ ਜਿਊਲਰੀ ਨੇ ਅਕਸ਼ੈ ਤਿ੍ਤੀਆ ਤੋਂ ਪਹਿਲਾਂ ਵਿਕਾਸ ਦੀ ਰਫਤਾਰ ਨੂੰ ਕੀਤਾ ਤੇਜ਼ <br/> ਅਗਲੀ ਖ਼ਬਰ ਆਈ. ਪੀ. ਐਲ. ਮੈਚ 'ਤੇ ਸੱਟਾ ਲਗਾਉਂਦੇ ਸਮੇਂ 16 ਮੁਲਜ਼ਮ ਕਾਬੂ, 27 ਮੋਬਾਈਲ ਤੇ ਨਕਦੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।