18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕਿਸੇ ਸਮੇਂ ਵੀ ਟੁੱਟ ਸਕਦੈ ਮੁਬਾਰਕਪੁਰ ਘੱਗਰ 'ਤੇ ਬਣਿਆ ਕਾਜ਼ਵੇਅ

ਅਜੀਤ ਡੈਸਕ 19-04-2026
ਡੇਰਾਬੱਸੀ, 18 ਅਪ੍ਰੈਲ (ਗੁਰਮੀਤ ਸਿੰਘ)-ਮੁਬਾਰਕਪੁਰ ਨੇੜੇ ਘੱਗਰ ਪਾਰ ਕਰਨ ਲਈ ਕਰੋੜਾਂ ਰੁ. ਖ਼ਰਚ ਕੇ ਬਣਾਇਆ ਗਿਆ ਕਾਜ਼ਵੇਅ ਕਿਸੇ ਸਮੇਂ ਵੀ ਟੁੱਟ ਸਕਦਾ ਹੈ | ਇਸ ਕਾਜ਼ਵੇਅ ਦੇ ਹੇਠੋਂ ਮਿੱਟੀ ਖੁਰਨ ਕਾਰਨ ਇਹ ਖੋਖਲਾ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਇਸ ਦੇ ਉਪਰੋਂ ਭਾਰੀ ਵਾਹਨ ਗੁਜਰ ਰਹੇ ਹਨ | ਅਜਿਹੇ 'ਚ ਵੱਡਾ ਜਾਨੀ-ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਕਰੀਬ ਦੋ ਸਾਲ ਪਹਿਲਾਂ ਆਏ ਹੜ੍ਹਾਂ ਦੌਰਾਨ ਕਾਜ਼ਵੇਅ ਦੇ ਹੇਠੋਂ ਮਿੱਟੀ ਖੁਰ ਗਈ ਸੀ, ਜਿਸ ਨੂੰ ਢਕੌਲੀ ਵਲੋਂ ਆਉਂਦੀ ਸੜਕ ਵਾਲੇ ਪਾਸਿਓਾ ਬੋਰੀਆਂ ਲਗਾ ਕੇ ਅਸਥਾਈ ਤੌਰ 'ਤੇ ਠੀਕ ਕੀਤਾ ਗਿਆ ਸੀ, ਲੇਕਿਨ ਕਾਜ਼ਵੇਅ ਦੇ ਬਾਕੀ ਹਿੱਸੇ 'ਤੇ ਕਿਸੇ ਵਲੋਂ ਧਿਆਨ ਨਹੀਂ ਦਿੱਤਾ ਗਿਆ | ਮੌਜੂਦਾ ਸਮੇਂ 'ਚ ਡੇਰਾਬੱਸੀ ਤੋਂ ਢਕੌਲੀ ਵੱਲ ਜਾਂਦੇ ਸਮੇਂ ਕਾਜ਼ਵੇਅ ਦੇ ਖੱਬੇ ਪਾਸਿਓਾ ਵੀ ਮਿੱਟੀ ਖੁਰ ਚੁੱਕੀ ਹੈ ਅਤੇ ਇਹ ਸਥਿਤੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੱਡੀ ਲਾਪ੍ਰਵਾਹੀ ਨੂੰ ਉਜਾਗਰ ਕਰਦੀ ਹੈ | ਸਥਾਨਕ ਲੋਕਾਂ ਮੁਤਾਬਿਕ ਕੁਝ ਮਹੀਨੇ ਪਹਿਲਾਂ ਕਾਜ਼ਵੇਅ ਦੇ ਬਿਲਕੁੱਲ ਨੇੜੇ ਡੀ-ਸਿਲਟਿੰਗ ਦੀ ਆੜ 'ਚ ਵੱਡੀ ਮਾਤਰਾ 'ਚ ਰੇਤ ਕੱਢੀ ਗਈ ਸੀ ਅਤੇ ਇਸ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ ਸੀ | ਹਲਕੇ ਵਾਹਨਾਂ ਲਈ ਬਣੇ ਇਸ ਕਾਜ਼ਵੇਅ 'ਤੇ ਭਾਰੀ ਵਾਹਨਾਂ ਦੀ ਆਵਾਜਾਈ ਬਾਦਸਤੂਰ ਜਾਰੀ ਰਹੀ, ਜਿਸ ਨਾਲ ਇਸ ਦੀ ਮਜ਼ਬੂਤੀ ਹੌਲੀ-ਹੌਲੀ ਘੱਟ ਹੋ ਗਈ | ਕਈ ਮਹੀਨਿਆਂ ਤੱਕ ਕਾਜ਼ਵੇਅ ਦੇ ਟੁੱਟੇ ਓਵਰਹੈੱਡ ਬੈਰੀਕੇਡ ਅਤੇ ਸੁਰੱਖਿਆ ਰੈਲਿੰਗ ਵੀ ਠੀਕ ਨਹੀਂ ਕਰਵਾਈ ਗਈ ਅਤੇ ਇਸ ਲਾਪ੍ਰਵਾਹੀ ਦੇ ਮਾੜੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਵੀ ਕਾਜ਼ਵੇਅ ਦੀ ਮੁਰੰਮਤ ਤੇ ਮਜ਼ਬੂਤੀ 'ਤੇ ਧਿਆਨ ਦਿੰਦਿਆਂ ਭਾਰੀ ਵਾਹਨਾਂ ਦੀ ਆਵਾਜਾਈ ਨਾ ਰੋਕੀ ਗਈ ਤਾਂ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ |

ਪਿਛਲੀ ਖ਼ਬਰ ਸੀ. ਜੀ. ਸੀ. ਲਾਂਡਰਾਂ ਵਿਖੇ ਆਈ. ਈ. ਈ. ਈ. ਵਾਈ. ਈ. ਐਸ. ਆਈ. ਐਸ. ਟੀ. 12 ਨਾਮਕ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਗਰੁੱਪ-ਸੀ. ਪੀ. ਐਮ. ਟੀ. ਪ੍ਰੀਖਿਆ ਲਈ ਤਿਆਰੀਆਂ ਮੁਕੰਮਲ-ਭੁਪਿੰਦਰ ਚੌਹਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।