18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸੀ. ਜੀ. ਸੀ. ਲਾਂਡਰਾਂ ਵਿਖੇ ਆਈ. ਈ. ਈ. ਈ. ਵਾਈ. ਈ. ਐਸ. ਆਈ. ਐਸ. ਟੀ. 12 ਨਾਮਕ ਪ੍ਰੋਗਰਾਮ ਕਰਵਾਇਆ <br/>

ਸੀ. ਜੀ. ਸੀ. ਕਾਲਜ ਆਫ਼ ਇੰਜੀਨੀਅਰਿੰਗ ਲਾਂਡਰਾਂ ਵਲੋਂ ਕਰਵਾਏ ਗਏ ਪ੍ਰੋਗਰਾਮ ਦੀ ਸ਼ਮ੍ਹਾ ਰੌਸ਼ਨ ਕਰਕੇ ਸ਼ੁਰੂਆਤ ਕਰਵਾਉਂਦੇ ਹੋਏ ਮਹਿਮਾਨ ਤੇ ਪ੍ਰਬੰਧਕ | ਅਜੀਤ ਤਸਵੀਰ <br/> 19-04-2026
ਐੱਸ. ਏ. ਐੱਸ. ਨਗਰ, 18 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਕਾਲਜ ਆਫ਼ ਇੰਜੀਨੀਅਰਿੰਗ ਲਾਂਡਰਾਂ ਵਲੋਂ ਆਪਣੀ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਤੇ ਆਈ. ਈ. ਈ. ਈ. ਵਿਦਿਆਰਥੀ ਸ਼ਾਖਾ ਰਾਹੀਂ 'ਆਈ. ਈ. ਈ. ਈ. ਵਾਈ. ਈ. ਐਸ. ਆਈ. ਐਸ. ਟੀ-12' ਨਾਮਕ ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ 'ਚ 158 ਵਿਦਿਆਰਥੀਆਂ ਨੇ 52 ਟੀਮਾਂ ਦੇ ਰੂਪ 'ਚ ਹਿੱਸਾ ਲਿਆ, ਜਦਕਿ 186 ਟੀਮਾਂ ਵਲੋਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਗਈ ਸੀ, ਜਿਨ੍ਹਾਂ 'ਚੋਂ 53 ਟੀਮਾਂ ਨੂੰ ਨਵੀਨਤਾ, ਸੰਭਾਵਨਾ, ਵਿਸਥਾਰ-ਯੋਗਤਾ ਅਤੇ ਸਮਾਜਿਕ ਪ੍ਰਭਾਵ ਦੇ ਆਧਾਰ 'ਤੇ ਅੰਤਿਮ ਮੁਲਾਂਕਣ ਲਈ ਚੁਣਿਆ ਗਿਆ | ਇਸ ਮੌਕੇ ਪ੍ਰੋ. (ਡਾ.) ਜਸਦੀਪ ਕੌਰ ਧਨੋਆ ਕਾਰਜਕਾਰੀ ਉਪ-ਪ੍ਰਧਾਨ ਆਈ. ਈ. ਈ. ਈ. ਦਿੱਲੀ ਸੈਕਸ਼ਨ ਤੇ ਡੀਨ ਆਈ. ਜੀ. ਡੀ. ਟੀ. ਯੂ. ਡਬਲਿਊ ਨੇ ਮੁੱਖ ਮਹਿਮਾਨ ਵਜੋਂ, ਜਦਕਿ ਅਰਵਿੰਦ ਸੇਤੀਆ ਉਪ-ਪ੍ਰਧਾਨ ਇੰਜੀਨੀਅਰਿੰਗ ਐਫ. ਵਾਈ. ਬ੍ਰੋਸ ਇਲੈਕਟਿ੍ਕ ਪ੍ਰਾ. ਲਿ. ਨੋਇਡਾ ਅਤੇ ਕਪਿਲ ਸੇਠੀ ਤਕਨਾਲੋਜੀ ਮੁਖੀ ਨੈੱਟਵਰਕ-18 ਮੀਡੀਆ ਐਂਡ ਇਨਵੈਸਟਮੈਂਟਸ ਲਿਮ. ਨੇ ਗੈਸਟ ਆਫ਼ ਆਨਰ ਵਜੋਂ ਹਾਜ਼ਰੀ ਲੁਆਈ | ਇਸ ਤੋਂ ਇਲਾਵਾ ਆਸ਼ੀਸ਼ ਮਹਿਤਾ ਮੁੱਖ ਕਾਰਜਕਾਰੀ ਅਧਿਕਾਰੀ ਇਨੋਵੇਸ਼ਨ ਮਿਸ਼ਨ ਪੰਜਾਬ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਨ੍ਹਾਂ ਮਹਿਮਾਨਾਂ ਦੇ ਨਾਲ ਡਾ. ਰਜਦੀਪ ਸਿੰਘ ਕੈਂਪਸ ਡਾਇਰੈਕਟਰ, ਡਾ. ਅਸ਼ੋਕ ਕੁਮਾਰ ਡਾਇਰੈਕਟਰ ਅਕਾਦਮਿਕ, ਡਾ. ਸੁਸ਼ੀਲ ਕੰਬੋਜ ਸੀ. ਐਸ. ਈ. ਵਿਭਾਗ ਮੁਖੀ, ਡਾ. ਵਿਨੈ ਭਾਟੀਆ ਈ. ਸੀ. ਈ. ਵਿਭਾਗ ਮੁਖੀ, ਡਾ. ਸੁਖਪ੍ਰੀਤ ਕੌਰ ਡਾਇਰੈਕਟਰ-ਪਿ੍ੰਸੀਪਲ ਅਤੇ ਡਾ. ਅਨੁਜ ਕੁਮਾਰ ਗੁਪਤਾ ਡਾਇਰੈਕਟਰ-ਪਿ੍ੰਸੀਪਲ ਵੀ ਉਚੇਚੇ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਡਾ. ਸੁਸ਼ੀਲ ਕੰਬੋਜ ਨੇ ਕਿਹਾ ਕਿ ਆਈ. ਈ. ਈ. ਈ. ਵਾਈ. ਈ. ਐਸ. ਆਈ. ਐਸ. ਟੀ-12 ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਅਸੀਂ ਟਿਕਾਊ ਤਕਨਾਲੋਜੀ ਰਾਹੀਂ ਅਸਲੀ ਸਮਾਜਿਕ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਨਵੀਨਤਾ ਨੂੰ ਉਤਸ਼ਾਹਿਤ ਕਰ ਰਹੇ ਹਾਂ, ਜਦਕਿ ਡਾ. ਰਜਦੀਪ ਸਿੰਘ ਨੇ ਕਿਹਾ ਕਿ ਇਹੋ ਜਿਹੀਆਂ ਪਹਿਲਕਦਮੀਆਂ ਵਿਦਿਆਰਥੀਆਂ ਨੂੰ ਉਦਯੋਗ ਤੇ ਵਿਸ਼ਵ ਪੱਧਰੀ ਚੁਣੌਤੀਆਂ ਲਈ ਤਿਆਰ ਕਰਦੀਆਂ ਹਨ | ਪ੍ਰੋਗਰਾਮ 'ਚ ਨਵੀਨਤਾ ਚੁਣੌਤੀ, ਜੂਨੀਅਰ ਆਇੰਸਟਾਈਨ ਤੇ ਵੀ ਪਾਵਰ ਵਰਗੇ ਟਰੈਕ ਸ਼ਾਮਿਲ ਸਨ, ਜਿਥੇ ਕਿ ਭਾਗੀਦਾਰਾਂ ਨੇ ਟਿਕਾਊਪਣ 'ਤੇ ਕੇਂਦਰਿਤ ਵਿਚਾਰ ਪੇਸ਼ ਕੀਤੇ | ਮੁਕਾਬਲੇ 'ਚ ਗੀਤਾਂਜਲੀ ਇੰਸਟੀਚਿਊਟ ਆਫ਼ ਟੈਕਨੀਕਲ ਸਟੱਡੀਜ਼ ਦੀ ਟੀਮ 'ਡੀਪਸਾਈਟ' ਨੇ ਵਿਸ਼ੇਸ਼ ਟ੍ਰੈਕ 'ਚ ਪਹਿਲਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਨਾਸਿਕ ਦੇ ਕਰਮਵੀਰ ਐਡਵੋਕੇਟ ਬਾਬੁਰਾਓ ਗਣਪਤ ਰਾਓ ਠਾਕਰੇ ਕਾਲਜ ਆਫ਼ ਇੰਜੀਨੀਅਰਿੰਗ ਦੀ ਟੀਮ 'ਮਾਲਵੀਅਨ' ਨੂੰ ਨਵੀਨਤਾ ਚੁਣੌਤੀ 'ਚ ਪਹਿਲਾ ਰਨਰ-ਅੱਪ ਘੋਸ਼ਿਤ ਕੀਤਾ ਜਦਕਿ ਸੀ. ਈ. ਸੀ. ਸੀ. ਜੀ. ਸੀ. ਲਾਂਡਰਾਂ ਦੀ ਟੀਮ 'ਇਲੈਕਟ੍ਰੋਨਰਡਸ' ਨੇ ਵਿਸ਼ੇਸ਼ ਟ੍ਰੈਕ 'ਚ ਦੂਜੇ ਰਨਰ-ਅੱਪ ਦਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਨਵੀਨਤਾ ਚੁਣੌਤੀ ਟ੍ਰੈਕ 'ਚ ਨਾਸਿਕ ਦੀ ਟੀਮ 'ਮਾਲਵੀਅਨ' ਨੇ ਪਹਿਲਾ ਸਥਾਨ, ਸੀ. ਈ. ਸੀ. ਸੀ. ਜੀ. ਸੀ. ਲਾਂਡਰਾਂ ਦੀ ਟੀਮ 'ਏ. ਈ. ਆਈ. ਜੀ. ਐਸ. ਫਾਰਮਜ਼' ਨੇ ਦੂਜਾ ਅਤੇ ਸੀ. ਈ. ਸੀ. ਸੀ. ਜੀ. ਸੀ. ਲਾਂਡਰਾਂ ਦੀ ਹੀ ਟੀਮ 'ਸਮਾਰਟ ਵਿਜ਼ਨ' ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਮੇਕਰ ਫੇਅਰ ਸ਼੍ਰੇਣੀ 'ਚ ਬਠਿੰਡਾ ਦੇ ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੀ ਟੀਮ 'ਜ਼ਨੋਵਾ ਕੋਰ' ਨੇ ਪਹਿਲਾ, ਸੀ. ਈ. ਸੀ. ਸੀ. ਜੀ. ਸੀ. ਲਾਂਡਰਾਂ ਦੀ ਟੀਮ 'ਜਲਵੀਰਾਸਤ' ਨੇ ਦੂਜਾ ਤੇ ਸੋਨੀਪਤ ਦੇ ਇੰਡੀਆਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨਾਲੋਜੀ ਦੀ ਟੀਮ 'ਕਨਿਆਰਸੀ ਇੰਡੀਆ' ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਵਿਸ਼ੇਸ਼ ਟ੍ਰੈਕ 'ਚ ਗੀਤਾਂਜਲੀ ਇੰਸਟੀਚਿਊਟ ਆਫ਼ ਟੈਕਨਿਕਲ ਸਟੱਡੀਜ਼ ਦੀ ਟੀਮ 'ਡੀਪਸਾਈਟ' ਨੇ ਪਹਿਲਾ, ਸੀ. ਈ. ਸੀ. ਸੀ. ਜੀ. ਸੀ. ਲਾਂਡਰਾਂ ਦੀ ਟੀਮ 'ਇਲੈਕਟ੍ਰੋਨਰਡਸ' ਨੇ ਦੂਜਾ ਅਤੇ ਸੀ. ਜੀ. ਸੀ. ਲਾਂਡਰਾਂ ਦੀ ਟੀਮ 'ਇਨੋਵ ਐਕਸ' ਨੇ ਤੀਜਾ ਸਥਾਨ ਹਾਸਿਲ ਕੀਤਾ, ਜਦਕਿ ਆਈ-ਇੰਗੇਜ ਟ੍ਰੈਕ 'ਚ ਮੁਰਥਲ ਦੀ ਦੀਨਬੰਧੂ ਛੋਟੂ ਰਾਮ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਦੀ ਟੀਮ 'ਕ੍ਰਸਟੀ ਪੀਜ਼ਾ' ਨੇ ਪਹਿਲਾ, ਵੀਰ ਮਾਤਾ ਜੀਜਾ ਬਾਈ ਟੈਕਨਾਲੋਜੀਕਲ ਇੰਸਟੀਚਿਊਟ ਦੀ ਟੀਮ 'ਡਿਵੈਲਪਐਕਸ' ਨੇ ਦੂਜਾ ਸਥਾਨ ਹਾਸਿਲ ਕੀਤਾ |

ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮਨਾਇਆ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ <br/> ਅਗਲੀ ਖ਼ਬਰ ਕਿਸੇ ਸਮੇਂ ਵੀ ਟੁੱਟ ਸਕਦੈ ਮੁਬਾਰਕਪੁਰ ਘੱਗਰ 'ਤੇ ਬਣਿਆ ਕਾਜ਼ਵੇਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।