ਚੰਡੀਗੜ, 28 ਅਪ੍ਰੈਲ (ਮਾਰਕੰਡਾ)- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਅਤੇ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ ਸੈਕਟਰ-16 ਚੰਡੀਗੜ ਵਿਖੇ ਸਿਹਤ ਕਰਮੀਆਂ ਦੀ ਸੁਵਿਧਾ ਲਈ ਵਿਸ਼ੇਸ਼ ਸਵੈ-ਗਣਨਾ ਕੈਂਪ ਲਗਾਏ ਗਏ | ਇਨਾਂ ਕੈਂਪਾਂ ਵਿਚ ਕਰਮਚਾਰੀਆਂ ਨੇ ਹਿੱਸਾ ਲਿਆ | ਕੇਂਦਰੀ ਸਾਸ਼ਤ ਪ੍ਰਦੇਸ ਪ੍ਰਸ਼ਾਸਨ ਸਵੈ-ਗਣਨਾ ਪ੍ਰਕਿਰਿਆ ਦੇ ਸਫ਼ਲ ਲਾਗੂਕਰਨ ਹਿਤ ਸਾਰੇ ਕਰਮਚਾਰੀਆਂ ਅਤੇ ਸਬੰਧਿਤ ਧਿਰਾਂ ਨੂੰ ਸਹਿਯੋਗ ਪ੍ਰਦਾਨ ਕਰਨ ਲਈ ਜਰੂਰੀ ਦੱਸਿਆ | ਕੈਂਪ ਦਾ ਮੁੱਖ ਮਕਸਦ ਸਰਕਾਰੀ ਕਰਮਚਾਰੀਆਂ ਨੂੰ ਜ਼ਰੂਰੀ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਦਾਨ ਕੀਤਾ ਜਾ ਸਕੇ | ਇਹ ਸਾਰੇ ਕੰਮ ਪ੍ਰਸ਼ਾਸਨ ਦੁਆਰਾ ਸਵੈ-ਗਣਨਾ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਕਰਵਾਉਣ ਦੀ ਦਿਸ਼ਾ ਵਿਚ ਉਠਾਏ ਗਏ ਕਦਮ ਹਨ | ਕੇਂਦਰੀ ਸਾਸ਼ਤ ਪ੍ਰਦੇਸ ਪ੍ਰਸ਼ਾਸਨ ਨੇ ਸਵੈ-ਗਣਨਾ ਪ੍ਰਕਿਰਿਆ ਦੇ ਸਫ਼ਲ ਲਾਗੂਕਰਨ ਹਿਤ ਸਾਰੇ ਕਰਮਚਾਰੀਆਂ ਅਤੇ ਸਬੰਧਿਤ ਧਿਰਾਂ ਨੂੰ ਜ਼ਰੂਰੀ ਸਹਿਯੋਗ ਪ੍ਰਦਾਨ ਕੀਤੇ |