ਚੰਡੀਗੜ੍ਹ, 29 ਅਪ੍ਰੈਲ (ਅਜੀਤ ਬਿਊਰੋ) - ਚੰਡੀਗੜ੍ਹ (ਯੂ.ਟੀ) ਦੇ ਖਿਡਾਰੀ ਨਾ ਸਿਰਫ਼ 2339 ਅਧੀਨ ਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾ ਰਹੇ ਹਨ, ਬਲਕਿ ਸ਼ਹਿਰ ਦੇ ਸਹਾਇਕ ਸਟਾਫ਼ ਨੂੰ ਵੀ ਦੇਸ਼ ਭਰ ਵਿਚ ਮਾਨਤਾ ਮਿਲ ਰਹੀ ਹੈ | ਇਕ ਮਹੱਤਵਪੂਰਨ ਘਟਨਾਕ੍ਰਮ ਵਿਚ, ਯੂ.ਟੀ ਕ੍ਰਿਕਟ ਐਸੋਸੀਏਸ਼ਨ ਦੇ ਕੋਚ ਵਿਨੀਤ ਜੈਨ ਨੂੰ 2339 ਸੈਂਟਰ ਆਫ਼ ਐਕਸੀਲੈਂਸ ਦੁਆਰਾ ਕਰਵਾਏ ਗਏ ਅੰਡਰ-16 ਏਲੀਟ ਬੁਆਏਜ਼ ਕੈਂਪ ਲਈ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਬਾਰੇ ਜਾਣਕਾਰੀ 2339, ਸੈਂਟਰ ਆਫ਼ ਐਕਸੀਲੈਂਸ ਦੇ ਮੁੱਖ ਕੋਚ ਵੀ.ਵੀ.ਐਸ ਲਕਸ਼ਮਣ ਨੇ ਯੂ.ਟੀ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਹਰੀ ਸਿੰਘ ਖੁਰਾਨਾ ਨੂੰ ਦਿੱਤੀ |