26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਿਜਲੀ ਸਪਲਾਈ ਨਾ ਆਉਣ ਕਾਰਨ ਕਿਸਾਨ ਪਰੇਸ਼ਾਨ, ਫ਼ਸਲਾਂ ਸੁੱਕਣ ਦਾ ਬਣਿਆ ਡਰ

ਅਜੀਤ ਡੈਸਕ 03-05-2026
ਲਾਲੜੂ, 2 ਮਈ (ਰਾਜਬੀਰ ਸਿੰਘ)-ਬਿਜਲੀ ਦੀ ਸਪਲਾਈ ਬੰਦ ਰਹਿਣ ਕਾਰਨ ਲਾਲੜੂ ਤੇ ਹੰਡੇਸਰਾ ਖੇਤਰ ਦੇ ਕਿਸਾਨ ਆਪਣੀ ਫਸਲ ਨੂੰ ਲੈ ਕੇ ਚਿੰਤਤ ਹਨ | ਇਸ ਸੰਬੰਧੀ ਕਿਸਾਨ ਜੈਲਦਾਰ ਸੁਰਿੰਦਰਪਾਲ ਜਿਊਲੀ, ਗੁਰਦਾਸ ਸਿੰਘ, ਕਾਲਾ, ਨਿਰਮਲ, ਜਗਤਾਰ ਸਿੰਘ, ਮਦਨ ਸਿੰਘ, ਸਰਬਣ ਸਿੰਘ, ਡਿੰਪਲ ਤੇ ਰਮਨ ਆਦਿ ਨੇ ਕਿਹਾ ਕਿ ਪਿਛਲੇ ਇਕ ਮਹੀਨੇ ਵਿਚ ਉਨ੍ਹਾਂ ਨੂੰ ਸਿਰਫ ਇਕ ਹਫਤਾ ਹੀ ਟਿਊਬਵੈੱਲਾਂ ਵਾਲੀ ਬਿਜਲੀ ਸਪਲਾਈ ਮਿਲੀ ਹੈ ਜਦਕਿ ਪੂਰੇ 20 ਦਿਨ ਲਗਾਤਾਰ ਬਿਜਲੀ ਸਪਲਾਈ ਬੰਦ ਰਹੀ | ਉਨ੍ਹਾਂ ਦੱਸਿਆ ਕਿ ਹੁਣ ਪਿਛਲੇ 5 ਦਿਨਾਂ ਤੋਂ ਮੁੜ ਟਿਊਬਵੈੱਲ ਵਾਲੀ ਬਿਜਲੀ ਦੀ ਸਪਲਾਈ ਦੀ ਹਾਲਤ ਪਹਿਲਾਂ ਵਾਲੀ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਫਸਲਾਂ ਗੰਨਾ, ਸੂਰਜਮੁਖੀ, ਪਿਆਜ, ਗਾਜਰਾਂ ਦੇ ਬੀਜ਼ ਵਾਲੀ ਫਸਲ, ਮੂੰਗੀ, ਮਿਰਚਾਂ, ਹਰਾ ਚਾਰਾ ਤੇ ਗਰਮੀ ਦੀਆਂ ਸਬਜ਼ੀਆਂ ਪਾਣੀ ਦੀ ਘਾਟ ਕਾਰਨ ਸੁਕਦੀਆਂ ਜਾ ਰਹੀਆਂ ਹਨ ਤੇ ਜੇਕਰ ਬਿਜਲੀ ਵਿਭਾਗ ਵਲੋਂ ਜਲਦ ਬਿਜਲੀ ਸਪਲਾਈ ਨਾ ਛੱਡੀ ਗਈ ਤਾਂ ਉਨ੍ਹਾਂ ਦੀਆਂ ਉਕਤ ਸਾਰੀਆਂ ਫਸਲਾਂ ਸੁੱਕ ਜਾਣਗੀਆਂ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਬਿਜਲੀ ਵਿਭਾਗ ਵਾਲਿਆਂ ਨੂੰ ਕਈ ਵਾਰ ਜਾਣੂ ਵੀ ਕਰਵਾਇਆ ਹੈ ਪਰ ਉਨ੍ਹਾਂ ਵਲੋਂ ਹਰ ਵਾਰ ਜਲਦ ਸਪਲਾਈ ਸਹੀ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਪਰ ਸਮੱਸਿਆ ਦਾ ਹੱਲ ਹਾਲੇ ਤੱਕ ਵੀ ਨਹੀਂ ਹੋਇਆ | ਉਨ੍ਹਾਂ ਮੰਗ ਕੀਤੀ ਹੈ ਕਿ ਜਲਦ ਉਨ੍ਹਾਂ ਦੇ ਖੇਤਾਂ ਵਾਲੇ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਛੱਡੀ ਜਾਵੇ | ਇਸ ਸੰਬੰਧੀ ਪਾਵਰਕਾਮ ਦੇ ਐਕਸੀਅਨ ਐਸ. ਪੀ. ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਆਏ ਝੱਖੜ ਕਾਰਨ ਮੀਆਂਪੁਰ ਫੀਡਰ 'ਚ ਦਿੱਕਤ ਆਈ ਸੀ, ਜਿਸ ਨੂੰ ਦੁਪਹਿਰ ਵੇਲੇ ਦਰੁਸਤ ਕਰ ਦਿੱਤਾ ਗਿਆ ਹੈ ਤੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਿਸਾਨਾਂ ਨੂੰ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਟੱਕਰ ਦੌਰਾਨ ਨੌਜਵਾਨ ਦੀ ਮੌਤ, ਇਕ ਗਿ੍ਫ਼ਤਾਰ <br/> ਅਗਲੀ ਖ਼ਬਰ ਡੇਰਾਬੱਸੀ ਜੀ. ਬੀ. ਪੀ. ਗਰੁੱਪ ਦੀ ਧੋਖਾਧੜੀ ਦਾ ਖ਼ਮਿਆਜ਼ਾ ਭੁਗਤ ਰਹੇ ਬੇਕਸੂਰ ਦੁਕਾਨਦਾਰ-ਸਿਰ 'ਤੇ ਲਟਕੀ ਕੁਰਕੀ ਦੀ ਤਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।