28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕੈਂਪ 'ਚ ਡਾਕਟਰਾਂ ਦੀ ਟੀਮ ਨੇ 100 ਯੂਨਿਟ ਖੂਨ ਕੀਤਾ ਇਕੱਤਰ <br/>

ਅਜੀਤ ਡੈਸਕ 03-05-2026
ਲਾਲੜੂ, 2 ਮਈ (ਰਾਜਬੀਰ ਸਿੰਘ)- ਪੰਜਾਬ ਕੈਮੀਕਲ ਐਂਡ ਕਰਾਪਸ ਪ੍ਰਾਈਵੇਟ ਲਿਮਟਿਡ (ਪੀ. ਸੀ. ਸੀ. ਪੀ. ਐਲ.) ਕੰਪਨੀ ਦੀ ਸਥਾਨਕ ਯੂਨਿਟ ਨੇ ਆਪਣੇ ਕੰਪਨੀ ਕੰਪਲੈਕਸ 'ਚ ਅੱਜ ਚੌਥਾ ਖੂਨਦਾਨ ਕੈਂਪ ਲਗਾਇਆ | ਕੈਂਪ ਵਿਚ ਪੰਚਕੂਲਾ ਵੈਲਫੇਅਰ ਟਰੱਸਟ ਤੋਂ ਡਾ. ਨੀਨਾ ਮਿੱਤਲ ਦੀ ਅਗਵਾਈ ਹੇਠ ਆਈ ਡਾਕਟਰਾਂ ਦੀ ਟੀਮ ਨੇ ਕਰੀਬ 100 ਯੂਨਿਟ ਖੂਨ ਇੱਕਤਰ ਕੀਤਾ | ਕੈਂਪ ਦੌਰਾਨ ਕੰਪਨੀ ਦੇ ਸੀ. ਈ. ਓ. ਵਿਨੋਦ ਕੁਮਾਰ ਗੁਪਤਾ, ਜੀ.ਐਮ. ਆਪ੍ਰੇਸ਼ਨ ਮਹੇਸ ਸੁਕਲਾ, ਐਚ. ਆਰ. ਦੇ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਯਸ਼ਵਰਧਨ ਤਿ੍ਪਾਠੀ, ਏ. ਜੀ. ਐਮ. ਇੰਜੀਨੀਅਰਿੰਗ ਸਿਰਿਸ ਮਿਸ਼ਰਾ, ਐਚ. ਆਰ. ਮੈਨੇਜਰ ਅਮਿਤ ਮਹਿਤਾ, ਭਲਾਈ ਅਫਸਰ ਗੌਰਵ ਸ਼ਰਮਾ ਤੇ ਵੰਦਨਾ ਨੇ ਖੂਨ ਦਾਨ ਕਰਨ ਤੋਂ ਇਲਾਵਾ ਖੂਨਦਾਨ ਕੈਂਪ 'ਚ ਯੋਗਦਾਨ ਪਾਉਣ ਵਾਲੇ ਮੁਲਾਜ਼ਮਾਂ ਤੇ ਖੂਨ ਇੱਕਤਰ ਕਰਨ ਵਾਲੇ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਉਕਤ ਅਧਿਕਾਰੀਆਂ ਨੇ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ ਤੇ ਸਭਨਾਂ ਨੂੰ ਡਾਕਟਰਾਂ ਦੀ ਸਲਾਹ ਨਾਲ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ |

ਪਿਛਲੀ ਖ਼ਬਰ ਰਾਜਾ ਸਾਹਿਬ ਪਬਲਿਕ ਸਕੂਲ ਝਿੰਗੜਾਂ ਵਿਖੇ ਮਜ਼ਦੂਰ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੀਰਪੁਰ ਦੇ ਬਾਹਰ ਲੱਗੇ ਗੰਦਗੀ ਦੇ ਢੇਰ ਸਵੱਛ ਭਾਰਤ ਅਭਿਆਨ ਦੀ ਖੋਲ੍ਹ ਰਹੇ ਪੋਲ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।