15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

10ਵੀਂ ਦੇ ਨਤੀਜਿਆਂ 'ਚ ਮੁਹਾਲੀ ਦੇ 3 ਪ੍ਰੀਖਿਆਰਥੀ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਉਣ 'ਚ ਰਹੇ ਸਫ਼ਲ <br/>

ਅਜੀਤ ਡੈਸਕ 12-05-2026
ਐੱਸ. ਏ. ਐੱਸ. ਨਗਰ, 11 ਮਈ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈ ਗਈ 10ਵੀਂ ਸ਼੍ਰੇਣੀ ਦੀ ਮਾਰਚ-2026 ਦੀ ਸਾਲਾਨਾ ਪ੍ਰੀਖਿਆ ਦੇ ਅੱਜ ਐਲਾਨੇ ਨਤੀਜਿਆਂ 'ਚ ਮੁਹਾਲੀ ਜ਼ਿਲ੍ਹੇ ਦੇ 3 ਪ੍ਰੀਖਿਆਰਥੀ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਉਣ 'ਚ ਸਫਲ ਰਹੇ ਹਨ | ਬੋਰਡ ਵਲੋਂ ਜਾਰੀ ਜਾਣਕਾਰੀ ਅਨੁਸਾਰ ਸਕੂਲ ਆਫ਼ ਐਮੀਨੈਂਸ ਫ਼ੇਜ਼ 3ਬੀ1 ਦੀ ਵਿਦਿਆਰਥਣ ਕੰਵਲਨੈਨ ਕੌਰ ਸਪੁੱਤਰੀ ਰਮਨਜੀਤ ਸਿੰਘ ਰੋਲ ਨੰ. 1026521550 ਨੇ 650 ਅੰਕਾਂ 'ਚੋਂ 634 (97.54 ਫ਼ੀਸਦੀ) ਅੰਕ ਹਾਸਿਲ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ, ਮੈਰਿਟ ਸੂਚੀ ਵਿਚ 44ਵਾਂ ਸਥਾਨ ਤੇ ਮੈਰਿਟ ਸੂਚੀ ਵਿਚ 11ਵਾਂ ਰੈਂਕ ਹਾਸਿਲ ਕੀਤਾ ਹੈ | ਇਸੇ ਤਰ੍ਹਾਂ ਹੈਂਡਰਸਨ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖਰੜ ਦੀ ਵਿਦਿਆਰਥਣ ਪਿ੍ਆ ਸਪੁੱਤਰੀ ਬਿਰੇਂਦਰ ਕੁਮਾਰ ਰੋਲ ਨੰ. 1026522920 ਨੇ 650 ਅੰਕਾਂ 'ਚੋਂ 628 (96.62 ਫ਼ੀਸਦੀ) ਅੰਕ ਹਾਸਿਲ ਕਰਕੇ ਜ਼ਿਲ੍ਹੇ 'ਚੋਂ ਦੂਜਾ, ਮੈਰਿਟ ਸੂਚੀ ਵਿਚ 132ਵਾਂ ਸਥਾਨ ਤੇ ਮੈਰਿਟ ਸੂਚੀ ਵਿਚ 17ਵਾਂ ਰੈਂਕ ਹਾਸਿਲ ਕੀਤਾ ਹੈ ਜਦਕਿ ਮਾਊਾਟ ਵਿਊ ਪਬਲਿਕ ਸਕੂਲ ਬਲਟਾਣਾ ਦੇ ਵਿਦਿਆਰਥੀ ਅਥਰਵ ਸਪੁੱਤਰ ਕੌਸ਼ਲ ਕਿਸ਼ੋਰ ਰੋਲ ਨੰ. 1026512358 ਨੇ 650 ਅੰਕਾਂ 'ਚੋਂ 626 (96.31 ਫ਼ੀਸਦੀ) ਅੰਕ ਹਾਸਿਲ ਕਰਕੇ ਜ਼ਿਲ੍ਹੇ 'ਚੋਂ ਤੀਜਾ, ਮੈਰਿਟ ਸੂਚੀ 'ਚ 182ਵਾਂ ਸਥਾਨ ਤੇ ਮੈਰਿਟ ਸੂਚੀ ਵਿਚ 19ਵਾਂ ਰੈਂਕ ਹਾਸਿਲ ਕੀਤਾ ਹੈ |
ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ ਪਿ੍ਆ
ਖਰੜ, (ਗੁਰਮੁੱਖ ਸਿੰਘ ਮਾਨ)- ਹੈਂਡਰਸਨ ਮੈਮੋਰੀਅਲ ਸਕੂਲ ਖਰੜ ਦੀ ਮੁੱਖ ਅਧਿਆਪਕਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਪਿ੍ਆ ਤਿੰਨ ਭੈਣਾਂ 'ਚ ਸਭ ਤੋਂ ਵੱਡੀ ਹੈ ਅਤੇ ਸਦਾ ਸਿੱਖਦੇ ਰਹਿਣਾ ਉਸ ਦੇ ਜੀਵਨ ਦਾ ਮਨੋਰਥ ਹੈ | ਪਿ੍ਆ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ | ਉਸ ਨੇ ਸਕੂਲ ਆਫ਼ ਐਮੀਨੈਂਸ ਖਰੜ ਵਿਖੇ ਮੈਡੀਕਲ ਸਟਰੀਮ 'ਚ ਦਾਖ਼ਲਾ ਲੈ ਲਿਆ ਹੈ | ਉਸ ਦਾ ਇਹ ਵੀ ਕਹਿਣਾ ਹੈ ਕਿ ਉਸ ਨੂੰ ਪੜ੍ਹਾਈ ਦੀ ਚੇਟਕ ਆਪਣੇ ਪਿਤਾ ਦੀ ਸਖ਼ਤ ਮਿਹਨਤ ਨੂੰ ਦੇਖ ਕੇ ਲੱਗੀ ਤੇ ਉਹ ਵੱਡੀ ਹੋ ਕੇ ਆਪਣੇ ਪਿਤਾ ਦੀ ਸਾਰੀ ਦੁੱਖ-ਤਕਲੀਫ਼ ਦੂਰ ਕਰਨਾ ਚਾਹੁੰਦੀ ਹੈ | ਪਿ੍ਆ ਨੇ ਦੱਸਿਆ ਕਿ ਉਸ ਦੇ ਪਿਤਾ 12ਵੀਂ ਪਾਸ ਹਨ ਅਤੇ ਡਲੀਵਰੀ ਮੈਨ ਦਾ ਕੰਮ ਕਰਦੇ ਹਨ ਜਦਕਿ ਮਾਤਾ ਘਰੇਲੂ ਹੈ | ਉਸ ਦੀਆਂ ਦੋ ਭੈਣਾ ਹੈਂਡਰਸਨ ਮੈਮੋਰੀਅਲ ਸਕੂਲ 'ਚ ਹੀ ਪੜ੍ਹ ਰਹੀਆਂ ਹਨ | ਇਸੇ ਦੌਰਾਨ ਸਕੂਲ ਦੇ ਚੇਅਰਮੈਨ ਤੇ ਬਿਸ਼ਪ ਪਾਦਰੀ ਦਰਬਾਰਾ ਸਿੰਘ ਨੇ ਵਿਦਿਆਰਥਣ ਦੀ ਇਸ ਉਪਲੱਬਧੀ ਲਈ ਸਕੂਲ ਦੇ ਸਟਾਫ਼ ਤੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਦੇ ਸਮੁੱਚੇ ਸਟਾਫ਼ ਸਮੇਤ ਪਿ੍ਆ ਦੇ ਪਿਤਾ ਵੀਰਿੰਦਰ ਕੁਮਾਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਜਾਨਵਰਾਂ ਦੀ ਸੰਭਾਲ ਤੇ ਅਨੁਵਾਦ ਖੋਜ 'ਤੇ ਉੱਨਤ ਸਿਖਲਾਈ ਦੀ ਕੀਤੀ ਸ਼ੁਰੂਆਤ <br/> ਅਗਲੀ ਖ਼ਬਰ ਨੌਜਵਾਨ ਵਕੀਲ ਅਨਮੋਲ ਲੋਚਮ ਨੂੰ ਭਾਜਪਾ ਵਲੋਂ ਵੱਡਾ ਮਾਣ, ਸੂਬਾ ਕਾਨੂੰਨੀ ਟੀਮ 'ਚ ਕੀਤਾ ਸ਼ਾਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।