15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਯੂਨੀਵਰਸਿਟੀ ਨੇ ਜਾਨਵਰਾਂ ਦੀ ਸੰਭਾਲ ਤੇ ਅਨੁਵਾਦ ਖੋਜ 'ਤੇ ਉੱਨਤ ਸਿਖਲਾਈ ਦੀ ਕੀਤੀ ਸ਼ੁਰੂਆਤ <br/>

ਅਜੀਤ ਡੈਸਕ 12-05-2026
ਚੰਡੀਗੜ੍ਹ, 11 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੂਆਲੋਜੀ ਵਿਭਾਗ ਨੇ ਅੱਜ ਜਾਨਵਰਾਂ ਦੀ ਸੰਭਾਲ, ਪ੍ਰਯੋਗਾਤਮਕ ਮਾਡਲ ਵਿਕਾਸ ਤਕਨੀਕਾਂ 'ਤੇ ਪੰਜ ਦਿਨਾਂ ਦੀ ਐਡਵਾਂਸਡ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ | ਵਰਕਸ਼ਾਪ ਦਾ ਉਦਘਾਟਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਇੰਸਟਰਕਸ਼ਨ ਦੀ ਡੀਨ ਪ੍ਰੋ. ਮੀਨਾਕਸ਼ੀ ਗੋਇਲ ਨੇ ਕੀਤਾ | ਇਹ ਵਰਕਸ਼ਾਪ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਾਡੇਸ਼ਨ ਦੀ ਅਗਵਾਈ ਹੇਠ ਸ਼ੁਰੂ ਹੋਇਆ ਜੋ ਕਿ 15 ਮਈ ਤੱਕ ਕਰਵਾਇਆ ਜਾਵੇਗਾ | ਸਮਾਗਮ 'ਚ ਉੱਤਰੀ ਭਾਰਤ ਦੇ ਵੱਖ-ਵੱਖ ਸੰਸਥਾਨਾਂ ਤੋਂ ਕੁੱਲ 35 ਵਿਦਿਆਰਥੀਆਂ ਨੇ ਹਿੱਸਾ ਲੈ ਲਿਆ | ਇਸ ਮੌਕੇ ਪੀ.ਯੂ. ਦੀ ਡੀਨ ਆਫ਼ ਯੂਨੀਵਰਸਿਟੀ ਇੰਸਟਰਕਸ਼ਨ ਪ੍ਰੋ. ਮੀਨਾਕਸ਼ੀ ਗੋਇਲ ਨੇ ਨੌਜਵਾਨ ਵਿਦਵਾਨਾਂ 'ਚ ਵਿਗਿਆਨਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਢਾਂਚਾਗਤ ਅਕਾਦਮਿਕ ਸਿਖਲਾਈ ਤੇ ਖੋਜ-ਮੁਖੀ ਸਿੱਖਿਆ ਦੀ ਮਹੱਤਤਾ 'ਤੇ ਚਾਨਣਾ ਪਾਇਆ | ਇਸ ਤੋਂ ਪਹਿਲਾਂ ਡਾ. ਮਨੀ ਚੋਪੜਾ ਪ੍ਰਬੰਧਕੀ ਸਕੱਤਰ ਨੇ ਇਕੱਠ ਨੂੰ ਵਰਕਸ਼ਾਪ ਦੇ ਉਦੇਸ਼ਾਂ ਤੋਂ ਜਾਣੂ ਕਰਵਾਇਆ | ਡਾ. ਰਵਿੰਦਰ ਕੁਮਾਰ ਚੇਅਰਪਰਸਨ ਨੇ ਸਵਾਗਤ ਭਾਸ਼ਣ ਦਿੱਤਾ | ਵਰਕਸ਼ਾਪ ਦਾ ਸੈਸ਼ਨ ਪ੍ਰੋ. ਸੁਖਬੀਰ ਕੌਰ ਤੇ ਡਾ. ਮਨੀ ਚੋਪੜਾ ਦੁਆਰਾ ਜਾਨਵਰਾਂ ਨੂੰ ਸੰਭਾਲਣ ਦੀਆਂ ਤਕਨੀਕਾਂ ਨਾਲ ਸ਼ੁਰੂ ਹੋਏ | ਦੁਪਹਿਰ ਨੂੰ ਡਾ. ਰਵਨੀਤ ਕੌਰ ਨੇ ਭਾਗੀਦਾਰਾਂ ਨੂੰ ਜ਼ੈਬਰਾ ਫਿਸ਼ ਮਾਡਲ ਦਿਖਾਇਆ ਜਿਸ ਤੋਂ ਬਾਅਦ ਪ੍ਰੋ. ਰਜਤ ਸੰਧੀਰ ਦੇ ਸੈਸ਼ਨ ਉਪਰੰਤ ਪੰਜ ਦਿਨਾਂ ਪ੍ਰੋਗਰਾਮ ਦੇ ਪਹਿਲੇ ਦਿਨ ਦੀ ਸਮਾਪਤੀ ਹੋਈ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬਾਗ਼ ਸ਼ਹੀਦਾਂ ਵਿਖੇ ਹਰਜਿੰਦਰ ਸਿੰਘ ਧਾਮੀ ਨੇ 'ਸ੍ਰੀ ਗੁਰੂ ਰਾਮਦਾਸ ਜੀ ਨਿਵਾਸ' ਦਾ ਰੱਖਿਆ ਨੀਂਹ ਪੱਥ... ਅਗਲੀ ਖ਼ਬਰ 10ਵੀਂ ਦੇ ਨਤੀਜਿਆਂ 'ਚ ਮੁਹਾਲੀ ਦੇ 3 ਪ੍ਰੀਖਿਆਰਥੀ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਉਣ 'ਚ ਰਹੇ ਸਫ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।