09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੰਜਾਬ ਯੂਨੀਵਰਸਿਟੀ ਭਾਰਤ ਦੀ ਪੁਰਾਤੱਤਵ ਵਿਰਾਸਤ 'ਚ ਹੋਈ ਸ਼ਾਮਿਲ <br/>

ਅਜੀਤ ਡੈਸਕ 16-05-2026
ਚੰਡੀਗੜ੍ਹ, 15 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਾਡੇਸ਼ਨ ਨੇ ਦੇਸ਼ ਭਰ ਤੋਂ ਪ੍ਰਾਪਤ 945 ਪ੍ਰਸਤਾਵਾਂ ਵਿਚੋਂ ਸਿਰਫ਼ 10 ਕਨਵਰਜੈਂਸ ਰਿਸਰਚ ਸੈਂਟਰ ਆਫ਼ ਐਕਸੀਲੈਂਸ ਦੀ ਚੋਣ ਵਿਚੋਂ ਚੁਣਿਆ ਗਿਆ | ਜੋ ਕਿ ਇਕ ਉੱਚ ਪੱਧਰੀ ਰਾਸ਼ਟਰੀ ਖੋਜ ਪਹਿਲਕਦਮੀ ਦਾ ਹਿੱਸਾ ਬਣ ਗਈ ਹੈ | ਪੰਜਾਬ ਯੂਨੀਵਰਸਿਟੀ ਨੈਸ਼ਨਲ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਬੈਂਗਲੁਰੂ ਦੀ ਅਗਵਾਈ ਹੇਠ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਬੰਗਲੁਰੂ ਤੇ ਡੈਕਨ ਕਾਲਜ ਪੁਣੇ ਦੇ ਨਾਲ ਨਵੇਂ ਮਨਜ਼ੂਰ ਕੀਤੇ ਗਏ 15 ਕਰੋੜ ਰੁਪਏ ਦੇ ਸੈਂਟਰ ਫ਼ਾਰ ਐਕਸੀਲੈਂਸ ਇਨ ਆਰਕਿਓਮੈਟੀਰੀਅਲਜ਼ ਐਂਡ ਆਰਕਿਓਮੈਟਾਲੁਰਜੀ ਐਡਵਾਂਸਡ ਰਿਸਰਚ (ਸੀ.ਏ.ਏ.ਏ.ਆਰ) ਵਿਚ ਇੱਕ ਮੁੱਖ ਭਾਈਵਾਲ ਹੈ | ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਗੌਰਵ ਵਰਮਾ ਭਾਰਤ ਦੀ ਪੁਰਾਤੱਤਵ ਵਿਰਾਸਤ ਦੀ ਸੰਭਾਲ ਅਤੇ ਵਿਗਿਆਨਕ ਜਾਂਚ ਲਈ ਨੈਨੋ ਤਕਨਾਲੋਜੀ, ਵਿਗਿਆਨ ਤੇ ਬੁਧੀਮਤਾਂ ਨੂੰ ਲਾਗੂ ਕਰਨ ਲਈ ਇਸ ਵੱਕਾਰੀ ਸੰਘ ਦਾ ਹਿੱਸਾ ਬਣ ਚੁੱਕੀ ਹੈ | ਪ੍ਰੋ. ਗੌਰਵ ਵਰਮਾ ਇੱਕ ਮਟੀਰੀਅਲ ਨੈਨੋਟੈਕਨਾਲੋਜਿਸਟ ਹਨ ਤੇ ਖਾਸ ਤੌਰ 'ਤੇ ਪੁਰਾਤੱਤਵ-ਵਿਗਿਆਨੀਆਂ ਅਤੇ ਇਤਿਹਾਸਕਾਰਾਂ ਦੇ ਦਬਦਬੇ ਵਾਲੇ ਪ੍ਰੋਗਰਾਮ ਵਿਚ ਕੁੱਝ ਇੰਜੀਨੀਅਰਾਂ ਵਿਚੋਂ ਇੱਕ ਹਨ | ਕੇਂਦਰ ਵਿਚ ਉਨ੍ਹਾਂ ਦਾ ਕੰਮ ਤਿੰਨ ਗੁਣਾ ਹੋਵੇਗਾ ਜਿਨ੍ਹਾਂ ਵਿਚ ਜੰਗਾਲ, ਮੌਸਮ ਤੇ ਪ੍ਰਦੂਸ਼ਣ ਦੇ ਵਿਰੁੱਧ ਸੂਖਮ ਢਾਲਾਂ ਰਾਹੀਂ ਪ੍ਰਾਚੀਨ ਕਲਾਕਿ੍ਤੀਆਂ ਅਤੇ ਸਮਾਰਕਾਂ ਨੂੰ ਸੁਰੱਖਿਅਤ ਰੱਖਣ ਲਈ ਨੈਨੋਸਕੇਲ ਤਕਨੀਕਾਂ ਦਾ ਵਿਕਾਸ ਕਰਨਾ, ਪ੍ਰਾਚੀਨ ਵਸਤੂਆਂ ਦੀ ਰਸਾਇਣ ਵਿਗਿਆਨ ਦਾ ਵਿਸ਼ਲੇਸ਼ਣ ਕਰਨ ਲਈ ਆਧੁਨਿਕ ਯੰਤਰਾਂ ਦੀ ਵਰਤੋਂ ਕਰਨਾ ਹੋਵੇਗਾ | ਇਸ ਮੌਕੇ ਪ੍ਰੋ. ਗੌਰਵ ਵਰਮਾ ਨੇ ਕਿਹਾ ਕਿ ਦੇਸ਼ ਭਰ ਤੋਂ ਚੁਣੀਆਂ ਗਈਆਂ ਸਿਰਫ਼ ਦਸ ਟੀਮਾਂ ਵਿਚੋਂ ਇਕ ਹੋਣਾ ਤੇ ਰਵਾਇਤੀ ਤੌਰ 'ਤੇ ਪੁਰਾਤੱਤਵ-ਵਿਗਿਆਨੀਆਂ ਦੀ ਸਮੱਸਿਆ ਪ੍ਰਤੀ ਇੰਜੀਨੀਅਰਿੰਗ ਦਿ੍ਸ਼ਟੀਕੋਣ ਲਿਆਉਣਾ, ਇਕ ਸਨਮਾਨ ਤੇ ਜ਼ਿੰਮੇਵਾਰੀ ਦੋਵੇਂ ਹੈ | ਪੰਜਾਬ ਯੂਨੀਵਰਸਿਟੀ ਇਤਿਹਾਸਕਾਰਾਂ, ਖੇਤਰ ਦੇ ਵਿਦਵਾਨਾਂ ਤੇ ਆਮ ਨਾਗਰਿਕਾਂ ਨੂੰ ਵੀ ਇਸ ਰਾਸ਼ਟਰੀ ਵਿਰਾਸਤ ਪਹਿਲਕਦਮੀ ਵਿਚ ਸ਼ਾਮਲ ਹੋਣ

ਪਿਛਲੀ ਖ਼ਬਰ ਸੈਕਟਰ-22 ਤੋਂ ਸਫ਼ਾਈ ਜਾਗਰੂਕਤਾ ਮੁਹਿੰਮ ਦਾ ਆਗਾਜ਼, ਲੋਕਾਂ ਨੂੰ 'ਸਵੱਛਤਾ' ਨਾਲ ਜੁੜਨ ਦਾ ਸੱਦਾ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਪੰਜਾਬੀ ਨਾਲ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਸੁਖਬੀਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।