08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕਾਂਗਰਸ ਪਾਰਟੀ ਨੇ ਕੁਰਾਲੀ ਦੇ ਕੁੱਲ 17 ਵਾਰਡਾਂ 'ਤੇ ਆਪਣੇ ਉਮੀਦਵਾਰਾਂ ਦਾ ਕੀਤਾ ਐਲਾਨ <br/>

ਅਜੀਤ ਡੈਸਕ 16-05-2026
ਕੁਰਾਲੀ, 15 ਮਈ (ਹਰਪ੍ਰੀਤ ਸਿੰਘ)- ਨਗਰ ਕੌਂਸਲ ਚੋਣਾਂ ਲਈ ਅੱਜ ਕਾਂਗਰਸ ਪਾਰਟੀ ਨੇ ਸ਼ਹਿਰ ਦੇ ਕੁੱਲ 17 ਵਾਰਡਾਂ 'ਤੇ ਆਪਣੇ ਉਮੀਦਵਾਰ ਦਾ ਐਲਾਨ ਕਰਦਿਆਂ ਹੋਰਨਾਂ ਪਾਰਟੀਆਂ ਤੋਂ ਬਾਜ਼ੀ ਮਾਰ ਲਈ ਹੈ | ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਅਗਵਾਈ ਹੇਠ ਹੋਈ ਪਾਰਟੀ ਆਗੂਆਂ ਦੀ ਮੀਟਿੰਗ ਤੋਂ ਬਾਅਦ ਸ਼ਹਿਰ ਦੇ ਸਾਰੇ 17 ਵਾਰਡਾਂ ਤੋਂ ਉਮੀਦਵਾਰ ਦਾ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਇਸ ਲਿਸਟ ਅਨੁਸਾਰ ਵਾਰਡ ਨੰ. 1 ਤੋਂ ਸਾਬਕਾ ਕੌਂਸਲਰ ਸ਼ਾਲੂ ਧੀਮਾਨ ਨੂੰ ਦੁਬਾਰਾ ਟਿਕਟ ਦਿੱਤੀ ਗਈ ਹੈ | ਇਸੇ ਤਰਾਂ ਵਾਰਡ ਨੰ. 2 ਤੋਂ ਵੀ ਸਾਬਕਾ ਕੌਂਸਲਰ ਭਾਰਤ ਭੂਸ਼ਨ ਨੂੰ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ | ਇਸੇ ਤਰਾਂ ਵਾਰਡ ਨੰ. 3 ਤੋਂ ਪਾਰਟੀ ਵੱਲੋਂ ਨੀਨਾ ਰਾਣੀ, ਵਾਰਡ ਨੰ. 4 ਤੋਂ ਦੀਪਕ ਗੌਤਮ, ਵਾਰਡ ਨੰ. 5 ਤੋਂ ਹਰਪ੍ਰੀਤ ਕੌਰ ਪਤਨੀ ਜਸਮੀਤ ਸਿੰਘ, ਵਾਰਡ ਨੰ. 6 ਤੋਂ ਰਣਜੀਤ ਸਿੰਘ ਕਾਕਾ, ਵਾਰਡ ਨੰ. 7 ਤੋਂ ਮੁਕੇਸ਼ ਚੌਧਰੀ, ਵਾਰਡ ਨੰ. 8 ਤੋਂ ਜਸਵੀਰ ਸਿੰਘ, ਜਦਕਿ ਵਾਰਡ ਨੰ. 9 ਜਿਸ ਦਾ ਵਧੇਰੇ ਹਿੱਸਾ ਪਿੰਡ ਪਡਿਆਲਾ ਦਾ ਹੈ, ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਵਾਰਡ. ਨੰ. 9 ਵੀ ਮਹਿਲਾਵਾਂ ਲਈ ਰਾਖਵਾਂ ਰੱਖਿਆ ਗਿਆ ਹੈ | ਇਸੇ ਤਰਾਂ ਵਾਰਡ ਨੰ. 10 ਤੋਂ ਪਾਰਟੀ ਵੱਲੋਂ ਸੰਜੀਵ ਗੋਗਨਾ, ਵਾਰਡ ਨੰ. 11 ਤੋਂ ਨੈਨਪਾਲ ਕੌਰ ਪਤਨੀ ਰਾਜਪਾਲ ਬੇਗੜਾ, ਵਾਰਡ ਨੰ. 12 ਤੋਂ ਪਵਨ ਕੁਮਾਰ, ਵਾਰਡ ਨੰ. 13 ਤੋਂ ਨੀਤੀ ਕਾਲੀਆ ਪਤਨੀ ਰਮਾਕਾਂਤ ਕਾਲੀਆ ਸਾਬਕਾ ਕੌਂਸਲਰ ਅਤੇ ਵਾਰਡ ਨੰ. 14 ਤੋਂ ਸਿਟੀ ਕਾਂਗਰਸ ਦੇ ਪ੍ਰਧਾਨ ਦਿਨੇਸ਼ ਗੌਤਮ ਨੂੰ ਪਾਰਟੀ ਵੱਲੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ | ਇਸੇ ਤਰਾਂ ਨਾਲ ਵਾਰਡ ਨੰ. 15 ਤੋਂ ਪਰਮਜੀਤ ਕੌਰ ਸਾਬਕਾ ਕੌਂਸਲਰ, ਵਾਰਡ ਨੰ. 16 ਤੋਂ ਅਮਿਤ ਤੇ ਵਾਰਡ ਨੰ. 17 ਤੋਂ ਰਾਜੇਸ਼ ਰਠੌਰ ਪੁੱਤਰ ਮਰਹੂਮ ਨਰਪਾਲ ਰਾਣਾ ਨੂੰ ਪਾਰਟੀ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ | ਇਸੇ ਦੌਰਾਨ ਪਾਰਟੀ ਆਗੂਆਂ ਕਮਲ ਕਿਸ਼ੋਰ ਸ਼ਰਮਾ, ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ, ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਸ਼ਹਿਰ ਦੇ ਸਾਰੇ ਵਾਰਡਾਂ 'ਚ ਆਪਣੇ ਉਮੀਦਵਾਰਾਂ ਦੇ ਜਿੱਤ ਪ੍ਰਾਪਤ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਨਗਰ ਕੌਂਸਲ ਦਾ ਅਗਲਾ ਪ੍ਰਧਾਨ ਵੀ ਕਾਂਗਰਸ ਪਾਰਟੀ ਵੱਲੋਂ ਹੀ ਬਣਾਇਆ ਜਾਵੇਗਾ | ਆਗੂਆਂ ਨੇ ਪਾਰਟੀ 'ਚ ਕਿਸੇ ਵੀ ਤਰਾਂ ਦੀ ਧੜੇਬੰਦੀ ਨੂੰ ਰੱਦ ਕਰਦਿਆਂ ਕਿਹਾ ਕਿ ਪਾਰਟੀ ਦੇ ਸਾਰੇ ਆਗੂਆਂ ਤੇ ਵਰਕਰਾਂ ਵੱਲੋਂ ਇੱਕਜੁੱਟ ਹੋ ਕਿ ਸ਼ਹਿਰ 'ਚ ਕਾਂਗਰਸ ਪਾਰਟੀ ਦਾ ਦੁਬਾਰਾ ਪ੍ਰਧਾਨ ਬਣਾਉਣ ਲਈ ਕੰਮ ਕੀਤਾ ਜਾਵੇਗਾ |

ਪਿਛਲੀ ਖ਼ਬਰ ਪੰਜਾਬ ਗਊ ਕਮਿਸ਼ਨ ਦੇ ਮੈਂਬਰ ਅਮਿਤ ਜੈਨ ਕਾਂਗਰਸ 'ਚ ਸ਼ਾਮਿਲ ਸਾਬਕਾ ਮੰਤਰੀ ਸਿੱਧੂ ਅਤੇ ਸਾਬਕਾ ਮੇਅਰ ਜੀਤੀ ਸਿੱਧੂ ਨੇ... ਅਗਲੀ ਖ਼ਬਰ ਹਾਈਕੋਰਟ ਵੱਲੋਂ ਖਰੜ ਨਗਰ ਕੌਂਸਲ ਚੋਣਾਂ 'ਤੇ ਰੋਕ ਲਗਾਉਣਾ ਲੋਕਤੰਤਰ ਦੀ ਜਿੱਤ : ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।