13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨੌਕਰ ਨੇ ਘਰ ਦੀ ਮਾਲਕਣ ਨੂੰ ਵੇਲਣੇ ਨਾਲ ਕੀਤਾ ਲਹੂ ਲੁਹਾਣ <br/>

ਅਜੀਤ ਡੈਸਕ 18-05-2026
kਖਰੜ, 17 ਮਈ (ਤਰਸੇਮ ਸਿੰਘ ਜੰਡਪਰੀ)-ਘਰ 'ਚ ਇੱਕ ਨੌਕਰ ਨੂੰ ਰੱਖਣਾ ਇਕ ਪਰਿਵਾਰ 'ਤੇ ਏਨਾ ਭਾਰੂ ਪੈ ਗਿਆ ਹੈ ਕਿ ਉਸਨੇ ਘਰ ਦੀ ਮਾਲਕਣ ਨੂੰ ਵੇਲਣੇ ਨਾਲ ਲਹੂ ਲੁਹਾਣ ਕਰਕੇ ਘਰ 'ਚ ਰੱਖੇ ਸੋਨੇ ਚਾਂਦੀ ਦੇ ਗਹਿਣੇ, ਕੈਸ਼ ਅਤੇ ਮੋਬਾਇਲ ਫ਼ੋਨ ਲੈ ਕੇ ਫ਼ਰਾਰ ਹੋ ਗਿਆ ਹੈ | ਪੁਲਿਸ ਨੇ ਨੌਕਰ ਹੀਰਾ ਲਾਲ ਸਾਨੀ ਹੈਰੀ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਸੰਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਇਨਾਮ ਸਾਬੀਰ ਵਾਸੀ ਸ਼ਿਵਾਲਿਕ ਸਿਟੀ ਖਰੜ ਨੇ ਦੱਸਿਆ ਕਿ ਉਹ ਨਿੱਜਰ ਚੌਕ ਨੇੜੇ ਸ਼ਭਨਮ ਆਯੁਰਵੇਦਾ ਨਾਮਕ ਕਲੀਨਿਕ ਚਲਾਉਂਦਾ ਹੈ ਤੇ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀਰਾ ਲਾਲ ਸਾਨੀ ਉਰਫ ਹੈਰੀ ਵਾਸੀ ਬਿਹਾਰ ਨਾਮਕ ਵਿਅਕਤੀ ਆਪਣੇ ਘਰ 'ਚ ਕੰਮ ਕਰਨ ਲਈ ਨੌਕਰ ਰੱਖਿਆ ਸੀ | ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮੀਂ ਕਰੀਬ 6 ਵਜੇ ਆਪਣੇ ਘਰ ਤੋਂ ਜਿਮ ਕਰਨ ਲਈ ਚਲਾ ਗਿਆ, ਜਿਸ ਦੌਰਾਨ ਉਨ੍ਹਾਂ ਦੇ ਪਤਨੀ ਸ਼ਭਨਮ ਸੁੱਤੀ ਪਈ ਸੀ ਤੇ ਨੌਕਰ ਰਸੋਈ 'ਚ ਕੰਮ ਕਰ ਰਿਹਾ ਸੀ | ਉਨ੍ਹਾਂ ਦੱਸਿਆ ਕਿ ਜਦੋਂ ਉਹ ਜਿਮ ਤੋਂ ਵਾਪਸ ਆਇਆ ਤਾਂ ਘਰ 'ਚ ਨੌਕਰ ਨਹੀਂ ਸੀ ਅਤੇ ਪਤਨੀ ਦੇ ਬੈਡਰੂਮ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀ ਅਤੇ ਅੰਦਰੋਂ ਉਨ੍ਹਾਂ ਦੀ ਪਤਨੀ ਦੀ ਕੁਰਲਾਨ ਦੀ ਆਵਾਜ਼ ਆ ਰਹੀ ਸੀ, ਜਿਸ 'ਤੇ ਉਨ੍ਹਾਂ ਨੇ ਆਪਣੀ ਪਤਨੀ ਨੂੰ ਅੰਦਰੋਂ ਕੁੰਡੀ ਖੋਲ੍ਹਣ ਲਈ ਕਿਹਾ, ਜਿਸ 'ਤੇ ਉਨ੍ਹਾਂ ਦੀ ਪਤਨੀ ਨੇ ਜਵਾਬ ਦਿੱਤਾ ਕਿ ਉਹ ਉੱਠਣ ਦੀ ਹਾਲਤ 'ਚ ਨਹੀਂ ਹੈ, ਇਸ ਲਈ ਤੁਸੀਂ ਕੁੰਡੀ ਤੋੜ ਕੇ ਅੰਦਰ ਆ ਜਾਓ | ਉਨ੍ਹਾਂ ਦੱਸਿਆ ਕਿ ਉਹ ਪੜੋਸੀਆਂ ਦੀ ਮਦਦ ਨਾਲ ਬੈਡਰੂਮ ਦੀ ਕੁੰਡੀ ਤੋੜ ਕੇ ਅੰਦਰ ਗਏ ਤਾਂ ਵੇਖਿਆ ਕਿ ਉਨ੍ਹਾਂ ਦੀ ਪਤਨੀ ਬੈਡਰੂਮ ਅੰਦਰ ਬਾਥਰੂਮ 'ਚ ਲਹੂ ਲੁਹਾਣ ਹੋਈ ਪਈ ਸੀ ਅਤੇ ਬੈਡਰੂਮ ਅੰਦਰ ਬੈਡ ਤੇ ਫਰਸ਼ ਸਮੇਤ ਹੋਰ ਥਾਵਾਂ 'ਤੇ ਖੂਨ ਖਿੱਲਰਿਆ ਪਿਆ ਸੀ |
ਇਸ ਦੌਰਾਨ ਉਨ੍ਹਾਂ ਵੇਖਿਆ ਕਿ ਉਨ੍ਹਾਂ ਦੀ ਪਤਨੀ ਦੇ ਸਿਰ ਅਤੇ ਸਰੀਰ 'ਤੇ ਕਾਫ਼ੀ ਸੱਟਾਂ ਦੇ ਨਿਸ਼ਾਨ ਸਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਨੌਕਰ ਹੀਰਾ ਲਾਲ ਉਸ 'ਤੇ ਵੇਲਣੇ ਨਾਲ ਹਮਲਾ ਕਰ ਉਸਨੂੰ ਜ਼ਖਮੀ ਕਰਕੇ ਘਰ ਵਿਚ ਪਿਆ ਕੈਸ਼, ਸੋਨੇ ਚਾਂਦੀ ਦੀ ਗਹਿਣੇ ਤੇ ਮੋਬਾਇਲ ਫ਼ੋਨ ਲੈ ਕੇ ਭੱਜ ਗਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਇਸ ਵਕਤ ਜੇਰੇ ਇਲਾਜ ਹੈ ਜੋ ਕਿ ਬਿਆਨ ਦੇਣ 'ਚ ਫ਼ਿਲਹਾਲ ਅਸਮਰਥ ਹੈ | ਪੁਲਿਸ ਨੇ ਬਿਆਨ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ 'ਸਾਇਲੈਂਟ ਕਿਲਰ'-ਹਾਈਪਰਟੈਨਸ਼ਨ ਵਿਰੁੱਧ ਪੰਜਾਬ ਦੀ ਲੜਾਈ ਹੋਈ ਹੋਰ ਮਜ਼ਬੂਤ <br/> ਅਗਲੀ ਖ਼ਬਰ ਝੋਨੇ ਦੇ ਮਧਰੇਪਣ ਰੋਗ ਤੇ ਖੇਤੀ ਵਿਭਿੰਨਤਾ ਸੰਬੰਧੀ ਖੇਤੀਬਾੜੀ ਵਿਭਾਗ ਵਲੋਂ ਕਾਰਵਾਈ ਟ੍ਰੇਨਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।