ਚੰਡੀਗੜ੍ਹ, 17 ਮਈ (ਮਾਰਕੰਡਾ)- ਪੀ.ਜੀ.ਆਈ. ਚੰਡੀਗੜ੍ਹ ਵਿਖੇ 'ਅੰਤਰਰਾਸ਼ਟਰੀ ਨਰਸਾਂ ਹਫ਼ਤਾ' ਮਨਾਇਆ ਗਿਆ | ਹਫ਼ਤਾ ਭਰ ਚੱਲਣ ਵਾਲੀਆਂ ਗਤੀਵਿਧੀਆਂ ਦੀ ਸ਼ੁਰੂਆਤ ਜਸਪਾਲ ਕੌਰ ਕਾਰਜਕਾਰੀ ਮੁੱਖ ਨਰਸਿੰਗ ਦੇ ਸਵਾਗਤੀ ਭਾਸ਼ਣ ਨਾਲ ਹੋਈ | ਇਸ ਸਾਲ ਦਾ ਵਿਸ਼ਾ 'ਸਾਡੀਆਂ ਨਰਸਾਂ, ਸਾਡਾ ਭਵਿੱਖ, ਸਸ਼ਕਤ ਨਰਸਾਂ ਜਾਨਾਂ ਬਚਾਉਂਦੀਆਂ' ਨਾਲ ਸਬੰਧਤ ਸੀ | ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਵਿਵੇਕ ਲਾਲ ਡਾਇਰੈਕਟਰ ਪੀ.ਜੀ.ਆਈ ਤੇ ਗੈਸਟ ਆਫ਼ ਆਨਰ ਹਸਪਤਾਲ ਐਡਮਨਿਸਟਰੇਸ਼ਨ ਵਿਭਾਗ ਤੋਂ ਐਡੀਸ਼ਨਲ ਪ੍ਰੋ. ਡਾ. ਪੰਕਜ ਅਰੋੜਾ ਸਨ ਜਿਸ ਦਾ ਉਦੇਸ਼ ਸੁਖਪਾਲ ਕੌਰ ਪਿ੍ੰਸੀਪਲ ਐਨ.ਆਈ.ਐਨ.ਈ. ਦੁਆਰਾ ਪੇਸ਼ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਵਿਵੇਕ ਲਾਲ ਨੇ ਨਰਸਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ | ਸਮਾਗਮ ਦੌਰਾਨ ਆਧੁਨਿਕ ਨਰਸਿੰਗ ਪੇਸ਼ੇ ਦੀ ਮੋਢੀ ਫਲੋਰੈਂਸ ਨਾਈਟਿੰਗੇਲ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ |