ਮਹਿਲਾ ਕਾਂਗਰਸ ਵਲੋਂ ਰਾਜਧਾਨੀ 'ਚ ਮਹਿੰਗਾਈ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
19-05-2026
ਉਨ੍ਹਾਂ ਕਿਹਾ ਕਿ ਦੇਸ਼ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਸਰਕਾਰ ਨੂੰ ਖੁਦ ਉਨ੍ਹਾਂ ਗੱਲਾਂ 'ਤੇ ਅਮਲ ਕਰਨਾ ਚਾਹੀਦਾ ਹੈ | ਮਹਿਲਾ ਕਾਂਗਰਸ ਦੀ ਪ੍ਰਧਾਨ ਨੰਦਿਤਾ ਹੁੱਡਾ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ ਦਾ ਸਭ ਤੋਂ ਵੱਧ ਅਸਰ ਦੇਸ਼ ਦੀਆਂ ਔਰਤਾਂ 'ਤੇ ਪੈ ਰਿਹਾ ਹੈ | ਇਕ ਮਹਿਲਾ ਪੂਰੇ ਪਰਿਵਾਰ ਦੀ ਰਸੋਈ ਤੇ ਘਰੇਲੂ ਖਰਚ ਸੰਭਾਲਦੀ ਹੈ ਪਰ ਅੱਜ ਹਾਲਾਤ ਅਜਿਹੇ ਹੋ ਗਏ ਹਨ ਕਿ ਮੱਧਵਰਗੀ ਤੇ ਆਮ ਪਰਿਵਾਰਾਂ ਲਈ ਘਰ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤੇ ਮਹਿਲਾ ਕਾਂਗਰਸ ਲੋਕਾਂ ਨੂੰ ਰਾਹਤ ਮਿਲਣ ਤੱਕ ਸੜਕਾਂ 'ਤੇ ਸੰਘਰਸ਼ ਜਾਰੀ ਰੱਖੇਗੀ | ਇਸ ਮੌਕੇ ਪ੍ਰਵੀਣ ਸ਼ਰਮਾ, ਟੀਟੂ, ਵਿਕਟਰ ਸਿੱਧੂ, ਗੁਰਚਰਨ, ਪਿ੍ੰਸ, ਮਹਿਲਾ ਕਾਂਗਰਸ ਦੀਆਂ ਨੇਤਰੀਆਂ ਰਿਤੂ ਛਾਬੜਾ, ਕੁਲਜੀਤ ਕੌਰ ਸੋਨੀਆ, ਸੁਮਨ ਲਤਾ, ਮਮਤਾ ਡੋਗਰਾ, ਰਾਣੋ ਦੇਵੀ, ਮਮਤਾ ਰਾਣਾ, ਰਜਨੀ ਤਲਵਾਰ, ਲਲਿਤਾ, ਬਬੀਤਾ, ਮਧੁ ਗੁਪਤਾ, ਰਾਜਰਾਨੀ, ਓਮ ਲਤਾ ਆਦਿ ਮੌਜੂਦ ਸਨ |