03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜਨਗਣਨਾ-2027 ਸੰਬੰਧੀ ਪਾਰਦਰਸ਼ਤਾ, ਸੰਵਿਧਾਨਕ ਪਾਲਣਾ ਅਤੇ ਭਰੋਸੇਯੋਗ ਡਾਟਾ ਇਕ ਕੀਮਤੀ ਧਰੋਹਰ <br/>

ਅਜੀਤ ਡੈਸਕ 20-05-2026
ਚੰਡੀਗੜ੍ਹ, 19 ਮਈ (ਅ.ਬ)-ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਸੂਬੇ ਵਿਚ ਹੋਣ ਵਾਲੀ ਜਨਗਣਨਾ-2027 ਸੰਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ | ਵਿਭਾਗ ਨੇ ਦੱਸਿਆ ਹੈ ਕਿ ਜਨਗਣਨਾ ਨਾਲ ਜੁੜੀਆਂ ਸਾਰੀਆਂ ਕਾਰਵਾਈਆਂ ਭਾਰਤ ਦੇ ਸੰਵਿਧਾਨ ਅਤੇ ਭਾਰਤ ਸਰਕਾਰ ਵਲੋਂ ਸਮੇਂ-ਸਮੇਂ ਜਾਰੀ ਕੀਤੀਆਂ ਹਦਾਇਤਾਂ ਅਤੇ ਨੋਟੀਫਿਕੇਸ਼ਨਾਂ ਅਨੁੁਸਾਰ ਹੀ ਕੀਤੀਆਂ ਜਾ ਰਹੀਆਂ ਹਨ | ਸਵੈ-ਗਿਣਤੀ ਪੋਰਟਲ 'ਤੇ ਦਰਜ ਕੀਤੀਆਂ ਅਨੁਸੂਚਿਤ ਜਾਤੀਆਂ ਦੀ ਸੂਚੀ ਸੰਵਿਧਾਨ (ਅਨੁਸੂਚਿਤ ਜਾਤੀਆਂ) ਆਰਡਰ, 1950 ਅਤੇ ਆਰਟੀਕਲ 341 ਅਧੀਨ ਜਾਰੀ ਸੋਧਾਂ ਮੁਤਾਬਿਕ ਹੀ ਵਰਤੀ ਜਾ ਰਹੀ ਹੈ | ਇਹ ਸੂਚੀਆਂ ਪੂਰੀ ਤਰ੍ਹਾਂ ਅਧਿਕਾਰਤ ਰਿਕਾਰਡਾਂ 'ਤੇ ਆਧਾਰਿਤ ਹਨ | ਹਰ ਜਨਗਣਨਾ ਦੌਰਾਨ ਅਪਣਾਈ ਜਾਣ ਵਾਲੀ ਮਿਆਰੀ ਪ੍ਰਕਿਰਿਆ ਅਨੁਸਾਰ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਵੇਰਵੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਵਲੋਂ ਪ੍ਰਮਾਣਿਤ ਕਰਕੇ ਉਪਲਬਧ ਕਰਵਾਏ ਜਾਂਦੇ ਹਨ | ਜਨਗਣਨਾ-2027 ਲਈ ਵੀ ਇਹੀ ਪ੍ਰਕਿਰਿਆ ਅਪਣਾਈ ਗਈ ਹੈ ਅਤੇ ਪੋਰਟਲ 'ਤੇ ਦਰਜ ਸਾਰੇ ਵੇਰਵੇ ਯੋਗ ਅਧਿਕਾਰੀਆਂ ਵਲੋਂ ਜਾਰੀ ਅਧਿਕਾਰਤ ਦਸਤਾਵੇਜ਼ਾਂ ਦੇ ਆਧਾਰ 'ਤੇ ਹੀ ਹਨ |
ਵਿਭਾਗ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਜਨਗਣਨਾ ਕਾਰਜ ਪੂਰੀ ਪਾਰਦਰਸ਼ਤਾ, ਸੰਵੇਦਨਸ਼ੀਲਤਾ ਅਤੇ ਕਾਨੂੰਨੀ ਪਾਬੰਦੀਆਂ ਦੀ ਪਾਲਣਾ ਨਾਲ ਕੀਤੇ ਜਾ ਰਹੇ ਹਨ | ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸੰਬੰਧੀ ਕਿਸੇ ਵੀ ਅਪ੍ਰਮਾਣਿਤ ਜਾਂ ਭ੍ਰਮਿਤ ਕਰਨ ਵਾਲੀ ਜਾਣਕਾਰੀ 'ਤੇ ਵਿਸ਼ਵਾਸ ਨਾ ਕੀਤਾ ਜਾਵੇ | ਇਹ ਪ੍ਰਕਿਰਿਆ ਸੂਬੇ ਲਈ ਇਕ ਮਹੱਤਵਪੂਰਨ ਕਦਮ ਹੈ, ਕਿਉਂਕਿ ਸਹੀ ਅੰਕੜੇ ਸਰਕਾਰੀ ਯੋਜਨਾਵਾਂ, ਭਲਾਈ ਸਕੀਮਾਂ ਅਤੇ ਵਿਕਾਸੀ ਫ਼ੈਸਲਿਆਂ ਲਈ ਇਕ ਕੀਮਤੀ ਧਰੋਹਰ ਸਾਬਤ ਹੁੰਦੇ ਹਨ, ਜੋ ਭਵਿੱਖ ਦੀ ਯੋਜਨਾ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ |

ਪਿਛਲੀ ਖ਼ਬਰ ਖਰੜ 'ਚ ਆਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਕੀਤਾ ਜਾਵੇ ਹੱਲ-ਸੱਥ ਅਗਲੀ ਖ਼ਬਰ ਫਾਈਵ ਸਟਾਰ ਏਅਰ ਕੂਲਰ–ਘਰ ਦੇ ਹਰ ਕੋਨੇ ਤੱਕ ਗਹਿਰੀ ਠੰਢਕ, ਆਸਾਨ ਮੋਬਿਲਿਟੀ ਅਤੇ “ਪੈਸੇ ਦੀ ਪੂਰੀ ਕਦਰ” <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।