03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਖਰੜ 'ਚ ਆਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਕੀਤਾ ਜਾਵੇ ਹੱਲ-ਸੱਥ

ਅਜੀਤ ਡੈਸਕ 20-05-2026
ਖਰੜ, 19 ਮਈ (ਜੰਡਪੁਰੀ)-ਖਰੜ ਸੀਨੀਅਰ ਸਿਟੀਜਨ ਸੱਥ ਰੇਲਵੇ ਸਟੇਸ਼ਨ ਦੇ ਪ੍ਰਧਾਨ ਕਿਰਪਾਲ ਸਿੰਘ ਗਿੱਲ ਤੇ ਹੋਰਨਾਂ ਨੇ ਨਗਰ ਕੌਂਸਲ ਅਤੇ ਉਪਮੰਡਲ ਅਫ਼ਸਰ ਤੋਂ ਮੰਗ ਕੀਤੀ ਹੈ ਕਿ ਖਰੜ ਸ਼ਹਿਰ ਨੂੰ ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਪੱਕੇ ਤੌਰ 'ਤੇ ਨਿਜਾਤ ਦਿਲਾਈ ਜਾਵੇ | ਉਨ੍ਹਾਂ ਕਿਹਾ ਕਿ ਇਹ ਅਵਾਰਾ ਕੁੱਤੇ ਤੇ ਅਵਾਰਾ ਪਸ਼ੂਆਂ ਜਿਥੇ ਆਵਾਜਾਈ 'ਚ ਵਿਘਨ ਪਾਉਂਦੇ ਹਨ, ਉਥੇ ਹੀ ਇਹ ਬਜ਼ੁਰਗਾਂ ਅਤੇ ਬੱਚਿਆਂ ਲਈ ਖਤਰਾ ਬਣਦੇ ਹਨ, ਜਿਨ੍ਹਾਂ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਸਮੇਤ ਹੋਰਨਾਂ ਨੂੰ ਸੜਕ 'ਤੇ ਆਉਣਾ ਜਾਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਨ੍ਹਾਂ ਕਾਰਨ ਇਥੇ ਹਰ ਸਮੇਂ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਰਹਿੰਦਾ ਹੈ | ਇਸ ਮੌਕੇ ਸੀਤਲ ਸਿੰਘ ਜਨਰਲ ਸਕੱਤਰ, ਮਦਨ ਲਾਲ ਖਜ਼ਾਨਚੀ, ਕੈਪਟਨ ਜਸਵੀਰ ਸਿੰਘ, ਮੋਹਨ ਸਿੰਘ, ਕਰਨੈਲ ਸਿੰਘ, ਮਾ. ਜੀਤ ਸਿੰਘ ਮਲਕਪੁਰ, ਸੁਖਦੇਵ ਸਿੰਘ ਗਿੱਲ ਅਤੇ ਸੁਭਾਗ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਹਰਭਜਨ ਸਿੰਘ ਯੋਗੀ ਦੇ 82ਵਾਂ ਜਨਮ ਦਿਵਸ 'ਤੇ ਦਵਾਈਆਂ ਦਾ ਮੁਫ਼ਤ ਕੈਂਪ ਲਗਾਇਆ <br/> ਅਗਲੀ ਖ਼ਬਰ ਜਨਗਣਨਾ-2027 ਸੰਬੰਧੀ ਪਾਰਦਰਸ਼ਤਾ, ਸੰਵਿਧਾਨਕ ਪਾਲਣਾ ਅਤੇ ਭਰੋਸੇਯੋਗ ਡਾਟਾ ਇਕ ਕੀਮਤੀ ਧਰੋਹਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।