ਚੰਡੀਗੜ੍ਹ, 19 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਡੀਨ ਪ੍ਰੋ. ਮੀਨਾਕਸ਼ੀ ਗੋਇਲ ਨੇ ਅੱਜ ਵੀ.ਸੀ.ਸੀ.ਆਰ ਵਿਖੇ 'ਖੇਤੀਬਾੜੀ, ਆਬਾਦੀ ਅਤੇ ਵਾਤਾਵਰਨ 'ਤੇ ਹਾਲੀਆ ਦਿ੍ਸ਼ਟੀਕੋਣ' ਉਪਰ ਇਕ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ | ਪ੍ਰੋ. ਕਿ੍ਸ਼ਨਾ ਮੋਹਨ ਡੀਨ ਫੈਕਲਟੀ ਆਫ਼ ਆਰਟਸ, ਪ੍ਰੋ. ਬੀ.ਐਸ. ਘੁੰਮਣ ਸਾਬਕਾ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋ. ਧਿਆਨ ਕੌਰ ਕੁਰੂਕਸ਼ੇਤਰ ਯੂਨੀਵਰਸਿਟੀ, ਪ੍ਰੋ. ਐਮ.ਐਸ. ਜਗਲਾਨ, ਪ੍ਰੋ. ਰਾਜੇਸ਼ਵਰੀ, ਪ੍ਰੋ. ਰਵਿੰਦਰ ਕੌਰ, ਪ੍ਰੋ. ਨਵਨੀਤ ਕੌਰ, ਡਾ. ਸੁੱਚਾ ਸਿੰਘ ਅਤੇ ਹੋਰ ਯੋਗਦਾਨ ਪਾਉਣ ਵਾਲੇ ਲੇਖਕ ਵੀ ਕਿਤਾਬ ਨੂੰ ਜਾਰੀ ਕਰਨ ਸਮੇਂ ਸਮਾਰੋਹ ਵਿਚ ਮੌਜੂਦ ਰਹੇ | ਇਹ ਕਿਤਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਭੂਗੋਲ ਵਿਭਾਗ ਤੋਂ ਸੇਵਾਮੁਕਤ ਹੋਣ 'ਤੇ ਪ੍ਰੋ. ਧਿਆਨ ਕੌਰ ਦੇ ਸਨਮਾਨ ਵਿਚ ਲਿਖੀ ਗਈ | ਇਸ ਕਿਤਾਬ ਨੂੰ ਤਿੰਨ ਭੂਗੋਲ ਵਿਗਿਆਨੀਆਂ ਪ੍ਰੋ. ਕਿ੍ਸ਼ਨਾ ਮੋਹਨ, ਪ੍ਰੋ. ਨਵਨੀਤ ਕੌਰ ਅਤੇ ਡਾ. ਸੁੱਚਾ ਸਿੰਘ ਦੀ ਇਕ ਵਿਸ਼ੇਸ਼ ਟੀਮ ਦੁਆਰਾ ਸੰਪਾਦਿਤ ਕੀਤਾ ਗਿਆ |