04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜ਼ਮੀਨਾਂ ਐਕਵਾਇਰ ਕਰਨ ਖ਼ਿਲਾਫ਼ ਕਿਸਾਨ ਨੇ ਪਿੰਡ ਦੈੜੀ ਤੋਂ ਪੁੱਡਾ ਭਵਨ ਤੱਕ ਕੱਢਿਆ ਟਰੈਕਟਰ ਮਾਰਚ

ਪਿੰਡ ਦੈੜੀ ਤੋਂ ਪੁੱਡਾ ਭਵਨ ਤੱਕ ਕਿਸਾਨਾਂ ਵਲੋਂ ਕੱਢੇ ਗਏ ਟਰੈਕਟਰ ਮਾਰਚ ਦਾ ਦਿ੍ਸ਼ | (ਸੱਜੇ) ਪੁੱਡਾ ਭਵਨ ਅੱਗੇ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਅਤੇ ਗਮਾਡਾ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ | ਅਜੀਤ ਤਸਵੀਰ <br/> 20-05-2026
ਐੱਸ. ਏ. ਐੱਸ. ਨਗਰ, 19 ਮਈ (ਤਰਵਿੰਦਰ ਸਿੰਘ ਬੈਨੀਪਾਲ)- ਗਮਾਡਾ ਵਲੋਂ ਜ਼ਮੀਨਾਂ ਐਕਵਾਇਰ ਕਰਨ ਦੇ ਵਿਰੋਧ ਵਿਚ ਪੁਆਧ ਇਨਸਾਫ਼ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਪਿੰਡਾਂ ਦੇ ਵੱਡੀ ਗਿਣਤੀ ਕਿਸਾਨਾਂ ਵਲੋਂ ਪਿੰਡ ਦੈੜੀ ਤੋਂ ਏਅਰਪੋਰਟ ਰੋਡ ਨੂੰ ਹੋ ਕੇ ਸਥਾਨਕ ਫੇਜ਼-8 ਸਥਿਤ ਪੁੱਡਾ ਭਵਨ ਤੱਕ ਟਰੈਕਟਰ ਮਾਰਚ ਕੱਢਿਆ ਗਿਆ, ਜਿਸ ਵਿਚ ਵੱਡੀ ਗਿਣਤੀ ਕਿਸਾਨ ਟਰੈਕਟਰਾਂ ਸਮੇਤ ਸ਼ਾਮਿਲ ਹੋਏ | ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਗਮਾਡਾ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਗਮਾਡਾ ਦਫ਼ਤਰ ਸਾਹਮਣੇ ਕੀਤੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਰਾਏ, ਦਿਲਬਾਗ ਸਿੰਘ, ਮੱਖਣ ਸਿੰਘ, ਕਮਲਜੀਤ ਸਿੰਘ, ਮਲਕੀਤ ਸਿੰਘ ਸਰਪੰਚ ਦੁਰਾਲੀ, ਬਹਾਦਰ ਸਿੰਘ, ਕਮਲ ਦੁਰਾਲੀ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਤਰਨਦੀਪ ਸਿੰਘ, ਗੁਰਵੰਤ ਸਿੰਘ, ਅਮਰਜੀਤ ਸਿੰਘ, ਜੰਗ ਸਿੰਘ, ਨਛੱਤਰ ਸਿੰਘ, ਦਰਸ਼ਨ ਸਿੰਘ ਆਦਿ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਏਅਰੋਟਰੋਪੋਲਿਸ ਦੀਆਂ 6 ਪਾਕਿਟਾਂ ਅਤੇ ਏਅਰੋਟਰੋਪੋਲਿਸ ਦੇ ਵਿਸਥਾਰ ਲਈ ਬਨੂੰੜ ਮਾਸਟਰ ਪਲਾਨ ਦੇ ਪਿੰਡਾਂ ਦੇ ਕਿਸਾਨ ਆਪਣੀਆਂ ਜ਼ਮੀਨਾਂ ਕਿਸੇ ਵੀ ਕੀਮਤ 'ਤੇ ਗਮਾਡਾ ਨੂੰ ਨਹੀਂ ਦੇਣਗੇ | ਆਗੂਆਂ ਨੇ ਕਿਹਾ ਕਿ ਮੌਜੂਦਾ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦਾ ਸੋਸ਼ਣ ਕਰਨ ਵਾਲੀ ਹੈ ਅਤੇ ਕਿਸਾਨਾਂ ਨੂੰ 1 ਏਕੜ ਪਿੱਛੇ ਕੇਵਲ ਚੌਥਾ ਹਿੱਸਾ ਦਿੱਤਾ ਜਾਂਦਾ ਹੈ | ਉਨ੍ਹਾਂ ਲੈਂਡ ਪੂਲਿੰਗ ਦਾ ਰਕਬਾ ਦੁੱਗਣਾ ਕਰਨ, ਹਰ ਕਿਸਾਨ ਨੂੰ ਔਸ਼ਟੀ ਦਾ ਪਲਾਟ ਦੇਣ, ਦੁਰਾਲੀ ਪਿੰਡ ਦੀ ਜ਼ਮੀਨ ਨੂੰ ਉਦਯੋਗਿਕ ਖੇਤਰ 'ਚੋਂ ਬਾਹਰ ਕੱਢਣ ਸਮੇਤ ਬਾਕੀ ਸਾਰੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਜਥੇਬੰਦੀਆਂ ਵੱਡਾ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਨਗੀਆਂ | ਉਨ੍ਹਾਂ ਜ਼ਮੀਨ ਐਕਵਾਇਰ ਕਰਨ ਲਈ ਗਮਾਡਾ ਦੀਆਂ ਪਿੰਡਾਂ ਵਿਚ ਜਾਣ ਵਾਲੀਆਂ ਟੀਮਾਂ ਦਾ ਵਿਰੋਧ ਕਰਨ ਦਾ ਐਲਾਨ ਵੀ ਕੀਤਾ |
ਪਿਛਲੀ ਖ਼ਬਰ ਡੇਰਾਬੱਸੀ ਵਿਖੇ ਹੜਤਾਲ ਕਾਰਨ ਲੱਗੇ ਕੂੜੇ ਦੇ ਢੇਰਾਂ ਨੂੰ ਲਗਾਈ ਅੱਗ ਨਾਲ ਫੈਲਿਆ ਜ਼ਹਿਰੀਲਾ ਧੂੰਆਂ <br/> ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।