04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੰਜਾਬ ਮੰਡੀ ਬੋਰਡ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ 'ਚ ਵਿਚਾਰੇ ਗਏ ਮਸਲੇ <br/>

ਅਜੀਤ ਡੈਸਕ 20-05-2026
ਐੱਸ. ਏ. ਐੱਸ. ਨਗਰ, 19 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਮੰਡੀ ਬੋਰਡ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਅਤੇ ਪੰਜਾਬ ਮੰਡੀ ਬੋਰਡ ਵਰਕਰ ਯੂਨੀਅਨ ਦੀ ਪੰਜਾਬ ਪੱਧਰੀ ਜੁਆਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਅੱਜ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਹੋਈ, ਜਿਸ 'ਚ ਵੱਖ ਵੱਖ ਮੰਗਾਂ ਬਾਰੇ ਵਿਚਾਰ ਕੀਤਾ ਗਿਆ | ਇਸ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਬੁੱਟਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਐਸੋਸੀਏਸ਼ਨ ਅਤੇ ਜਥੇਬੰਦੀਆਂ ਦੇ ਅਹੁਦੇਦਾਰ ਸ਼ਾਮਿਲ ਹੋਏ | ਇਸ ਮੀਟਿੰਗ ਵਿਚ ਮੰਗ ਕੀਤੀ ਗਈ ਕਿ ਮਾਣਯੋਗ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ 18 ਫ਼ੀਸਦੀ 1 ਜਨਵਰੀ 2016 ਤੋਂ ਹੁਣ ਤੱਕ ਦੇ ਡੀ. ਏ. ਦੀਆਂ ਕਿਸ਼ਤਾਂ ਦੇ ਬਕਾਏ ਦੇਣ ਸੰਬੰਧੀ ਮੰਡੀ ਬੋਰਡ ਤੋਂ ਰਿਟਾਇਰ ਹੋਏ ਕਰਮਚਾਰੀਆਂ ਦੀ ਪੈਨਸ਼ਨਾਂ ਪਹਿਲਾਂ ਦੀ ਤਰ੍ਹਾਂ ਕਿਸੇ ਪ੍ਰਾਈਵੇਟ ਕੰਪਨੀ ਨੂੰ ਦੇਣ ਦੀ ਬਜਾਏ ਪੰਜਾਬ ਮੰਡੀ ਬੋਰਡ ਵਲੋਂ ਹੀ ਦਿੱਤੀਆਂ ਜਾਣ ਅਤੇ ਕਰਮਚਾਰੀਆਂ ਦੀ ਐਲ. ਟੀ. ਸੀ. ਦਾ ਬਕਾਇਆ ਤੇ ਮੈਡੀਕਲ ਬਿੱਲਾਂ ਦੇ ਅਦਾਇਗੀ ਸਮੇਂ ਸਿਰ ਕੀਤੀ ਜਾਵੇ | ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਸੁਪਰਵਾਈਜ਼ਰ, ਪੰਪ ਆਪਰੇਟਰ, ਪਲੰਬਰ, ਇਲੈਕਟ੍ਰੀਸ਼ਨ ਆਦਿ ਪਦ-ਉੱਨਤੀ ਦਾ ਕੋਟਾ 15 ਸਾਲ ਤੋਂ ਘਟਾ ਕੇ 10 ਸਾਲ ਦੀ ਸਰਵਿਸ ਕੀਤਾ ਜਾਵੇ, ਹੈਲਪਰ, ਫਲੋਰ ਅਟੈਂਡਿੰਗ, ਚੌਕੀਦਾਰ, ਸਵੀਪਰ ਆਦਿ ਦਾ ਪਰਮੋਸ਼ਨ ਕੋਟਾ ਸਰਕਾਰ ਕੋਲੋਂ ਪ੍ਰਵਾਨ ਕਰਵਾਇਆ ਜਾਵੇ, ਪੰਜਾਬ ਮੰਡੀ ਬੋਰਡ ਵਿਚ ਵੱਖ-ਵੱਖ ਕੈਟਾਗਰੀਆਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਪਦ-ਉੱਨਤੀ ਰਾਹੀਂ ਜਾਂ ਸਿੱਧੀ ਭਰਤੀ ਰਾਹੀਂ ਭਰਿਆ ਜਾਵੇ, ਸੁਪਰਵਾਈਜ਼ਰ, ਪੰਪ ਓਪਰੇਟਰ, ਪਲੰਬਰ, ਚੌਕੀਦਾਰ, ਹੈਲਪਰ, ਸੀਵਰਮੈਨ ਆਦਿ ਪਦ-ਉੱਨਤੀ ਦਾ ਕੋਟਾ ਵਧਾਇਆ ਜਾਵੇ ਅਤੇ ਜੋ ਦਰਜਾ 4 ਕਰਮਚਾਰੀ ਅੰਡਰ ਮੈਟਿ੍ਕ ਹਨ, ਉਨ੍ਹਾਂ ਨੂੰ ਗ੍ਰੇਡ ਦੋ ਵਿਚ ਪਦ ਉੱਨਤ ਕੀਤਾ ਜਾਵੇ | ਉਕਤ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੇਕਰ ਮੰਡੀ ਬੋਰਡ ਦੀ ਮੈਨੇਜਮੈਂਟ ਵਲੋਂ ਜੁਆਇੰਟ ਐਕਸ਼ਨ ਕਮੇਟੀ ਨੂੰ ਉਪਰੋਕਤ ਮੰਗਾਂ 'ਤੇ ਵਿਚਾਰ ਕਰਨ ਲਈ ਸਮਾਂ ਨਾ ਦਿੱਤਾ ਗਿਆ ਤਾਂ ਜੁਆਇੰਟ ਐਕਸ਼ਨ ਕਮੇਟੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ | ਉਪਰੋਕਤ ਮੀਟਿੰਗ 'ਚ ਸੁਦਾਗਰ ਸਿੰਘ, ਹਰਦੇਵ ਸਿੰਘ ਸੰਧੂ, ਬਲਜੀਤ ਸਿੰਘ ਗਰੇਵਾਲ, ਸਤਨਾਮ ਸਿੰਘ, ਰਾਜੇਸ਼ ਚਾਵਲਾ, ਰੇਸ਼ਮ ਸਿੰਘ ਭੁੱਲਰ, ਦੀਪਕ ਸ਼ਰਮਾ, ਮਹਿੰਦਰ ਸਿੰਘ, ਰਜਿੰਦਰ ਕੁਮਾਰ, ਭੋਲਾ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਸੁਖਵਿੰਦਰ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਏਟਕ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਸੂਬਾ ਪੱਧਰੀ ਰੋਸ ਰੈਲੀ... ਅਗਲੀ ਖ਼ਬਰ ਡੇਰਾਬੱਸੀ ਵਿਖੇ ਹੜਤਾਲ ਕਾਰਨ ਲੱਗੇ ਕੂੜੇ ਦੇ ਢੇਰਾਂ ਨੂੰ ਲਗਾਈ ਅੱਗ ਨਾਲ ਫੈਲਿਆ ਜ਼ਹਿਰੀਲਾ ਧੂੰਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।