08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੰਜਾਬ ਯੂਨੀਵਰਸਿਟੀ ਨੇ ਸੈਸ਼ਨ 2026-27 ਲਈ ਡਿਪਲੋਮਾ ਇਨ ਪ੍ਰੀ-ਸਕੂਲ ਐਜੂਕੇਸ਼ਨ ਲਈ ਅਰਜ਼ੀਆਂ ਦੀ ਕੀਤੀ ਮੰਗ

ਅਜੀਤ ਡੈਸਕ 28-05-2026
ਚੰਡੀਗੜ੍ਹ, 27 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਈਫ਼ ਲੌਂਗ ਲਰਨਿੰਗ ਐਂਡ ਐਕਸਟੈਨਸ਼ਨ ਵਿਭਾਗ ਨੇ ਅਕਾਦਮਿਕ ਸੈਸ਼ਨ 2026-27 ਲਈ ਡਿਪਲੋਮਾ ਇਨ ਪ੍ਰੀ-ਸਕੂਲ ਐਜੂਕੇਸ਼ਨ ਪ੍ਰੋਗਰਾਮ ਵਿਚ ਦਾਖ਼ਲੇ ਲਈ ਅਰਜ਼ੀਆਂ ਮੰਗੀਆਂ ਹਨ | ਡਿਪਲੋਮਾ ਪ੍ਰੋਗਰਾਮ ਇਕ ਸਾਲ ਦਾ ਹੋਵੇਗਾ, ਜਿਸ ਵਿਚ ਦੋ ਸਮੈਸਟਰ ਹੋਣਗੇ | ਵਿਭਾਗ ਕੋਲ ਕੁੱਲ 18 ਸੀਟਾਂ ਹਨ | ਜਿਸ ਵਿਚ 8 ਜਨਰਲ + 7 ਰਾਖਵੀਂਆਂ ਸੀਟਾਂ, 2 ਸੀਟਾਂ ਐਨ.ਆਰ.ਆਈ. ਉਮੀਦਵਾਰਾਂ ਲਈ ਅਤੇ 1 ਸੀਟ ਵਿਦੇਸ਼ੀ ਨਾਗਰਿਕ ਉਮੀਦਵਾਰ ਲਈ ਹੈ | ਉਹ ਉਮੀਦਵਾਰ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਸਿੱਖਿਆ ਬੋਰਡ/ਸੀ.ਬੀ.ਐਸ.ਈ. ਤੋਂ ਕਿਸੇ ਵੀ ਸਟਰੀਮ ਵਿਚ 10+2 ਪਾਸ ਕੀਤੀ ਹੈ | ਉਹ ਇਸ ਕੋਰਸ ਲਈ ਅਰਜ਼ੀ ਦੇਣ ਦੇ ਯੋਗ ਹਨ | ਦਾਖ਼ਲੇ ਯੋਗਤਾ ਪ੍ਰੀਖਿਆ ਵਿਚ ਮੈਰਿਟ ਦੇ ਆਧਾਰ 'ਤੇ ਕੀਤੇ ਜਾਣਗੇ | ਬਿਨੈਕਾਰਾਂ ਨੂੰ ਫਾਰਮ ਜਮ੍ਹਾਂ ਕਰਨ ਦੀ ਆਖਰੀ ਮਿਤੀ ਤੇ ਹੋਰ ਦਾਖ਼ਲੇ ਨਾਲ ਸਬੰਧਿਤ ਜਾਣਕਾਰੀ ਦੇ ਅਪਡੇਟਸ ਲਈ ਨਿਯਮਿਤ ਤੌਰ 'ਤੇ ਵਿਭਾਗੀ ਵੈੱਬਸਾਈਟ 'ਤੇ ਜਾਣ ਦੀ ਸਲਾਹ ਵੀ ਦਿੱਤੀ ਗਈ ਹੈ |
ਪਿਛਲੀ ਖ਼ਬਰ ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਦਾ ਸਰੀਰ ਖੋਜ ਕਾਰਜਾਂ ਵਾਸਤੇ ਪੀ. ਜੀ. ਆਈ ਨੂੰ ਕੀਤਾ ਦਾਨ ਅਗਲੀ ਖ਼ਬਰ ਡੇਰਾਬੱਸੀ ਨਗਰ ਕੌਂਸਲ ਚੋਣਾਂ ਪਿਛਲੀ ਵਾਰ ਨਾਲੋਂ 8.61 ਫ਼ੀਸਦੀ ਘੱਟ ਹੋਈ ਵੋਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।