26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕੋਲਡ ਡਰਿੰਕ ਦੇ ਪੈਸਿਆਂ ਨੂੰ ਲੈ ਕੇ ਹੋਏ ਵਿਵਾਦ 'ਚ ਦੋ ਭਰਾਵਾਂ 'ਤੇ ਚਾਕੂ ਨਾਲ ਹਮਲਾ ਕਰਨ ਵਾਲਾ ਕਾਬੂ

ਕਤਲ ਦੇ ਇਰਾਦੇ ਨਾਲ ਚਾਕੂ ਮਾਰਨ ਦੇ ਮਾਮਲੇ ਵਿਚ ਗਿ੍ਫ਼ਤਾਰ ਮੁਲਜ਼ਮ ਨਦੀਮ ਉਰਫ਼ ਨੱਦੂ ਪੁਲਿਸ ਦੀ ਗਿ੍ਫ਼ਤ ਵਿਚ | ਤਸਵੀਰ : ਕਮਲਜੀਤ ਸਿੰਘ <br/> 04-06-2026
ਚੰਡੀਗੜ੍ਹ, 3 ਜੂਨ (ਕਪਿਲ ਵਧਵਾ)-ਮਨੀਮਾਜਰਾ ਖੇਤਰ ਵਿਚ ਕੋਲਡ ਡਰਿੰਕ ਦੇ ਪੈਸਿਆਂ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਦੋ ਭਰਾਵਾਂ 'ਤੇ ਜਾਨਲੇਵਾ ਚਾਕੂ ਹਮਲਾ ਕਰਨ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਵਾਰਦਾਤ ਵਿਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਹੈ | ਪੁਲਿਸ ਅਨੁਸਾਰ 20 ਮਈ 2026 ਨੂੰ ਮਨੀਮਾਜਰਾ ਦੇ ਗੇਟ ਨੰਬਰ-3 ਨੇੜੇ ਚਾਕੂ ਮਾਰਨ ਦੀ ਘਟਨਾ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪੁੱਜੀ | ਜ਼ਖ਼ਮੀਆਂ ਨੂੰ ਜੀ.ਐਮ.ਸੀ.ਐਚ. ਸੈਕਟਰ-32 ਚੰਡੀਗੜ੍ਹ ਭੇਜਿਆ ਗਿਆ | ਜਾਂਚ ਦੌਰਾਨ ਜ਼ਖ਼ਮੀਆਂ ਦੇ ਪਿਤਾ ਮੁਹੰਮਦ ਅਸਗਰ ਨੇ ਦੱਸਿਆ ਕਿ ਉਸ ਦੇ ਪੁੱਤਰ ਸ਼ਾਦਾਬ ਅਤੇ ਉਸਾਮਾ ਠਾਕੁਰ ਦੁਆਰਾ ਸਥਿਤ ਆਪਣੀ ਜਨਰਲ ਸਟੋਰ ਦੁਕਾਨ 'ਤੇ ਮੌਜੂਦ ਸਨ | ਦੋਸ਼ ਹੈ ਕਿ ਦੁਪਹਿਰ ਕਰੀਬ 2.45 ਵਜੇ ਨਦੀਮ ਉਰਫ਼ ਨੱਦੂ ਨਾਮਕ ਨੌਜਵਾਨ ਦੁਕਾਨ ਤੋਂ ਕੋਲਡ ਡਰਿੰਕ ਪੀਣ ਤੋਂ ਬਾਅਦ ਪੈਸੇ ਦਿੱਤੇ ਬਿਨਾਂ ਜਾਣ ਲੱਗਾ | ਜਦੋਂ ਸ਼ਾਦਾਬ ਨੇ ਉਸ ਤੋਂ ਪੈਸੇ ਮੰਗੇ ਤਾਂ ਦੋਵਾਂ ਵਿਚਾਲੇ ਤਕਰਾਰ ਹੋ ਗਈ | ਇਸ ਦੌਰਾਨ ਮੁਲਜ਼ਮ ਨੇ ਚਾਕੂ ਕੱਢ ਕੇ ਸ਼ਾਦਾਬ ਦੀ ਛਾਤੀ ਵਿਚ ਵਾਰ ਕਰ ਦਿੱਤਾ | ਜਦੋਂ ਉਸਾਮਾ ਆਪਣੇ ਭਰਾ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਮੁਲਜ਼ਮ ਨੇ ਉਸ 'ਤੇ ਵੀ ਚਾਕੂ ਨਾਲ ਹਮਲਾ ਕਰਕੇ ਮੋਢੇ, ਕੰਨ ਅਤੇ ਗਰਦਨ 'ਤੇ ਸੱਟਾਂ ਮਾਰੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ | ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਦੇ ਵਿਸ਼ੇਸ਼ ਦਲਾਂ ਦਾ ਗਠਨ ਕੀਤਾ ਗਿਆ | ਤਕਨੀਕੀ ਸਬੂਤਾਂ, ਮੋਬਾਈਲ ਸਰਵੇਲੈਂਸ ਅਤੇ ਮੁਖ਼ਬਰਾਂ ਦੀ ਸਹਾਇਤਾ ਨਾਲ ਮੁਲਜ਼ਮ ਦੀ ਭਾਲ ਕੀਤੀ ਗਈ | ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਗੜ੍ਹਵਾਲ ਖੇਤਰ ਵਿਚ ਲੁਕਿਆ ਹੋਇਆ ਸੀ | ਬਾਅਦ ਵਿਚ ਪੈਸੇ ਖ਼ਤਮ ਹੋਣ ਕਾਰਨ ਉਹ ਮੁੜ ਚੰਡੀਗੜ੍ਹ ਪਰਤ ਆਇਆ, ਜਿਸ ਉਪਰੰਤ ਪੁਲਿਸ ਨੇ 2 ਜੂਨ ਨੂੰ ਉਸ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ ਵਾਰਦਾਤ ਵਿਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਹੈ |
ਅਦਾਲਤ ਵਿਚ ਪੇਸ਼ ਕਰਨ ਉਪਰੰਤ ਮੁਲਜ਼ਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ | ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਇਕ ਮਾਮਲਾ ਦਰਜ ਹੈ |
ਪਿਛਲੀ ਖ਼ਬਰ ਸਟਾਰਟਅੱਪ ਇੰਡੀਆ ਤੇ ਡਿਜੀਟਲ ਇੰਡੀਆ ਵਰਗੀਆਂ ਸਕੀਮਾਂ ਨੌਜਵਾਨਾਂ ਨੂੰ ਬਣਾ ਰਹੀਆਂ ਨੇ ਆਤਮ-ਨਿਰਭਰ : ਰਾਜਪਾਲ ਪੰਜਾਬ <... ਅਗਲੀ ਖ਼ਬਰ ਬੰਬ ਦੀ ਧਮਕੀ ਮਿਲਣ ਮਗਰੋਂ ਜ਼ਿਲ੍ਹਾ ਮੁਹਾਲੀ ਦੀਆਂ ਅਦਾਲਤਾਂ 'ਚ ਹਾਈ ਅਲਰਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।