ਚੰਡੀਗੜ, 3 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਆਦਮਪੁਰ ਪਹੁੰਚ ਕੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਉਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ | ਉਨਾਂ ਨੇ ਸਵਰਗੀ ਚੌਧਰੀ ਭਜਨ ਲਾਲ ਦੇ ਜਨ ਪ੍ਰੇਰਨਾ ਸਥਲ (ਸਮਾਧੀ ਸਥਲ) 'ਤੇ ਪਹੁੰਚ ਕੇ ਪਰਿਕਰਮਾ ਕੀਤੀ ਅਤੇ ਉਨਾਂ ਦੇ ਬੁੱਤ 'ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਮਾਧੀ ਸਥਲ ਕੰਪਲੈਕਸ ਵਿਚ ਬੂਟੇ ਵੀ ਲਗਾਏ | ਇਸ ਮੌਕੇ ਕੈਬਨਿਟ ਮੰਤਰੀ ਰਣਬੀਰ ਗੰਗਵਾ, ਸਾਬਕਾ ਸੰਸਦ ਮੈਂਬਰ ਕੁਲਦੀਪ ਬਿਸ਼ਨੋਈ, ਨਲਵਾ ਤੋਂ ਵਿਧਾਇਕ ਰਣਧੀਰ ਪਨਿਹਾਰ, ਸਾਬਕਾ ਵਿਧਾਇਕ ਦੂੜਾਰਾਮ, ਸਾਬਕਾ ਵਿਧਾਇਕ ਰੇਣੁਕਾ ਬਿਸ਼ਨੋਈ, ਸਾਬਕਾ ਵਿਧਾਇਕ ਭਵਿਆ ਬਿਸ਼ਨੋਈ ਸਮੇਤ ਕਈ ਮਾਣਯੋਗ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ |