25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਵਿਭਾਗ ਦੇ ਡਾਇਰੈਕਟਰ ਨਾਲ ਮੰਗਾਂ ਬਾਰੇ ਕੀਤੀ ਮੁਲਾਕਾਤ <br/>

ਅਜੀਤ ਡੈਸਕ 04-06-2026
ਚੰਡੀਗੜ•, 3 ਜੂਨ (ਅਜਾਇਬ ਸਿੰਘ ਔਜਲਾ) - ਅੱਜ ਇੱਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਇਕ ਵਫਦ ਨੇ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਡਾ. ਸ਼ੈਨਾ ਅਗਰਵਾਲ ਨਾਲ ਮੀਟਿੰਗ ਕੀਤੀ | ਵਫ਼ਦ ਨੇ ਡਾਇਰੈਕਟਰ ਦੇ ਸਾਹਮਣੇ ਮੁੱਦਾ ਰੱਖਿਆ ਕਿ ਆਂਗਣਵਾੜੀ ਵਰਕਰਾਂ ਜੋ ਭਲਾਈ ਕੌਂਸਲ ਦੇ ਅਧੀਨ ਕੰਮ ਕਰਦੀਆਂ ਹਨ | ਉਨ•ਾਂ ਨੇ ਹਾਈਕੋਰਟ ਦੇ ਹੁਕਮਾਂ 'ਤੇ ਆਂਗਣਵਾੜੀ ਵਰਕਰਾਂ ਵਿਚੋਂ ਜੋ ਸੁਪਰਵਾਈਜ਼ਰ ਭਰਤੀ ਕੀਤੀ ਜਾ ਰਹੀ ਹੈ, ਉਸ ਵਿਚ ਅਰਜ਼ੀਆਂ ਦਿੱਤੀਆਂ ਸਨ ਪਰ ਹੁਣ ਜਦੋਂ ਸਨਿਓਰਟੀ ਲਿਸਟ ਬਣਾਈ ਗਈ ਹੈ ਤਾਂ ਇਨ•ਾਂ ਪਟੀਸ਼ਨਰ ਵਰਕਰਾਂ ਦੇ ਨਾਮ ਨਹੀਂ ਪਾਏ ਗਏ | ਵਫ਼ਦ ਨੇ ਮੰਗ ਕੀਤੀ ਕਿ ਇਨ•ਾਂ ਵਰਕਰਾਂ ਦੇ ਨਾਮ ਪਾ ਕੇ ਲਿਸਟ ਜਾਰੀ ਕੀਤੀ ਜਾਵੇ | ਆਗੂਆਂ ਨੇ ਦੱਸਿਆ ਕਿ ਡਾਇਰੈਕਟਰ ਨੇ ਇਸ ਗੱਲ 'ਤੇ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਇਕ ਦੋ ਦਿਨਾਂ ਵਿਚ ਇਨ•ਾਂ ਵਰਕਰਸ ਦੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ | ਇਸ ਤੋਂ ਬਿਨਾਂ ਵਫ਼ਦ ਨੇ ਮੰਗ ਕੀਤੀ ਕਿ ਪਿਛਲੇ ਤਿੰਨ ਮਹੀਨੇ ਤੋਂ ਆਂਗਣਵਾੜੀ ਵਰਕਰ ਹੈਲਪਰ ਨੂੰ ਕੇਂਦਰ ਸ਼ੇਅਰ ਦਾ ਮਾਣ ਭੱਤਾ ਨਹੀਂ ਦਿੱਤਾ ਗਿਆ ਅਤੇ ਕੱੁਝ ਬਲਾਕਾਂ ਵਿਚ ਸੀ.ਬੀ.ਆਈ ਦੇ ਪੇਮੈਂਟ ਵੀ ਪੈਂਡਿੰਗ ਹੈ ਤਾਂ ਉਸ ਲਈ ਡਾਇਰੈਕਟਰ ਨੇ ਵਫ਼ਦ ਨੂੰ ਭਰੋਸਾ ਦਵਾਇਆ ਕਿ ਜਲਦੀ ਹੀ ਇਹ ਪੇਮੈਂਟਾਂ ਕਰ ਦਿੱਤੀਆਂ ਜਾਣਗੀਆਂ | ਜਥੇਬੰਦੀ ਨੇ ਕਿਹਾ ਕਿ ਜੇਕਰ ਵਰਕਰਾਂ ਹੈਲਪਰਾਂ ਦੀਆਂ ਪੇਮੈਂਟਾਂ ਜਲਦੀ ਨਾ ਕੀਤੀਆਂ ਗਈਆਂ ਤਾਂ ਉਹ ਡਾਇਰੈਕਟਰ ਦਫ਼ਤਰ ਦੇ ਸਾਹਮਣੇ ਧਰਨਾ ਲਾਉਣ ਲਈ ਮਜਬੂਰ ਹੋਣਗੇ | ਇਸ ਵਫ਼ਦ ਵਿਚ ਗੁਰਮੀਤ ਕੌਰ ਜਨਰਲ ਗੋਨਿਆਣਾ ਜਨਰਲ ਸਕੱਤਰ ਸਨੈਨਾ ਰਾਣੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਕੂਲਾਂ ਲਈ ਮਨਜ਼ੂਰਸ਼ੁਦਾ ਨਕਸ਼ੇ ਤੋਂ ਉਲਟ ਉਸਾਰੀ ਜਾਂ ਦੁਰਵਰਤੋਂ ਇਕ ਗੰਭੀਰ ਉਲੰਘਣਾ : ਡਿਪਟੀ ਕਮਿਸ਼ਨਰ <br/> ਅਗਲੀ ਖ਼ਬਰ 'ਸੁਖ਼ਨ ਲਾਈਵ' ਦੀ ਪੇਸ਼ਕਾਰੀ ਰੂਹਾਨੀ ਕਲਾਤਮਿਕ ਮਾਹੌਲ ਸਿਰਜੇ ਗਈ-ਸਵਰਨਜੀਤ ਸਵੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।