25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸਕੂਲਾਂ ਲਈ ਮਨਜ਼ੂਰਸ਼ੁਦਾ ਨਕਸ਼ੇ ਤੋਂ ਉਲਟ ਉਸਾਰੀ ਜਾਂ ਦੁਰਵਰਤੋਂ ਇਕ ਗੰਭੀਰ ਉਲੰਘਣਾ : ਡਿਪਟੀ ਕਮਿਸ਼ਨਰ <br/>

ਅਜੀਤ ਡੈਸਕ 04-06-2026
ਪ੍ਰਾਈਵੇਟ ਸਕੂਲਾਂ ਨੂੰ ਵਿਦਿਆਰਥੀ ਸੁਰੱਖਿਆ ਤੇ ਪਾਰਕਿੰਗ ਮਿਆਰਾਂ ਦੀ ਪਾਲਣਾ ਕਰਨ ਦੇ ਨਿਰਦੇਸ਼
ਚੰਡੀਗੜ•, 3 ਜੂਨ (ਸੁਖਵਿੰਦਰ ਸਿੰਘ ਸ਼ਾਨ)- ਡਿਪਟੀ ਕਮਿਸ਼ਨਰ (ਡੀ.ਸੀ.) ਚੰਡੀਗੜ• ਨਿਸ਼ਾਂਤ ਕੁਮਾਰ ਯਾਦਵ ਵਲੋਂ ਸ਼ਹਿਰ ਦੇ ਨਿੱਜੀ (ਪ੍ਰਾਈਵੇਟ) ਸਕੂਲ ਪ੍ਰਬੰਧਕਾਂ ਤੇ ਪ੍ਰਤੀਨਿਧੀਆਂ ਨਾਲ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਵਿਦਿਆਰਥੀਆਂ ਦੀ ਸੁਰੱਖਿਆ, ਸਕੂਲ ਆਵਾਜਾਈ ਪ੍ਰਬੰਧ, ਪਾਰਕਿੰਗ ਸਥਾਨ ਦੀ ਵਰਤੋਂ, ਪ੍ਰਵਾਨਿਤ ਇਮਾਰਤ ਯੋਜਨਾਵਾਂ ਦੀ ਪਾਲਣਾ ਅਤੇ ਸਟਰੈਪਸ (ਵਿਦਿਆਰਥੀਆਂ ਲਈ ਸੁਰੱਖਿਅਤ ਆਵਾਜਾਈ ਨੀਤੀ) ਨੀਤੀ ਨੂੰ ਲਾਗੂ ਕਰਨ ਨਾਲ ਸਬੰਧਤ ਮੁੱਖ ਮੁੱਦਿਆਂ ਦੀ ਸਮੀਖਿਆ ਕੀਤੀ ਗਈ | ਡੀ.ਸੀ ਨਿਸ਼ਾਂਤ ਕੁਮਾਰ ਯਾਦਵ ਨੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਸਕੂਲ ਦੇ ਅੰਦਰ ਵਿਦਿਆਰਥੀਆਂ ਦੇ ਸੁਰੱਖਿਅਤ ਅਤੇ ਵਿਵਸਥਿਤ ਆਉਣ ਜਾਣ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਿਖਲਾਈ ਪ੍ਰਾਪਤ ਮੁਲਾਜ਼ਮਾਂ ਵਲੋਂ ਸਹੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ | ਇਸ ਦੇ ਨਾਲ ਹੀ ਯਾਦਵ ਨੇ ਨਿੱਜੀ ਸਕੂਲ ਪ੍ਰਬੰਧਕਾਂ ਨੂੰ ਚੇਤਾਵਨੀ ਦਿੱਤੀ ਕਿ ਕੋਈ ਵੀ ਅਣਅਧਿਕਾਰਤ ਉਸਾਰੀ, ਮਨਜ਼ੂਰਸ਼ੁਦਾ ਨਕਸ਼ੇ ਤੋਂ ਉਲਟ ਜਾਂ ਨਿਰਧਾਰਿਤ ਨਕਸ਼ੇ ਦੀ ਦੁਰਵਰਤੋਂ ਨੂੰ ਇਕ ਗੰਭੀਰ ਉਲੰਘਣਾ ਮੰਨਿਆ ਜਾਵੇਗਾ ਤੇ ਇਸਦੇ ਨਤੀਜੇ ਵਜੋਂ ਸੰਬੰਧਿਤ ਕਾਨੂੰਨਾਂ ਅਧੀਨ ਕਾਰਵਾਈ ਕੀਤੀ ਜਾਵੇਗੀ | ਸਕੂਲ ਦੁਬਾਰਾ ਖੁੱਲ•ਣ ਤੋਂ ਬਾਅਦ ਨਿਰੀਖਣ ਕੀਤਾ ਜਾਵੇਗਾ ਅਤੇ ਕਿਸੇ ਵੀ ਬੇਨਿਯਮੀਆਂ ਦੇ ਨਤੀਜੇ ਵਜੋਂ ਬਿਨਾਂ ਕਿਸੇ ਨੋਟਿਸ ਦੇ ਸਖ਼ਤ ਸਜ਼ਾਯੋਗ ਕਾਰਵਾਈ ਕੀਤੀ ਜਾਵੇਗੀ | ਡੀ.ਸੀ. ਨੇ ਬਹੁਤ ਸਾਰੇ ਸਕੂਲਾਂ ਵਿਚ ਨਿਰਧਾਰਿਤ ਪਾਰਕਿੰਗ ਸਥਾਨਾਂ ਦੀ ਦੁਰਵਰਤੋਂ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ | ਇਹ ਪਾਇਆ ਗਿਆ ਕਿ ਮਨਜ਼ੂਰਸ਼ੁਦਾ ਇਮਾਰਤ ਯੋਜਨਾਵਾਂ ਵਿਚ ਨਿਰਧਾਰਿਤ ਪਾਰਕਿੰਗ ਸਥਾਨਾਂ ਨੂੰ ਹੋਰ ਉਦੇਸ਼ਾਂ ਲਈ ਵਰਤਿਆ ਜਾ ਰਿਹਾ ਸੀ, ਜਿਵੇਂ ਕਿ ਲਾਅਨ, ਖੇਡ ਦੇ ਮੈਦਾਨ, ਸਵੀਮਿੰਗ ਪੂਲ, ਗਾਰਡ ਰੂਮ ਅਤੇ ਸ਼ੈੱਡ | ਉਨ•ਾਂ ਸਕੂਲ ਪ੍ਰਬੰਧਕਾਂ ਨੂੰ ਸਪਸ਼ਟ ਤੌਰ 'ਤੇ ਹਦਾਇਤ ਕੀਤੀ ਕਿ ਉਹ ਮਨਜ਼ੂਰਸ਼ੁਦਾ ਪਾਰਕਿੰਗ ਥਾਵਾਂ ਦੀ ਵਰਤੋਂ ਸਿਰਫ਼ ਸਕੂਲ ਬੱਸਾਂ ਅਤੇ ਵਾਹਨਾਂ ਦੀ ਪਾਰਕਿੰਗ ਲਈ ਕਰਨ, ਨਾ ਕਿ ਕਿਸੇ ਹੋਰ ਉਦੇਸ਼ ਲਈ |

ਪਿਛਲੀ ਖ਼ਬਰ ਸਟਾਰਟਅੱਪ ਇੰਡੀਆ ਤੇ ਡਿਜੀਟਲ ਇੰਡੀਆ ਵਰਗੀਆਂ ਸਕੀਮਾਂ ਨੌਜਵਾਨਾਂ ਨੂੰ ਬਣਾ ਰਹੀਆਂ ਨੇ ਆਤਮ-ਨਿਰਭਰ : ਰਾਜਪਾਲ ਪੰਜਾਬ <... ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਵਿਭਾਗ ਦੇ ਡਾਇਰੈਕਟਰ ਨਾਲ ਮੰਗਾਂ ਬਾਰੇ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।