ਐੱਸ. ਏ. ਐੱਸ. ਨਗਰ, 3 ਜੂਨ (ਪ੍ਰੋ. ਅਵਤਾਰ ਸਿੰਘ)- ਨੌਜਵਾਨਾਂ ਨੂੰ ਨੌਕਰੀਆਂ ਦੀ ਭਾਲ ਕਰਨ ਦੀ ਬਜਾਏ ਦੂਜਿਆਂ ਨੂੰ ਰੁਜ਼ਗਾਰ ਦੇਣ ਵਾਲੇ ਬਣਨਾ ਚਾਹੀਦਾ ਹੈ | ਇਨ੍ਹਾਂ ਪ੍ਰੇਰਨਾਦਾਇਕ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ 'ਸੀ. ਯੂ. ਸਕਾਲਰਜ਼ ਸਮਿੱਟ-2026' ਦੇ ਤੀਜੇ ਐਡੀਸ਼ਨ ਦਾ ਉਦਘਾਟਨ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਤਮ-ਨਿਰਭਰ ਅਤੇ ਸਮਰੱਥ ਬਣਾਉਣ ਲਈ ਦੇਸ਼ 'ਚ ਸਟਾਰਟਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਸਕਿੱਲ ਇੰਡੀਆ, ਡਿਜ਼ੀਟਲ ਇੰਡੀਆ, ਪੀ. ਐਮ. ਈ-ਵਿੱਦਿਆ, ਸਵੈਮ, ਨੈਸ਼ਨਲ ਡਿਜ਼ੀਟਲ ਲਾਇਬ੍ਰੇਰੀ, ਅਟਲ ਇਨੋਵੇਸ਼ਨ ਮਿਸ਼ਨ ਅਤੇ ਪੀ. ਐਮ. ਵਿੱਦਿਆ ਲਕਸ਼ਮੀ ਵਰਗੀਆਂ ਅਨੇਕਾਂ ਸਰਕਾਰੀ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਆਪਣੇ ਪੈਰਾਂ 'ਤੇ ਖੜ੍ਹੀ ਹੋ ਸਕੇ | ਉਦਘਾਟਨੀ ਸਮਾਰੋਹ ਮੌਕੇ ਵਿਗਿਆਨੀ ਪ੍ਰੋ. (ਡਾ.) ਵਾਈ. ਵੀ. ਐਨ. ਕਿ੍ਸ਼ਨਾਮੂਰਤੀ (ਸਾਬਕਾ ਡਾਇਰੈਕਟਰ ਆਈ. ਆਈ. ਆਰ. ਐਸ./ਐਨ. ਆਰ. ਐਸ. ਸੀ./ਐਨ. ਏ. ਆਰ. ਐਲ. ਤੇ ਆਈ. ਆਈ. ਐਸ. ਟੀ.), ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ, ਬਾਲੀਵੁੱਡ ਅਦਾਕਾਰ ਤੇ ਕਾਮੇਡੀਅਨ ਕੀਕੂ ਸ਼ਾਰਦਾ, ਇੰਡੋ-ਕੈਨੇਡੀਅਨ ਅਦਾਕਾਰ ਤੇ ਪ੍ਰੋਡਿਊਸਰ ਰਜਤ ਬੇਦੀ, ਟਾਟਾ ਕੰਸਲਟੈਂਸੀ ਸਰਵਿਸਿਜ਼ ਲਿ. ਦੇ ਹੈੱਡ ਆਪ੍ਰੇਸ਼ਨਜ਼ ਮੈਨੇਜਮੈਂਟ ਤੇ ਸੀ. ਐਸ. ਆਰ. ਸੁਸ਼ੀਲ ਖੋਸਲਾ, ਗ੍ਰਾਂਟ ਥੋਰਨਟਨ ਭਾਰਤ ਐਲ. ਐਲ. ਪੀ. ਦੇ ਚੀਫ਼ ਲਰਨਿੰਗ ਅਫ਼ਸਰ ਅੰਕਿਤ ਝਾਂਬ, ਫਰੈਕਟਲ ਦੇ ਏ. ਪੀ. ਏ. ਸੀ. ਤੇ ਜੀ. ਸੀ. ਸੀ. ਉਤਪਾਦ, ਗ੍ਰੋਥ ਤੇ ਸਟ੍ਰੈਟੇਜੀ ਰਿਸ਼ੀ ਸੇਠ, ਫਿਲਿਪਸ ਇੰਡੀਆ ਦੇ ਸੀ. ਐਫ. ਓ. ਦੇਵ ਤਿ੍ਪਾਠੀ, ਅਮਰੀਕਨ ਐਕਸਪ੍ਰੈਸ ਇੰਡੀਆ ਪ੍ਰਾ. ਲਿ. ਦੇ ਟੈਲੇਂਟ ਐਕਵਾਜ਼ੀਸ਼ਨ ਡਾਇਰੈਕਟਰ ਡਾ. ਸਚਿਨ ਗੁਲਾਟੀ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਅਤੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰ.ਐਸ. ਬਾਵਾ ਸਮੇਤ ਉਦਯੋਗਿਕ ਅਤੇ ਅਕਾਦਮਿਕ ਜਗਤ ਦੀਆਂ ਕਈ ਹੋਰ ਉੱਘੀਆਂ ਸ਼ਖ਼ਸੀਅਤਾਂ ਵੀ ਹਾਜ਼ਰ ਸਨ | 'ਸੀ.ਯੂ. ਸਕਾਲਰਜ਼ ਸਮਿੱਟ-2026' ਦੀ ਸ਼ੁਰੂਆਤ ਯੂਨੀਵਰਸਿਟੀ ਦੇ ਐਡਮਿਸ਼ਨ-ਕਮ-ਸਕਾਲਰਸ਼ਿਪ ਐਂਟਰੈਂਸ ਟੈਸਟ 'ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ' ਦੇ ਟਾਪਰਾਂ ਨੂੰ ਸਨਮਾਨਿਤ ਕਰਨ ਦੇ ਨਾਲ ਹੋਈ | ਇਸ ਸਮਿੱਟ 'ਚ ਦੇਸ਼-ਵਿਦੇਸ਼ ਦੀਆਂ ਨਾਮੀ ਕੰਪਨੀਆਂ ਦੇ ਸੀ. ਈ. ਓ., ਪ੍ਰੈਜ਼ੀਡੈਂਟ/ਵਾਈਸ ਪ੍ਰੈਜ਼ੀਡੈਂਟ, ਉਦਯੋਗ ਜਗਤ ਦੇ ਲੀਡਰ ਤੇ ਪ੍ਰਸਿੱਧ ਬਾਲੀਵੁੱਡ ਕਲਾਕਾਰਾਂ ਨੇ ਹਿੱਸਾ ਲਿਆ | ਇਨ੍ਹਾਂ ਦਿੱਗਜ ਹਸਤੀਆਂ ਨੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਤਾਂ ਜੋ ਤੇਜ਼ੀ ਨਾਲ ਬਦਲ ਰਹੀ ਇੰਡਸਟਰੀ ਦੇ ਮੁਤਾਬਿਕ ਵਿਦਿਆਰਥੀ ਆਪਣੇ ਆਪ ਨੂੰ ਢਾਲ ਸਕਣ | ਇਸ ਸਮਿੱਟ 'ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਬਿਹਾਰ, ਰਾਜਸਥਾਨ, ਜੰਮੂ-ਕਸ਼ਮੀਰ, ਉੱਤਰਾਖੰਡ, ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਮਹਾਰਾਸ਼ਟਰ, ਓੜੀਸਾ, ਕੇਰਲਾ ਤੇ ਆਂਧਰਾ ਪ੍ਰਦੇਸ਼ ਸਮੇਤ ਦੇਸ਼ ਦੇ 22 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੇ ਗਏ ਵੱਖ-ਵੱਖ ਸਟਰੀਮਾਂ ਦੇ ਲਗਭਗ 3 ਹਾਜ਼ਰ ਵਿਦਿਆਰਥੀ ਸ਼ਾਮਿਲ ਹੋਏ | ਸਮਿਟ ਦੌਰਾਨ ਜਿਥੇ ਪ੍ਰਸਿੱਧ ਕਾਮੇਡੀਅਨ ਤੇ ਅਦਾਕਾਰ ਕੀਕੂ ਸ਼ਾਰਦਾ, ਹਿਤਾਚੀ ਸਿਸਟਮਜ਼ ਇੰਡੀਆ ਦੇ ਸੀਨੀਅਰ ਉਪ ਪ੍ਰਧਾਨ ਤੇ ਗਲੋਬਲ ਹੈੱਡ ਮਨਦੀਪ ਸਿੰਘ, ਕੈਲਟਨ ਟੈੱਕ ਸਾਲਿਊਸ਼ਨਜ਼ ਲਿ. ਦੇ ਉਪ ਪ੍ਰਧਾਨ (ਟੈਕਨਾਲੋਜੀ) ਸੁਸ਼ੀਲ ਕੁਮਾਰ ਤਿ੍ਪਾਠੀ ਤੇ ਐਨ. ਐਸ. ਆਈ. ਐਲ./ਇਸਰੋ ਦੇ ਜਨਰਲ ਮੈਨੇਜਰ (ਸੈਟੇਲਾਈਟ) ਡਾ. ਐਸ. ਮੰਗੇਸ਼ ਵਰਗੀਆਂ ਪ੍ਰਸਿੱਧ ਹਸਤੀਆਂ ਨਾਲ ਬੇਹੱਦ ਦਿਲਚਸਪ ਤੇ ਸਿੱਖਿਆਦਾਇਕ ਇੰਟਰਐਕਟਿਵ ਸੈਸ਼ਨ ਕਰਵਾਏ ਗਏ, ਉਥੇ ਹੀ ਮੁੱਖ ਮਹਿਮਾਨ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦਿਆਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੂੰ ਸਿੱਖਿਆ ਤੇ ਖੋਜ ਦੇ ਖੇਤਰ 'ਚ ਸਿਰਫ਼ ਪੱਛਮੀ ਦੇਸ਼ਾਂ 'ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ, ਸਗੋਂ ਆਪਣੇ ਦੇਸ਼ ਦੀ ਅਮੀਰ ਤੇ ਡੂੰਘੀਆਂ ਜੜ੍ਹਾਂ ਵਾਲੀ ਗਿਆਨ ਦੀ ਵਿਰਾਸਤ ਨਾਲ ਦੁਬਾਰਾ ਜੁੜਨਾ ਚਾਹੀਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਤੁਸੀਂ ਕੋਈ ਆਮ ਵਿਦਿਆਰਥੀ ਨਹੀਂ, ਸਗੋਂ ਤੁਸੀਂ ਮਹਾਨ ਆਰੀਆ ਭੱਟ, ਚਰਕ, ਸੁਸ਼ਰੁਤ, ਪਾਣਿਨੀ ਤੇ ਚਾਣਕਿਆ ਵਰਗੇ ਯੁੱਗ ਪੁਰਸ਼ਾਂ ਦੀ ਬੌਧਿਕ ਅਤੇ ਵਿਗਿਆਨਕ ਵਿਰਾਸਤ ਦੇ ਸਿੱਧੇ ਵਾਰਸ ਹੋ | ਉਨ੍ਹਾਂ ਕਿਹਾ ਕਿ ਤੁਹਾਡੇ ਅੰਦਰ ਵੀ ਉਹੀ ਚਮਕ, ਖੋਜ ਦੀ ਕੁਸ਼ਲਤਾ ਅਤੇ ਜਗਿਆਸਾ ਦੀ ਭਾਵਨਾ ਛੁਪੀ ਹੋਈ ਹੈ, ਜੋ ਕਿ 21ਵੀਂ ਸਦੀ 'ਚ ਭਾਰਤ ਨੂੰ ਇਕ ਵਾਰ ਫ਼ਿਰ 'ਵਿਸ਼ਵ ਗੁਰੂ' ਵਜੋਂ ਗਲੋਬਲ ਲੀਡਰਸ਼ਿਪ ਦੇ ਸਿਖ਼ਰ ਤੱਕ ਲੈ ਕੇ ਜਾਵੇਗੀ | ਚੰਡੀਗੜ੍ਹ ਯੂਨੀਵਰਸਿਟੀ ਦੀਆਂ ਸਕਾਲਰਸ਼ਿਪ ਸਕੀਮਾਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਪੰਜਾਬ ਨੇ ਕਿਹਾ ਕਿ ਇਸ ਸਾਲ ਯੂਨੀਵਰਸਿਟੀ ਵਲੋਂ ਕੁੱਲ 7 ਹਾਜ਼ਰ ਹੋਣਹਾਰ ਵਿਦਿਆਰਥੀਆਂ ਨੂੰ ਲਗਭਗ 200 ਕਰੋੜ ਰੁ. ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ, ਜਿਨ੍ਹਾਂ 'ਚ 2,800 ਸਾਡੀਆਂ ਧੀਆਂ ਹਨ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹੁਣ ਤੱਕ ਸੀ. ਯੂ.-ਸੀ. ਈ. ਟੀ. ਸਕਾਲਰਸ਼ਿਪ ਸਕੀਮ ਤਹਿਤ ਲਗਭਗ 50 ਹਜ਼ਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇ ਚੁੱਕੀ ਹੈ | ਇਸੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਹਮੇਸ਼ਾ ਹੋਣਹਾਰ ਤੇ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਦੇ ਰਾਹ 'ਚ ਆਉਣ ਵਾਲੀਆਂ ਵਿੱਤੀ ਰੁਕਾਵਟਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ | ਇਸ ਸਮਿੱਟ ਦਾ ਖਾਸ ਆਕਰਸ਼ਣ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਸ਼ਾਲ ਕੈਂਪਸ ਦਾ ਗਾਈਡ ਟੂਰ (ਸਰਵੇਖਣ) ਰਿਹਾ | ਇਸ ਦੌਰਾਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀਆਂ ਆਧੁਨਿਕ ਤੇ ਹਾਈ-ਟੈੱਕ ਲੈਬੋਰਟਰੀਆਂ, ਵਿਸ਼ਵ ਪੱਧਰੀ ਸਹੂਲਤਾਂ ਤੇ ਬਿਹਤਰੀਨ ਸਿੱਖਿਆ ਕੇਂਦਰਾਂ ਨੂੰ ਨੇੜਿਓਾ ਦੇਖਣ ਤੇ ਸਮਝਣ ਦਾ ਮੌਕਾ ਮਿਲਿਆ |