29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਨੇ ਦਾਖ਼ਲਿਆਂ ਸੰਬੰਧੀ ਐਨ.ਈ.ਪੀ ਨਿਯਮਾਂ ਨੂੰ ਲਾਗੂ ਕਰਨ ਬਾਰੇ ਲਈ ਮੀਟਿੰਗ

ਪੰਜਾਬ ਯੂਨੀਵਰਸਿਟੀ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਪ ਕੁਲਪਤੀ ਪ੍ਰੋ.ਰੇਨੂੰ ਵਿਗ | ਤਸਵੀਰ : ਗੁਰਿੰਦਰ ਸਿੰਘ <br/> 05-06-2026
ਚੰਡੀਗੜ•, 4 ਜੂਨ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਅੱਜ ਪੀ.ਯੂ ਸੈਨੇਟ ਹਾਲ ਵਿਖੇ ਸਾਰੇ ਅਧਿਆਪਨ ਵਿਭਾਗਾਂ, ਕੇਂਦਰਾਂ ਅਤੇ ਸੰਸਥਾਵਾਂ ਦੇ ਚੇਅਰਪਰਸਨਾਂ, ਡਾਇਰੈਕਟਰਾਂ ਅਤੇ ਕੋਆਰਡੀਨੇਟਰਾਂ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ | ਜਿਸ ਵਿਚ ਦਾਖ਼ਲਿਆਂ ਦੇ ਸਬੰਧ ਵਿਚ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ) ਦੇ ਲਾਗੂ ਕਰਨ ਬਾਰੇ ਸਮੀਖਿਆ ਕੀਤੀ | ਮੀਟਿੰਗ ਵਿਚ ਪੀ.ਯੂ ਵਿਭਾਗਾਂ, ਕੇਂਦਰਾਂ ਅਤੇ ਸੰਸਥਾਵਾਂ ਦੇ ਬੋਰਡ ਆਫ ਕੰਟਰੋਲ (ਬੀ.ਓ.ਸੀ) ਨੂੰ ਐਨ.ਈ.ਪੀ ਢਾਂਚੇ ਦੇ ਤਹਿਤ ਮਾਸਟਰ ਪ੍ਰੋਗਰਾਮਾਂ ਲਈ ਦਾਖਲਾ ਯੋਗਤਾ ਮਾਪਦੰਡਾਂ ਬਾਰੇ ਫੈਸਲੇ ਲੈਣ ਲਈ ਅਧਿਕਾਰਤ ਕੀਤਾ ਗਿਆ | ਇਹ ਕਦਮ ਐਨ.ਈ.ਪੀ 2020 ਅਤੇ ਯੂ.ਜੀ.ਸੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਚੁੱਕਿਆ ਗਿਆ | ਜਿਸ ਵਿਚ ਪਾਠਕ੍ਰਮ ਅਤੇ ਕ੍ਰੈਡਿਟ ਢਾਂਚੇ ਦੇ ਤਹਿਤ ਦਾਖਲਾ ਅਤੇ ਪਾਠਕ੍ਰਮ ਢਾਂਚਾ ਤਿਆਰ ਕਰਨ ਲਈ ਉੱਚ ਵਿੱਦਿਅਕ ਸੰਸਥਾਵਾਂ ਨੂੰ ਲਚਕਤਾ ਪ੍ਰਦਾਨ ਕੀਤੀ ਗਈ ਹੈ |
ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਵਿਗ ਨੇ ਸਾਰੇ ਵਿਭਾਗਾਂ ਨੂੰ ਇਸ ਹਫ਼ਤੇ ਦੇ ਅੰਦਰ ਡੀਨ ਯੂਨੀਵਰਸਿਟੀ ਇੰਸਟੱ੍ਰਕਸ਼ਨ (ਡੀ.ਯੂ.ਆਈ) ਦੇ ਦਫ਼ਤਰ ਵਿਚ ਲੋੜੀਂਦੇ ਵੇਰਵਿਆਂ ਨੂੰ ਅੰਤਿਮ ਰੂਪ ਦੇ ਕੇ ਜਮ•ਾਂ ਕਰਵਾਉਣ ਲਈ ਕਿਹਾ | ਡੀਨ ਯੂਨੀਵਰਸਿਟੀ ਇੰਸਟੱ੍ਰਕਸ਼ਨ ਪ੍ਰੋ. ਮੀਨਾਕਸ਼ੀ ਗੋਇਲ ਅਤੇ ਐਫ.ਡੀ.ਓ ਸੀਏ ਵਿਕਰਮ ਨਈਅਰ ਨੇ ਵੀ ਮੀਟਿੰਗ ਦੌਰਾਨ ਵੱਖ-ਵੱਖ ਅਕਾਦਮਿਕ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ | ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਸਥਿਤ ਅਧਿਆਪਨ ਵਿਭਾਗਾਂ, ਕੇਂਦਰਾਂ ਅਤੇ ਸੰਸਥਾਵਾਂ ਦੇ ਕਈ ਚੇਅਰਪਰਸਨਾਂ, ਡਾਇਰੈਕਟਰਾਂ ਅਤੇ ਕੋਆਰਡੀਨੇਟਰਾਂ ਨੇ ਵੀ ਮੀਟਿੰਗ ਵਿਚ ਆਪਣੇ ਵਿਚਾਰ ਸਾਂਝੇ ਕੀਤੇ |
ਪਿਛਲੀ ਖ਼ਬਰ ਨਿੱਜੀ ਵਾਹਨਾਂ ਦੀ ਵਰਤੋਂ ਘਟਾਉਣ ਲਈ ਹਰ ਪਿੰਡ ਅਤੇ ਸ਼ਹਿਰ ਨੂੰ ਬੱਸ ਸੇਵਾ ਨਾਲ ਜੋੜਿਆ ਜਾਵੇ-ਮੁੱਖ ਮੰਤਰੀ <br/> ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸ਼ਾਈਨ ਵੀਜ਼ਾ ਕੰਸਲਟੈਂਸੀ ਫਰਮ ਦਾ ਲਾਇਸੰਸ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।