08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਰਾਜਪਾਲ ਨੇ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੀ ਸੈਕਟਰ 16 ਰਿਹਾਇਸ਼ੀ ਡਾਇਰੈਕਟਰੀ ਜਾਰੀ ਕੀਤੀ <br/>

ਅਜੀਤ ਡੈਸਕ 06-06-2026
ਚੰਡੀਗੜ੍ਹ, 5 ਜੂਨ (ਅ.ਬ.)- ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸੈਕਟਰ 16 ਚੰਡੀਗੜ੍ਹ ਦੀ ਰਿਹਾਇਸ਼ੀ ਅਤੇ ਵਪਾਰਕ ਡਾਇਰੈਕਟਰੀ ਜਾਰੀ ਕੀਤੀ, ਜੋ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੁਆਰਾ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਸੀ.ਐੱਸ.ਆਰ. ਪਹਿਲਕਦਮੀ ਦੇ ਤਹਿਤ ਤਿਆਰ ਕੀਤੀ ਗਈ ਸੀ | ਲੋਕ ਭਵਨ ਚੰਡੀਗੜ੍ਹ ਵਿਖੇ ਕਰਵਾਏ ਇੱਕ ਸਮਾਗਮ 'ਚ ਡਾ. ਅੰਸ਼ੂ ਕਟਾਰੀਆ ਚੇਅਰਮੈਨ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਤੇ ਪ੍ਰਧਾਨ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੂਕਾ) ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ | ਸੰਬੋਧਨ ਕਰਦੇ ਹੋਏ ਰਾਜਪਾਲ ਨੇ ਡਾ. ਅੰਸ਼ੂ ਕਟਾਰੀਆ ਤੇ ਸੈਕਟਰ 16 ਦੇ ਨਿਵਾਸੀਆਂ ਨੂੰ ਇਸ ਵਿਲੱਖਣ ਪਹਿਲਕਦਮੀ ਲਈ ਵਧਾਈ ਦਿੱਤੀ | ਉਨ੍ਹਾਂ ਡਾਇਰੈਕਟਰੀ ਨੂੰ ਭਾਈਚਾਰਕ ਸੇਵਾ ਤੇ ਸਮਾਜਿਕ ਜ਼ਿੰਮੇਵਾਰੀ ਦੀ ਇੱਕ ਸ਼ਾਨਦਾਰ ਉਦਾਹਰਨ ਦੱਸਿਆ | ਇਸ ਮੌਕੇ ਬੋਲਦਿਆਂ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਇਹ ਡਾਇਰੈਕਟਰੀ ਭਾਈਚਾਰਕ ਆਪਸੀ ਤਾਲਮੇਲ ਵਧਾਉਣ, ਆਂਢ-ਗੁਆਂਢ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਸਨੀਕਾਂ ਤੇ ਵਪਾਰਕ ਅਦਾਰਿਆਂ ਵਿਚ ਸੰਚਾਰ ਲਈ ਇੱਕ ਭਰੋਸੇਯੋਗ ਪਲੇਟਫ਼ਾਰਮ ਬਣਾਉਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ | ਇਸ ਮੌਕੇ ਸ. ਮਨਜੀਤ ਸਿੰਘ ਚੇਅਰਮੈਨ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼, ਡਾ. ਪਰਵੀਨ ਕਟਾਰੀਆ, ਸ਼੍ਰੀਮਤੀ ਪ੍ਰੀਤੀ ਵਿੱਜ, ਅਮਨ ਕਾਂਸਲ, ਮਾਨਵ ਸਿੰਗਲਾ, ਪ੍ਰੋ: ਰੁਪਿੰਦਰ ਤਿਵਾੜੀ, ਡਾ: ਅਵਿਨਾਸ਼ ਮਹਿਤਾ, ਡਾ: ਅਸ਼ਵਨੀ ਬਿਆਨਾ, ਡਾ: ਸਹਿਗਲ, ਸ਼੍ਰੀਮਤੀ ਪੁਨਿਕਾ ਮਹਾਜਨ, ਡਾ: ਗਰਿਮਾ ਠਾਕੁਰ, ਸ਼੍ਰੀ ਮਨੂੰ ਕਟਾਰੀਆ, ਸਿਮਰਨ ਕੌਰ, ਸ਼ਿੰਗਾਰਾ ਸਿੰਘ, ਨੈਨਪ੍ਰੀਤ ਕੌਰ, ਸ਼੍ਰੀਮਤੀ ਰਸ਼ਮੀ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਟਰੱਕ ਅਤੇ ਟਿੱਪਰ ਦੀ ਟੱਕਰ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਖਰੜ ਤਹਿਸੀਲ ਦੀਆਂ ਰਜਿਸਟਰੀਆਂ ਦਾ ਕੰਮ ਪੁਰਾਣੀ ਇਮਾਰਤ 'ਚ ਮੁੜ ਸ਼ੁਰੂ ਕੀਤਾ ਜਾਵੇ-ਕਿਸਾਨ ਯੂਨੀਅਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।