25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਭਗਤ ਪੂਰਨ ਸਿੰਘ ਦਾ 122ਵਾਂ ਜਨਮਦਿਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਭਗਤ ਪੂਰਨ ਸਿੰਘ ਦੇ ਜਨਮਦਿਨ ਮੌਕੇ ਜੁੜੀਆਂ ਸ਼ਖਸੀਅਤਾਂ 'ਚ ਹਾਜ਼ਰ ਰਾਜਬੀਰ ਸਿੰਘ (ਅੰਮਿ੍ਤਸਰ), ਪਰਮਜੀਤ ਪਸਰੀਚਾ, ਬਾਬੂ ਰਾਮ ਦਿਵਾਨਾ, ਬੀ.ਆਰ. ਰੰਗਾੜਾ, ਡਾ. ਅਮਨਦੀਪ ਸਿੰਘ ਗਰੋਵਰ ਅਤੇ ਹੋਰ | ਤਸਵੀਰ : ਗੁਰਿੰਦਰ ਸਿੰਘ <br/> 08-06-2026
ਚੰਡੀਗੜ੍ਹ, 7 ਜੂਨ (ਅਜਾਇਬ ਸਿੰਘ ਔਜਲਾ) - ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਨੇ ਪਲਸੋਰਾ ਬ੍ਰਾਂਚ ਸੈਕਟਰ 55 ਚੰਡੀਗੜ੍ਹ ਵਲੋਂ ਪਦਮਸ੍ਰੀ ਭਗਤ ਪੂਰਨ ਸਿੰਘ ਜੋ ਕਿ ਇਕ ਮਹਾਨ ਸਮਾਜ ਸੇਵਕ ਤੇ ਪਿੰਗਲਵਾੜਾ ਦੇ ਸੰਸਥਾਪਕ ਸਨ, ਦਾ ਜਨਮਦਿਨ ਸ਼ਰਧਾ, ਸੇਵਾ ਦੀ ਭਾਵਨਾ ਤੇ ਧਾਰਮਿਕ ਮਾਹੌਲ ਵਿਚ ਮਨਾਇਆ | ਇਹ ਸਮਾਗਮ ਪਰਮਜੀਤ ਪਸਰੀਚਾ, ਸਾਕਸ਼ੀ (ਮੈਡੀਕਲ ਸੋਸ਼ਲ ਵਰਕਰ) ਤੇ ਪੂਰੇ ਪਿੰਗਲਵਾੜਾ ਪਰਿਵਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖ਼ਸੀਅਤਾਂ ਵਿਚ ਹਰਪ੍ਰੀਤ ਘੁੰਮਣ, ਹਰਜੀਤ ਸਿੰਘ ਅਰੋੜਾ, ਰਾਜਬੀਰ ਸਿੰਘ (ਅੰਮਿ੍ਤਸਰ), ਤਿਲਕ ਰਾਜ, ਜਿਤੇਂਦਰ ਸਿੰਘ ਔਲਖ, ਡਾ. ਦਵਿੰਦਰ ਕੌਰ ਤੋਂ ਇਲਾਵਾ ਸਮਾਗਮ ਵਿਚ ਸੈਸ਼ਨ ਜੱਜ ਬਲਬੀਰ ਸਿੰਘ, ਖੁਸ਼ਧਾਲੀਵਾਲ, ਕੁਲਬੀਰ ਕੌਰ ਧਾਮੀ, ਡਾ. ਅਮਨਦੀਪ ਸਿੰਘ ਗਰੋਵਰ, ਡਾ.ਅੰਜੂ ਗਰੋਵਰ, ਜਸਵਿੰਦਰ ਸਿੰਘ ਪਸਰੀਚਾ, ਲਵਦੀਪ ਕੌਰ, ਕਮਲਪ੍ਰੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਵਿਚ ਸਾਹਿਤਕਾਰਾਂ, ਕਵੀਆਂ ਤੇ ਲੇਖਕਾਂ ਵਿਚ ਭਗਤ ਰਾਮ ਰੰਗਾੜਾ, ਪਿ੍ੰਸੀਪਲ ਡਾ. ਜਸਜੀਤ ਕੌਰ, ਅਮਰ ਵਿਰਦੀ, ਬਾਬੂ ਰਾਮ ਦੀਵਾਨਾ, ਧਿਆਨ ਸਿੰਘ ਕਾਹਲੋਂ, ਮੇਜਰ ਮਾਂਗਟ, ਬਲਬੀਰ ਸਾਗੀ ਦੇ ਨਾਲ ਨਾਲ ਤੇਜਾ ਸਿੰਘ ਥੂਹਾ, ਜਸਵਿੰਦਰ ਸਿੰਘ, ਅਮਰਜੀਤ ਕੌਰ, ਸੰਚਿਤ ਕੁਮਾਰ ਤੇ ਹਰੀਸ਼ ਗੁਲਾਟੀ ਨੇ ਵੀ ਸ਼ਮੂਲੀਅਤ ਕੀਤੀ | ਸਮਾਰੋਹ ਦੀ ਸ਼ੁਰੂਆਤ ਸਹਿਜ ਪਾਠ ਨਾਲ ਹੋਈ | ਉਪਰੰਤ ਇਕ ਧਾਰਮਿਕ ਸਮੂਹ ਵਲੋਂ ਕੀਰਤਨ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ | ਪਿੰਗਲਵਾੜੇ ਦੇ ਬੱਚਿਆਂ ਵਲੋਂ ਗੁਰਬਾਣੀ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਖੂਬ ਪ੍ਰਭਾਵਿਤ ਕੀਤਾ | ਇਸ ਮੌਕੇ ਪਰਮਜੀਤ ਪਸਰੀਚਾ, ਸ਼ਾਖਸੀ ਨੇ ਕਿਹਾ ਕਿ ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਨੇ ਪਲਸੋਰਾ ਬ੍ਰਾਂਚ ਸੈਕਟਰ 55 ਵਿਖੇ ਭਗਤ ਪੂਰਨ ਸਿੰਘ ਦੇ ਜੀਵਨ, ਮਨੁੱਖਤਾ ਦੀ ਸੇਵਾ ਵਿਚ ਉਨ੍ਹਾਂ ਦੇ ਅਣਮੁੱਲੇ ਯੋਗਦਾਨ ਅਤੇ ਉਨ੍ਹਾਂ ਦੁਆਰਾ ਸਥਾਪਿਤ ਸੇਵਾ ਦੀ ਪਰੰਪਰਾ ਨੂੰ ਯਾਦ ਕੀਤਾ ਗਿਆ ਤੇ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਕਰਨ ਦਾ ਸੰਦੇਸ਼ ਦਿੱਤਾ | ਇਸੇ ਦੌਰਾਨ ਉਨ੍ਹਾਂ ਨੇ ਪਦਮ ਭੂਸ਼ਣ ਡਾ. ਇੰਦਰਜੀਤ ਕੌਰ ਵਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |
ਪਿਛਲੀ ਖ਼ਬਰ ਪੰਜਾਬ ਮੰਡੀ ਬੋਰਡ ਵਲੋਂ 'ਆਲ ਇੰਡੀਆ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਟੀ-20 ਕਿ੍ਕਟ ਟੂਰਨਾਮੈਂਟ' ਦਾ ਆਗਾਜ਼ ਅਗਲੀ ਖ਼ਬਰ ਕਾਂਗਰਸੀ ਵਰਕਰਾਂ ਵਲੋਂ ਸਾਬਕਾ ਮੰਤਰੀ ਕੰਗ ਦੀ ਅਗਵਾਈ ਹੇਠ ਤੇਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।