25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕਾਂਗਰਸੀ ਵਰਕਰਾਂ ਵਲੋਂ ਸਾਬਕਾ ਮੰਤਰੀ ਕੰਗ ਦੀ ਅਗਵਾਈ ਹੇਠ ਤੇਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 08-06-2026
ਮੁੱਲਾਂਪੁਰ ਗਰੀਬਦਾਸ, 7 ਜੂਨ (ਦਿਲਬਰ ਸਿੰਘ ਖੈਰਪੁਰ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ ਨੇ ਢਕੋਰਾਂ ਕਲਾਂ ਵਿਖੇ ਹਲਕੇ ਦੇ ਕਾਂਗਰਸੀ ਵਰਕਰਾਂ ਤੇ ਪਤਵੰਤਿਆਂ ਨਾਲ ਹੰਗਾਮੀ ਮੀਟਿੰਗ ਕੀਤੀ | ਇਸੇ ਦੌਰਾਨ ਡੀਜ਼ਲ, ਪੈਟਰੋਲ, ਗੈਸ ਆਦਿ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੇ ਨਾਅਰੇਬਾਜ਼ੀ ਵੀ ਕੀਤੀ | ਮੀਟਿੰਗ ਦੌਰਾਨ ਇਲਾਕੇ ਦੇ ਵਸਨੀਕਾਂ ਨੇ ਕਿਹਾ ਕਿ ਨਵੀਆਂ ਪੰਚਾਇਤਾਂ ਅਜੇ ਤੱਕ ਗ੍ਰਾਂਟਾਂ ਤੋਂ ਵਾਂਝੀਆਂ ਹਨ, ਪਿੰਡਾਂ ਦੇ ਸਾਰੇ ਵਿਕਾਸ ਕੰਮਾਂ ਨੂੰ ਬਰੇਕਾਂ ਲੱਗੀਆਂ ਹੋਈਆਂ ਹਨ, ਲਗਾਤਾਰ ਬਿਜ਼ਲੀ ਦੇ ਕੱਟ ਲੱਗ ਰਹੇ ਹਨ, ਜਿਸ ਤੋਂ ਜਨਤਾ ਪ੍ਰੇਸ਼ਾਨ ਹੈ | ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਡੀਜ਼ਲ, ਪੈਟਰੋਲ, ਗੈਸ ਆਦਿ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਨੂੰ ਝੰਬ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮੌਕਾਪ੍ਰਸਤ ਸਰਕਾਰ, ਜੋ ਹੁਣ ਬੀਬੀਆਂ ਨੂੰ ਪੌਣੇ ਪੰਜ ਸਾਲ ਬਾਅਦ ਮਾਣ ਭੱਤਾ ਦੇਣ ਜਾ ਰਹੀ ਹੈ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਲੁਭਾਉਣ ਲਈ ਚਾਲ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦਾ ਖਜ਼ਾਨਾ ਖਾਲੀ ਹੈ, ਇਹ ਸਰਕਾਰ ਬੇਮਿਸਾਲ ਕਰਜ਼ਈ ਹੈ ਤੇ ਅੱਜ ਵੀ ਸ਼ਰੇਆਮ ਨਾਜ਼ਾਇਜ਼ ਮਾਈਨਿੰਗ ਚੱਲ ਰਹੀ ਹੈ, ਚਿੱਟਾ ਵਿਕ ਰਿਹਾ ਹੈ, ਸੂਬੇ 'ਚ ਰੋਜ਼ ਕਤਲੋ-ਗਾਰਤ ਹੋ ਰਹੀ ਹੈ | ਲੋਕ ਸੂਬੇ ਵਿਚ ਬਦਲ ਚਾਹੁੰਦੇ ਹਨ ਤੇ ਸਰਕਾਰ 2027 'ਚ ਕਾਂਗਰਸ ਦੀ ਹੀ ਬਣਨੀ ਹੈ | ਇਸ ਮੌਕੇ ਪ੍ਰਧਾਨ ਰਾਣਾ ਗਿਆਨ ਸਿੰਘ ਘੰਡੋਲੀ, ਚੇਅਰਮੈਨ ਕਿਰਪਾਲ ਸਿੰਘ, ਕਾਮਰੇਡ ਅਜੀਤ ਸਿੰਘ, ਜਰਨੈਲ ਸਿੰਘ ਮਾਵੀ, ਨਰਿੰਦਰ ਸਿੰਘ ਢਕੋਰਾ, ਰਵਿੰਦਰ ਰਾਣਾ ਮਾਜਰੀ, ਡਾ. ਪਰਵਿੰਦਰ ਨਗਲੀਆਂ, ਡਾ. ਅਮਰਜੀਤ ਕਰਤਾਰਪੁਰ, ਕੁਲਵਿੰਦਰ ਕੰਸਾਲਾ, ਬਿੰਦਾ ਮਾਵੀ, ਜਸਵੰਤ ਸਿੰਘ ਮੁੱਲਾਪੁਰ, ਰਵਿੰਦਰ ਕੁਮਾਰ ਪੰਚ, ਸਤੀਸ਼ ਕੁਮਾਰ ਸੇਠੀ, ਰੋਹਿਤ ਮਿੱਤਲ, ਮਨਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਗਤ ਪੂਰਨ ਸਿੰਘ ਦਾ 122ਵਾਂ ਜਨਮਦਿਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਕੈਨੇਡਾ 'ਚ ਰੈਸਟੋਰੈਂਟ ਮਾਲਕ ਦੇ ਕਤਲ ਮਾਮਲੇ 'ਚ 3 ਬਰਤਾਨਵੀ ਨਾਗਰਿਕਾਂ ਨੇ ਕਬੂਲੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।