25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕੈਨੇਡਾ 'ਚ ਰੈਸਟੋਰੈਂਟ ਮਾਲਕ ਦੇ ਕਤਲ ਮਾਮਲੇ 'ਚ 3 ਬਰਤਾਨਵੀ ਨਾਗਰਿਕਾਂ ਨੇ ਕਬੂਲੇ ਦੋਸ਼

ਅਜੀਤ ਡੈਸਕ 08-06-2026
ਗਲਾਸਗੋ, 7 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਕੈਨੇਡਾ ਦੇ ਓਨਟਾਰੀਓ ਸੂਬੇ ਦੇ ਓਵਨ ਸਾਊਾਡ ਸ਼ਹਿਰ 'ਚ ਕਰੀ ਹਾਊਸ ਰੈਸਟੋਰੈਂਟ ਮਾਲਕ ਸ਼ਰੀਫ ਰਹਿਮਾਨ (44) ਦੀ ਮੌਤ ਦੇ ਮਾਮਲੇ 'ਚ ਤਿੰਨ ਸਕਾਟਲੈਂਡ ਦੇ ਰਹਿਣ ਵਾਲੇ ਬਿ੍ਟਿਸ਼ ਨਾਗਰਿਕਾਂ ਨੇ ਅਦਾਲਤ 'ਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ | ਇਹ ਘਟਨਾ ਅਗਸਤ 2023 'ਚ ਕਰੀਬ 145 ਕੈਨੇਡੀਅਨ ਡਾਲਰ ਦੇ ਬਿਨਾ ਅਦਾ ਕੀਤੇ ਬਿੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਵਾਪਰੀ ਸੀ | ਅਦਾਲਤ 'ਚ ਦੱਸਿਆ ਗਿਆ ਕਿ 25 ਸਾਲਾ ਰੌਬਰਟ ਈਵਨਜ ਨੇ ਮੈਨਸਲਾਟਰ (ਗੈਰ-ਇਰਾਦਤਨ ਕਤਲ) ਦਾ ਦੋਸ਼ ਕਬੂਲ ਕੀਤਾ, ਜਦਕਿ ਉਸਦੇ ਪਿਤਾ ਰੌਬਰਟ ਬਸਬੀ ਈਵਨਜ (49) ਤੇ ਚਾਚਾ ਬੈਰੀ ਈਵਨਜ (56) ਨੇ ਜੁਰਮ ਤੋਂ ਬਾਅਦ ਮਦਦ ਕਰਨ ਦੇ ਦੋਸ਼ ਮੰਨ ਲਏ ਹਨ | ਪੁਲਿਸ ਮੁਤਾਬਕ ਤਿੰਨੇ ਵਿਅਕਤੀ ਰੈਸਟੋਰੈਂਟ ਤੋਂ ਬਿਨਾਂ ਬਿੱਲ ਅਦਾ ਕੀਤੇ ਨਿਕਲ ਗਏ ਸਨ | ਜਦੋਂ ਸ਼ਰੀਫ਼ ਰਹਿਮਾਨ ਨੇ ਭੁਗਤਾਨ ਦੀ ਮੰਗ ਕੀਤੀ ਤਾਂ ਝਗੜਾ ਹੋ ਗਿਆ | ਇਸ ਦੌਰਾਨ ਰਾਬਰਟ ਈਵਨਜ ਨੇ ਰਹਿਮਾਨ ਨੂੰ ਮੁੱਕਾ ਮਾਰਿਆ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਪਇਆ ਤੇ ਸਿਰ 'ਤੇ ਗੰਭੀਰ ਸੱਟ ਲੱਗੀ | ਇਕ ਹਫ਼ਤੇ ਬਾਅਦ ਹਸਪਤਾਲ 'ਚ ਉਸ ਦੀ ਮੌਤ ਹੋ ਗਈ |
ਪਿਛਲੀ ਖ਼ਬਰ ਕਾਂਗਰਸੀ ਵਰਕਰਾਂ ਵਲੋਂ ਸਾਬਕਾ ਮੰਤਰੀ ਕੰਗ ਦੀ ਅਗਵਾਈ ਹੇਠ ਤੇਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਆਕਲੈਂਡ ਵਿਖੇ ਭਾਈ ਬਿਕਰਮਜੀਤ ਸਿੰਘ ਤੇ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।