29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕੈਲਵਿਨਗਰੋਵ ਅਜਾਇਬ ਘਰ ਸਾਹਮਣੇ ‘ ਪੌਪੀ ਗਾਰਡਨ ਡੇਅ ’ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ

ਗਲਾਸਗੋ, 28 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੀ ਕੈਲਵਿਨਗਰੋਵ ਆਰਟ ਗੈਲਰੀ ਸਾਹਮਣੇ ਸ਼ਹੀਦਾਂ ਦੀ ਯਾਦ ਵਿਚ ਪੌਪੀ ਗਾਰਡਨ ਡੇਅ ਵਜੋਂ ਕਰਵਾਏ ਸਮਾਗਮ ਦੌਰਾਨ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਪੌਪੀ ਫੁੱਲਾਂ ਦੇ ਗੋਲ ਚੱਕਰ ਵਾਲੇ ਗੁਲਦਸਤੇ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਲਾਰਡ ਪ੍ਰੋਵੋਸਟ ਦੇ ਇਸ ਯਾਦਗਾਰੀ ਸਮਾਗਮ ਵਿਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਬਰਤਾਨੀਆ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਨ ਵਾਲੇ ਦੱਖਣੀ ਏਸ਼ੀਆਈ ਸਿੱਖ, ਮੁਸਲਿਮ, ਹਿੰਦੂ ਅਤੇ ਹੋਰ ਧਰਮਾਂ ਦੇ ਫ਼ੌਜੀਆਂ ਦੇ ਯੋਗਦਾਨ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ।

ਅਜੀਤ ਡੈਸਕ 29-10-2026
ਗਲਾਸਗੋ, 28 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੀ ਕੈਲਵਿਨਗਰੋਵ ਆਰਟ ਗੈਲਰੀ ਸਾਹਮਣੇ ਸ਼ਹੀਦਾਂ ਦੀ ਯਾਦ ਵਿਚ ਪੌਪੀ ਗਾਰਡਨ ਡੇਅ ਵਜੋਂ ਕਰਵਾਏ ਸਮਾਗਮ ਦੌਰਾਨ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਪੌਪੀ ਫੁੱਲਾਂ ਦੇ ਗੋਲ ਚੱਕਰ ਵਾਲੇ ਗੁਲਦਸਤੇ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਲਾਰਡ ਪ੍ਰੋਵੋਸਟ ਦੇ ਇਸ ਯਾਦਗਾਰੀ ਸਮਾਗਮ ਵਿਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਬਰਤਾਨੀਆ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਨ ਵਾਲੇ ਦੱਖਣੀ ਏਸ਼ੀਆਈ ਸਿੱਖ, ਮੁਸਲਿਮ, ਹਿੰਦੂ ਅਤੇ ਹੋਰ ਧਰਮਾਂ ਦੇ ਫ਼ੌਜੀਆਂ ਦੇ ਯੋਗਦਾਨ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ।ਦੋਵਾਂ ਵਿਸ਼ਵ ਜੰਗਾਂ ਵਿਚ ਦੱਖਣੀ ਏਸ਼ੀਆ ਦੇ ਕਰੀਬ 40 ਲੱਖ ਫ਼ੌਜੀਆਂ ਨੇ ਬ੍ਰਿਟਿਸ਼ ਫੌਜ ਵਿੱਚ ਸੇਵਾ ਨਿਭਾਈ ਸੀ। ਇਸ ਮੌਕੇ ਚਰਨ ਗਿੱਲ, ਮੁਨੀਰ ਚੌਧਰੀ, ਚਰਨਜੀਤ ਸਿੰਘ ਸੰਘਾ, ਕ੍ਰਿਸ਼ਨ ਵਿਸ਼ਵਾਸ, ਕਮਲਜੀਤ ਸਿੰਘ ਅਤੇ ਸੁਰਜੀਤ ਸਿੰਘ ਚੌਧਰੀ ਨੇ ਰਾਇਲ ਇੰਡੀਅਨ ਆਰਮੀ ਸਰਵਿਸ ਕੋਰ ਦੀ ਯਾਦ ਵਿਚ ਲਗਾਏ ਵਿਸ਼ੇਸ਼ ਚਿੰਨ੍ਹ ਕੋਲ ਸਾਂਝੇ ਤੌਰ ’ਤੇ ਪੌਪੀ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਚਰਨ ਗਿੱਲ ਵਲੋਂ ਫੁੱਲਾਂ ਦੇ ਚੱਕਰ ਨਾਲ ਰੱਖੇ ਲਿਖਤੀ ਸੁਨੇਹੇ ਵਿਚ ਬੁਰਾਈ ਵਿਰੁੱਧ ਲੜਨ ਵਾਲਿਆਂ ਨੂੰ ਯਾਦ ਕਰਦਿਆਂ ਹਰ ਧਰਮ, ਰੰਗ, ਜਾਤ ਅਤੇ ਕੌਮ ਦੇ ਲੋਕਾਂ ਦੀ ਏਕਤਾ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਦੇ ਸੁਨੇਹੇ ਵਿਚ ਸਾਰਿਆਂ ਵਲੋਂ ਇਕ ਬਣ ਕੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ ਭਾਵਨਾ ਪ੍ਰਗਟਾਈ ਗਈ।
ਪਿਛਲੀ ਖ਼ਬਰ ਸਕਾਟਲੈਂਡ ਦੇ ਮੁੱਖ ਮੰਤਰੀ ਜੌਹਨ ਸਵਿਨੀ ਵਲੋਂ ਆਮਿਰ ਖ਼ਾਨ ਤੇ ਕਰਨ ਜੌਹਰ ਨਾਲ ਮੁਲਾਕਾਤਾਂ ਅਗਲੀ ਖ਼ਬਰ ਸਕਾਟਲੈਂਡ ਵਿਚ ਹੱਤਿਆਵਾਂ ਦੀ ਗਿਣਤੀ 19 ਫ਼ੀਸਦੀ ਵਧੀ, ਇਕ ਸਾਲ ਵਿਚ 56 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।